ਬਹਿਰਾਮਪੁਰ (ਗੋਰਾਇਆ)- ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਨਵਾਂ ਟਾਂਡਾ ਵਿਖੇ ਇਕ ਕਰੀਬ 4 ਸਾਲਾਂ ਦੀ ਬੱਚੀ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਹਿਰਾਮਪੁਰ ਦੇ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਸ਼ਾਮ ਕਰੀਬ 5.15 ਵਜੇ ਇਕ ਨਿੱਜੀ ਸਕੂਲ ਦੀ ਬੱਸ ਪਿੰਡ ਨਵਾਂ ਟਾਂਡਾ ਵਿਖੇ ਬੱਚੇ ਉਤਾਰ ਕੇ ਡਰਾਇਵਰ ਬੈਕ ਕਰ ਰਿਹਾ ਸੀ ਅਚਾਨਕ ਇਕ ਬੱਚੀ ਤਮੰਨਾ ਪੁੱਤਰੀ ਵਿਜੇ ਕੁਮਾਰ ਵਾਸੀ ਨਵਾਂ ਟਾਂਡਾ ਆਪਣੀ ਘਰ ਨੂੰ ਜਾ ਰਹੀ ਸੀ ਤਾਂ ਬੱਸ ਦਾ ਸੰਤੁਲਨ ਵਿਗੜਨ ਕਾਰਨ ਬੱਸ ਬੱਚੀ 'ਤੇ ਚੜ੍ਹ ਗਈ ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਡਰਾਇਵਰ ਬੱਸ ਲੈ ਕੇ ਘਟਨਾ ਵਾਲੀ ਜਗ੍ਹਾਂ ਤਂੋ ਫਰਾਰ ਹੋ ਗਿਆ। ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਬੱਚੀ ਦੀ ਲਾਸ਼ ਕਬਜ਼ੇ 'ਚ ਲੈ ਲਈ ਅਤੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
NEXT STORY