ਨਵੀਂ ਦਿੱਲੀ- ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਅਦਾਕਾਰਾ ਹੇਮਾ ਮਾਲਿਨੀ ਵੀਰਵਾਰ ਸ਼ਾਮ ਨੂੰ ਇਕ ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਸੂਤਰਾਂ ਮੁਤਾਬਕ ਪੁਲਸ ਨੇ ਹੇਮਾ ਮਾਲਿਨੀ ਦੇ ਡਾਰਈਵਰ ਮਹੇਸ਼ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੌਸਾ 'ਚ ਹੋਏ ਹਾਦਸੇ 'ਚ ਇਕ ਬੱਚੀ ਦੀ ਮੌਤ ਤੋਂ ਪੁਲਸ ਨੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਵਰਣਨਯੋਗ ਹੈ ਕਿ ਵੀਰਵਾਰ ਨੂੰ ਆਗਰਾ ਤੋਂ ਜੈਪੁਰ ਜਾ ਰਹੀ ਹੇਮਾ ਮਾਲਿਨੀ ਦੀ ਮਰਸਿਡੀਜ਼ ਕਾਰ ਦੀ ਦੌਸਾ ਦੇ ਕੋਲ ਮਿਡਵੇ 'ਤੇ ਇਕ ਆਲਟੋ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਰਸਿਡੀਜ਼ ਦੇ ਨਾਲ-ਨਾਲ ਆਲਟੋ ਕਾਰ ਦਾ ਵੀ ਜ਼ਬਰਦਸਤ ਨੁਕਸਾਨ ਹੋਇਆ। ਇਸ ਹਾਦਸੇ 'ਚ ਹੇਮਾ ਮਾਲਿਨੀ ਜ਼ਖਮੀ ਹੋ ਗਈ ਅਤੇ ਆਲਟੋ ਕਾਰ 'ਚ ਸਵਾਰ ਇਕ ਬੱਚੀ ਦੀ ਮੌਤ ਹੋ ਗਈ। ਇਸ ਹਾਦਸੇ 'ਚ ਅੱਠ ਹੋਰ ਲੋਕ ਜ਼ਖਮੀ ਹੋ ਗਏ ਸਨ। ਪੁਲਸ ਨੇ ਹੇਮਾ ਮਾਲਿਨੀ ਦੇ ਕਾਰ ਡਰਾਈਵਰ ਦੇ ਖਿਲਾਫ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਕਾਰ ਚਲਾਉਣ ਦਾ ਮਾਮਲਾ ਦਰਜ ਕੀਤਾ ਸੀ। ਹੇਮਾ ਮਾਲਿਨੀ ਜੈਪੁਰ ਦੇ ਫੋਰਟਿਸ ਹਸਪਤਾਲ 'ਚ ਦਾਖਲ ਹੈ। ਸੂਤਰਾਂ ਮੁਤਾਬਕ ਧਰਮਿੰਦਰ ਹੇਮਾ ਮਾਲਿਨੀ ਦਾ ਹਾਲ-ਚਾਲ ਜਾਣਨ ਲਈ ਜੈਪੁਰ ਆ ਸਕਦੇ ਹਨ।
ਸ਼ਾਹਰੁਖ ਨੇ ਆਪਣੀ ਮਾਂ ਨੂੰ 74ਵੀਂ ਜਯੰਤੀ 'ਤੇ ਕੀਤਾ ਯਾਦ (ਦੇਖੋ ਤਸਵੀਰਾਂ)
NEXT STORY