ਨਵੀਂ ਦਿੱਲੀ- ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸਨ ਪਰ ਹੁਣ ਉਹ ਇਸ ਸੱਟ ਤੋਂ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ ਹਨ। ਸੁਸ਼ਾਂਤ ਕਈ ਦਿਨਾਂ ਤੋਂ ਇਸ ਸੱਟ ਨਾਲ ਲੜ ਰਹੇ ਸਨ। ਅਦਾਕਾਰ ਸੁਸ਼ਾਂਤ ਸਿੰਘ ਇਨ੍ਹੀਂ ਦਿਨੀਂ ਨੀਰਜ ਪਾਂਡੇ ਦੇ ਡਾਇਰੈਕਸ਼ਨ 'ਚ ਬਣ ਰਹੀ ਫਿਲਮ 'ਐਮ ਐਸ ਧੋਨੀ : ਦਿ ਅਨਟੋਲਡ ਸਟੋਰੀ' ਦੀ ਸ਼ੂਟਿੰਗ ਕਰ ਰਹੇ ਹਨ। 29 ਸਾਲ ਦੀ ਇਸ ਅਦਾਕਾਰਾ ਨੇ ਵੀਰਵਾਰ ਨੂੰ ਟਵਿੱਟਰ 'ਤੇ ਆਪਣੇ ਫੈਨਜ਼ ਨੂੰ ਆਪਣੀ ਸੱਟ ਠੀਕ ਹੋਣ ਦੀ ਖਬਰ ਦਿੱਤੀ ਸੀ।
ਸਲਮਾਨ ਨੇ 'ਦਬੰਗ 3' ਦੀ ਹੀਰੋਇਨ ਨੂੰ ਲੈ ਕੇ ਕੀਤਾ ਖੁਲਾਸਾ
NEXT STORY