ਮੁੰਬਈ- ਬਾਲੀਵੁੱਡ ਦੀ ਹੌਟ ਅਦਾਕਾਰਾ ਸੰਨੀ ਲਿਓਨ ਇਨ੍ਹੀਂ ਦਿਨੀਂ ਜਿਮ 'ਚ ਬਹੁਤ ਪਸੀਨਾ ਵਹਾ ਰਹੀ ਹੈ। ਸੰਨੀ ਲਿਓਨ ਦੀ ਪਿਛਲੀ ਰਿਲੀਜ਼ ਹੋਈ ਫਿਲਮ 'ਕੁਛ ਕੁਛ ਲੋਚਾ ਹੈ' ਸੀ। ਇਸ 'ਚ ਸੰਨੀ ਕੁਝ ਮੋਟੀ ਨਜ਼ਰ ਆ ਰਹੀ ਸੀ। ਸ਼ਾਇਦ ਇਸ ਲਈ ਸੰਨੀ ਲਿਓਨ ਹੁਣ ਜਿਮ 'ਚ ਕਾਫੀ ਮਿਹਨਤ ਕਰ ਰਹੀ ਹੈ। ਇਸ ਦੇ ਬਾਅਦ ਵੀ ਉਹ ਕਈ ਹਿੰਦੀ ਫਿਲਮਾਂ 'ਚ ਨਜ਼ਰ ਆਈ ਪਰ ਅਜੇ ਤੱਕ ਉਸ ਦੀ ਕੋਈ ਫਿਲਮ ਬਾਕਸ ਆਫਿਸ 'ਤੇ ਧਮਾਲ ਨਹੀਂ ਮਚਾ ਪਾਈ ਹੈ। ਸ਼ਾਇਦ ਇਸ ਲਈ ਹੁਣ ਉਹ ਆਪਣੀ ਫਿਗਰ ਨੂੰ ਹੋਰ ਆਕਰਸ਼ਿਤ ਬਣਾਉਣ ਲਈ ਜਿਮ ਦਾ ਸਹਾਰਾ ਲੈ ਰਹੀ ਹੈ।
ਹਾਲ ਹੀ 'ਚ ਸੰਨੀ ਲਿਓਨ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਜਿਮ 'ਚ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਜਿਮ 'ਚ ਕਸਰਤ ਕਰਨ ਦੇ ਬਾਅਦ ਦੀ ਹੈ ਜਿਸ 'ਚ ਉਸ ਨੇ ਕੈਲੋਰੀ ਮੀਟਰ ਵੀ ਦਿਖਾਇਆ ਹੈ। ਇਸ ਮੀਟਰ 'ਚ ਪਤਾ ਲੱਗ ਰਿਹਾ ਹੈ ਕਿ ਉਸ ਨੇ ਕਿੰਨੀ ਕੈਲੋਰੀ ਘਟਾਈ ਹੈ। ਇਸ ਦੇ ਬਾਅਦ ਜੋ ਤਸਵੀਰ ਸੰਨੀ ਨੇ ਸ਼ੇਅਰ ਕੀਤੀ ਹੈ ਉਸ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਕਸਰਤ ਦਾ ਕਾਫੀ ਅਸਰ ਉਸ ਦੀ ਫਿਗਰ 'ਤੇ ਹੋ ਰਿਹਾ ਹੈ।
ਸੱਟ ਲੱਗਣ ਦੇ ਬਾਵਜੂਦ ਵੀ ਸ਼ੂਟਿੰਗ 'ਤੇ ਪਹੁੰਚੀ ਆਲੀਆ (ਦੇਖੋ ਤਸਵੀਰਾਂ)
NEXT STORY