ਬਗਦਾਦ, ਇਰਾਕ ਦੇ ਬਗਦਾਦ ਇਲਾਕੇ ਵਿਚ ਦੋ ਕਾਰ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਿਚ ਅੱਜ ਘੱਟੋ-ਘੱਟ 8 ਵਿਅਕਤੀ ਮਾਰੇ ਗਏ। ਸੁਰੱਖਿਆ ਤੇ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਧਮਾਕਾ ਇਥੋਂ ਦੇ ਯਾਰਮੁਖ ਹਪਸਤਾਲ ਨੇੜੇ ਖੜ੍ਹੀ ਕਾਰ ਵਿਚ ਹੋਇਆ, ਜਿਸ ਵਿਚ ਘੱਟੋ-ਘੱਟ 4 ਵਿਅਕਤੀਆਂ ਦੀ ਮੌਤ ਅਤੇ 10 ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਦੂਸਰਾ ਧਮਾਕਾ ਬਗਦਾਦ ਦੇ ਦੱਖਣ ਵਿਚ ਸਥਿਤ ਰਿਹਾਇਸ਼ੀ ਇਲਾਕੇ ਮਹਿਮੂਦਿਯਾਹ ਵਿਚ ਹੋਇਆ ਜਿਥੇ 4 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 13 ਹੋਰ ਜ਼ਖਮੀ ਹੋ ਗਏ।
19 ਅਪ੍ਰੈਲ ਨੂੰ ਮਨਾਇਆ ਜਾਵੇਗਾ ਡਾ. ਅੰਬੇਦਕਰ ਸਾਹਿਬ ਦਾ ਜਨਮ ਦਿਨ
NEXT STORY