ਮੁੰਬਈ- ਫਿਲਮ ਏ. ਬੀ. ਸੀ. ਡੀ. 2 'ਚ ਬੈਕਅੱਪ ਡਾਂਸਰ ਨੀਲੇਸ਼ ਨਿਰਭਵਾਨੇ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ 'ਤੇ 14 ਸਾਲ ਦੀ ਨਾਬਾਲਿਗ ਨਾਲ ਗੈਂਗਰੇਪ ਕਰਨ ਦਾ ਦੋਸ਼ ਲੱਗਾ ਹੈ। ਮੰਦਬੁੱਧੀ ਨਾਬਾਲਿਗ ਨਾਲ ਗੈਂਗਰੇਪ ਦੇ ਦੋਸ਼ 'ਚ ਗ੍ਰਿਫਤਾਰ ਹੋਏ ਨੀਲੇਸ਼ ਨੂੰ 4 ਜੁਲਾਈ ਤਕ ਪੁਲਸ ਰਿਮਾਂਡ 'ਚ ਰੱਖਿਆ ਗਿਆ ਹੈ।
ਪੁੱਛਗਿੱਛ ਦੌਰਾਨ ਨੀਲੇਸ਼ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਰੇਪ ਪੀੜਤਾ ਨੇ ਰੇਪ ਕਰਨ ਵਾਲਿਆਂ ਦੀ ਪਛਾਣ ਕਰਦਿਆਂ ਪੁਲਸ ਨੂੰ ਦੱਸਿਆ ਕਿ ਉਸ ਦੇ 2 ਦੰਦ ਟੁੱਟੇ ਹਨ, ਜਿਸ ਤੋਂ ਬਾਅਦ ਪੁਲਸ ਨੇ ਨੀਲੇਸ਼ ਨੂੰ ਹਿਰਾਸਤ ਵਿਚ ਲੈ ਲਿਆ ਹੈ। ਨੀਲੇਸ਼ ਨਾਲ ਉਸ ਦੇ ਦੋ ਹੋਰ ਸਾਥੀ ਵੀ ਗ੍ਰਿਫਤਾਰ ਕਰ ਲਏ ਗਏ ਹਨ।
ਦੀਪਿਕਾ-ਰਣਵੀਰ ਨੇ ਕੀਤਾ ਇਕ-ਦੂਜੇ ਦੇ ਐਕਸ ਦਾ ਖੁਲਾਸਾ
NEXT STORY