ਜਲੰਧਰ- ਇਸ ਸ਼ੁੱਕਰਵਾਰ ਸਿਨੇਮਾਘਰਾਂ ਵਿਚ 'ਓ ਯਾਰਾ ਐਵੇਂ ਐਵੇਂ ਲੁੱਟ ਗਿਆ' ਫਿਲਮ ਰਿਲੀਜ਼ ਹੋਈ। ਫਿਲਮ ਦਾ ਨਿਰਦੇਸ਼ਨ ਰਾਜ ਸਿਨ੍ਹਾ ਨੇ ਕੀਤਾ ਹੈ। ਮੁਕੇਸ਼ ਸ਼ਰਮਾ ਤੇ ਖੁਸ਼ਵੰਤ ਗਿੱਲ ਵਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਵਿਚ ਪੰਜਾਬੀ ਗਾਇਕ ਤੇ ਅਭਿਨੇਤਾ ਜੱਸੀ ਗਿੱਲ ਤੇ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਗੌਹਰ ਖਾਨ ਮੁੱਖ ਕਿਰਦਾਰਾਂ ਵਿਚ ਨਜ਼ਰ ਆ ਰਹੇ ਹਨ। ਉਥੇ ਹੀ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਕਾਮੇਡੀਅਨ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਤੇ ਰਾਣਾ ਰਣਬੀਰ ਆਪਣੀ ਹਾਸੇਦਾਰ ਅਦਾਕਾਰੀ ਨਾਲ ਕਹਾਣੀ ਨੂੰ ਚੁੱਕ ਵੀ ਰਹੇ ਹਨ ਤੇ ਦਰਸ਼ਕਾਂ ਦਾ ਦਿਲ ਪਰਚਾਉਂਦੇ ਵੀ ਨਜ਼ਰ ਆ ਰਹੇ ਹਨ। ਫਿਲਮ ਵਿਚ ਗੌਹਰ ਗੁੰਜਨ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ, ਜਦਕਿ ਜੱਸੀ ਗਿੱਲ ਰਣਬੀਰ ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ। ਇਨ੍ਹਾਂ ਦੋਵਾਂ ਰਾਹੀਂ ਪ੍ਰੇਮ ਕਹਾਣੀ ਦੇ ਨਾਲ-ਨਾਲ ਆਮ ਤੇ ਰੋਜ਼ਾਨਾ ਦੀ ਜ਼ਿੰਦਗੀ ਦੀ ਨੋਕ-ਝੋਕ, ਤਰਕਾਰ, ਲੜਾਈ-ਝਗੜਾ, ਮਸਤੀ, ਪਿਆਰ, ਡਰਾਮਾ ਤੇ ਦੋਸਤੀ ਵਰਗੇ ਤੱਥਾਂ ਨੂੰ ਦਿਖਾਇਆ ਗਿਆ ਹੈ। ਫਿਲਮ ਦੀ ਕਹਾਣੀ ਹਰੇਕ ਪਰਿਵਾਰ ਦੀ ਕਹਾਣੀ ਹੈ, ਜਿਸ ਵਿਚ ਲੜਾਈ-ਝਗੜਾ, ਨੋਕ-ਝੋਕ ਕਿਸ ਤਰ੍ਹਾਂ ਵਧਦੀ ਜਾਂਦੀ ਹੈ, ਇਸ ਨੂੰ ਬਹੁਤ ਹੀ ਬਾਖੂਬੀ ਢੰਗ ਨਾਲ ਦਰਸਾਇਆ ਗਿਆ ਹੈ। ਜਿਥੇ ਜੱਸੀ ਨੇ ਆਪਣੀ ਅਦਾਕਾਰੀ ਵਿਚ ਨਿਖਾਰ ਵਿਖਾਇਆ, ਉਥੇ ਹੀ ਜੱਸੀ ਗੌਹਰ ਨੂੰ ਪੰਜਾਬੀ ਸਿਖਾਉਣ ਵਿਚ ਵੀ ਸਫਲ ਹੋਏ। ਪੰਜਾਬੀ ਪਹਿਰਾਵੇ ਵਿਚ ਗੌਹਰ ਜਿੰਨੀ ਜੱਚਦੀ ਹੈ, ਓਨੀ ਹੀ ਪੰਜਾਬੀ ਬੋਲਦੀ ਫੱਬਦੀ ਵੀ ਹੈ। ਗੌਹਰ ਨੇ ਵੀ ਆਪਣੇ ਕਿਰਦਾਰ ਨਾਲ ਪੂਰਾ ਨਿਆਂ ਕੀਤਾ ਹੈ। ਜੱਸੀ ਗਿੱਲ ਵਲੋਂ ਗਾਏ ਗਏ ਫਿਲਮ ਦੇ ਗੀਤ ਦਰਸ਼ਕਾਂ ਵਲੋਂ ਪਸੰਦ ਕੀਤੇ ਜਾ ਰਹੇ ਹਨ। ਫਿਲਮ ਦੀ ਕਹਾਣੀ ਇਕ ਆਮ ਜਿਹੀ ਕਹਾਣੀ ਹੈ ਪਰ ਫਿਰ ਵੀ ਇਸ ਫਿਲਮ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ।
ਕੀ ਤੁਸੀਂ ਜਾਣਦੇ ਹੋ ਸਭ ਦੇ ਫੇਵਰੇਟ ਸਲਮਾਨ ਦਾ ਹੀਰੋ ਕੌਣ ਹੈ? (ਦੇਖੋ ਤਸਵੀਰਾਂ)
NEXT STORY