ਪਟਿਆਲਾ (ਰਾਣਾ ਰੱਖਡ਼ਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਦਿਹਾਤੀ ਦੇ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟਡ਼ਾ ਨੇ ‘ਜਗ ਬਾਣੀ’ ਨਾਲ ਕਾਂਗਰਸ ਦੇ ਕਲਚਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਅਕਾਲੀ ਦਲ ਨੇ ਆਪਣੇ ਰਾਜ ਦੌਰਾਨ ਨਵੀਆਂ ਅਸਾਮੀਆਂ ਭਰ ਕੇ ਪੰਜਾਬੀਆਂ ਨੂੰ ਨੌਕਰੀਆਂ ਦੇ ਗੱਫੇ ਦਿੱਤੇ, ਉਥੇ ਹੀ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਪੁਰਾਣੇ ਨੌਕਰੀ ’ਤੇ ਲੱਗੇ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾ ਦਿੱਤੀਆਂ। ਕੈ. ਅਮਰਿੰਦਰ ਸਿੰਘ ਰਾਜਨੀਤਕ, ਗੈਰ-ਰਾਜਨੀਤਕ ਤੇ ਅਫਸਰਾਂ ਦੀ ਫੌਜ ਖਡ਼੍ਹੀ ਕਰ ਦਿੱਤੀ ਹੈ। ਖੁਦ ਦਿਲਚਸਪੀ ਘਟਾ ਦਿੱਤੀ ਹੈ। ਪੰਜਾਬ ਤੇ ਪੰਜਾਬੀਆਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਕੈਪਟਨ ਨੂੰ ਕੁੱਝ ਨਹੀਂ ਪਤਾ ਹੁੰਦਾ ਕਿ ਆਖਰ ਪੰਜਾਬ ਵਿਚ ਕੀ ਹੋ ਰਿਹਾ ਹੈ? ਪੰਜਾਬ ਕਿਸ ਤਰ੍ਹਾਂ ਤਰੱਕੀ ਕਰੇਗਾ? ਉਨ੍ਹੰ ਬਾਹਰੀ ਦੇਸ਼ਾਂ ਦੀਆਂ ਤਕਨੀਕਾਂ ਨੂੰ ਪੰਜਾਬ ਵਿਚ ਲਿਆਉਣ ਦੀਆਂ ਕਾਰਵਾਈਆਂ ਪਾਉਣ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਬਾਹਰੀ ਮੁਲਕਾਂ ਦੀਆਂ ਤਕਨੀਕਾਂ ਉਨ੍ਹਾਂ ਦੇ ਮੁਲਕਾਂ ਦੇ ਸਿਸਟਮ ਦੇ ਹਿਸਾਬ ਨਾਲ ਹਨ। ਪੰਜਾਬ ਦੇ ਕੰਮਕਾਜ ਪੰਜਾਬੀਆਂ ਵੱਲੋਂ ਬਣਾਈਆਂ ਤਕਨੀਕਾਂ ਨਾਲ ਹੀ ਕੀਤੇ ਜਾਣੇ ਚਾਹੀਦੇ ਹਨ। ਪੰਜਾਬ ਦਾ ਆਪਣਾ ਸਿਸਟਮ ਹੈ। ਬਾਹਰੀ ਤਕਨੀਕਾਂ ਨੂੰ ਪੰਜਾਬ ਵਿਚ ਲਿਆਉਣ ਦੀਆਂ ਗੱਲਾਂ ਸਿਰਫ਼ ਗੱਲਾਂ ਹੀ ਹਨ। ਇਹ ਤਾਂ ਘੁੰਮਣ-ਫਿਰਨ ਦੇ ਤੌਰ-ਤਰੀਕੇ ਹਨ। ਇਸ ਮੌਕੇ ਪ੍ਰਧਾਨ ਬਲਵਿੰਦਰ ਕੰਗ, ਅਮਰੀਕ ਸਿਉਣਾ, ਬੱਬੀ ਟਿਵਾਣਾ, ਠੇਕੇਦਾਰ ਗੁਰਮੁਖ ਸਿੰਘ, ਗੁਰੀ ਸਿੱਧੂਵਾਲ ਤੇ ਬਲਵਿੰਦਰ ਲੰਗ ਆਦਿ ਵੀ ਹਾਜ਼ਰ ਸਨ।
ਮੁਕਾਬਲੇ ’ਚ ਕਪਿਸ਼ ਕੋਹਲੀ ਨੇ ਕੀਤਾ ਤੀਜ਼ਾ ਸਥਾਨ ਪ੍ਰਾਪਤ
NEXT STORY