Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 30, 2026

    1:15:39 PM

  • punjab schools  summer holidays

    ਭਲਕੇ ਖੁੱਲ੍ਹਣਗੇ ਪੰਜਾਬ ਭਰ ਦੇ ਸਕੂਲ, ਚਿੰਤਾ 'ਚ...

  • extreme heat electricity demand pspcl

    ਅੱਤ ਦੀ ਗਰਮੀ ਵਿਚਾਲੇ ਪੰਜਾਬ ’ਚ ਬਿਜਲੀ ਦੀ ਮੰਗ ਨੇ...

  • punjabi students in canada

    ਸਟੱਡੀ ਵੀਜ਼ਾ 'ਤੇ ਕੈਨੇਡਾ ਜਾਣ ਵਾਲੇ ਪੰਜਾਬੀ...

  • fake vigilance inspector arrested

    ਜਲੰਧਰ 'ਚੋਂ ਵਿਜੀਲੈਂਸ ਦਾ ਫਰਜ਼ੀ ਇੰਸਪੈਕਟਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Mohali
  • ਇੱਕ ਦਿਨ 'ਚ ਲਾ ਦਿੱਤੇ 1.5 ਲੱਖ ਬੂਟੇ, ਜ਼ਿਲ੍ਹਾ ਐਸ.ਏ.ਐਸ.ਨਗਰ ਨੇ ਸਿਰਜ ਦਿੱਤਾ ਇਤਿਹਾਸ

PUNJAB News Punjabi(ਪੰਜਾਬ)

ਇੱਕ ਦਿਨ 'ਚ ਲਾ ਦਿੱਤੇ 1.5 ਲੱਖ ਬੂਟੇ, ਜ਼ਿਲ੍ਹਾ ਐਸ.ਏ.ਐਸ.ਨਗਰ ਨੇ ਸਿਰਜ ਦਿੱਤਾ ਇਤਿਹਾਸ

  • Edited By DILSHER,
  • Updated: 23 Jul, 2024 08:39 PM
Mohali
1 5 lakh saplings planted in one day  district sas nagar created history
  • Share
    • Facebook
    • Tumblr
    • Linkedin
    • Twitter
  • Comment

ਐੱਸ.ਏ.ਐੱਸ. ਨਗਰ : ਜ਼ਿਲ੍ਹੇ ਵਿੱਚ ਵਾਤਾਵਰਨ ਦੀ ਸੰਭਾਲ ਲਈ ਹਰਿਆਵਲ ਨੂੰ ਵਧਾਉਣ ਦੇ ਉਦੇਸ਼ ਨਾਲ ਐੱਸ. ਏ. ਐੱਸ. ਨਗਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ 1.5 ਲੱਖ ਬੂਟੇ ਲਾ ਕੇ ਇਤਿਹਾਸ ਸਿਰਜਿਆ ਹੈ। ਇਸ ਇਤਿਹਾਸਕ ਪਹਿਲਕਦਮੀ ਦੀ ਸ਼ੁਰੂਆਤ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਲਾਲੜੂ-ਹੰਡੇਸਰਾ ਰੋਡ ‘ਤੇ ਸਥਿਤ ਪਿੰਡ ਜੌਹਲਾਂ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਉਦਘਾਟਨੀ ਸਮਾਰੋਹ ਦੌਰਾਨ ਬੂਟਾ ਲਾ ਕੇ ਕੀਤੀ। ਇਸ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਨਾਲ ਲੈਕੇ ਕਰੀਬ 10 ਹਜ਼ਾਰ ਬੂਟੇ ਲਗਾਏ ਗਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਾਤਾਵਰਨ ਦੀ ਸੰਭਾਲ ਵੱਲ ਉਚੇਚਾ ਧਿਆਨ ਦੇ ਰਹੀ ਹੈ। ਅੱਜ ਜਦੋਂ ਸਾਰੀ ਦੁਨੀਆਂ ਵਾਤਾਵਰਨ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੀ ਹੈ ਤਾਂ ਵਾਤਾਵਰਨ ਸੰਭਾਲ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਜੇ ਵਾਤਾਵਰਨ ਸਾਫ਼ ਹੋਵੇਗਾ ਤਾਂ ਅਸੀਂ ਸਾਫ਼ ਹਵਾ ਵਿੱਚ ਸਾਹ ਲੈ ਸਕਾਂਗੇ ਤੇ ਬਿਮਾਰੀਆਂ ਤੋਂ ਬਚੇ ਰਹਾਂਗੇ। ਇਸ ਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਫ਼ ਸੁਥਰਾ ਵਾਤਾਵਰਨ ਮਿਲ ਸਕੇਗਾ।

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਕਿਸਾਨ ਆਪਣੇ ਖੇਤਾਂ 'ਚੋਂ ਦਰੱਖਤ ਵੱਢ ਰਹੇ ਹਨ, ਉਸ ਹਿਸਾਬ ਨਾਲ ਆਉਣ ਵਾਲੀਆਂ ਨਸਲਾਂ ਨੂੰ ਸਾਹ ਲੈਣ ਜੋਗੀ ਆਕਸੀਜ਼ਨ ਵੀ ਨਹੀਂ ਮਿਲਣੀ। ਇਸ ਲਈ ਦਰੱਖਤ ਵੱਢਣ ਦੀ ਮਾੜੀ ਪਿਰਤ ਛੱਡ ਕੇ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਬੂਟੇ ਲਾਉਣ ਵੇਲੇ ਤਰਜੀਹ ਸਥਾਨਕ ਬੂਟੇ ਲਾਉਣ ਨੂੰ ਹੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਹਫਤੇ ਵਿੱਚ ਇੱਕ ਵਾਰ ਇਸ ਪਿੰਡ ਵਿਖੇ ਆਪਣੇ ਵੱਲੋਂ ਲਾਏ ਬੂਟੇ ਦੇਖ ਕੇ ਜਾਇਆ ਕਰਨਗੇ।

ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਆਪਕ ਪੱਧਰ ‘ਤੇ ਮਿਸ਼ਨ ਹਰਿਆਵਲ ਦਾ ਸੁਨੇਹਾ ਦੇਣ ਲਈ ਇੱਕ ਦਿਨ ਵਿੱਚ ਕੁੱਲ 1.5 ਲੱਖ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦਾ ਉਦੇਸ਼ ਹਰਿਆਵਲ ਨੂੰ ਵਧਾ ਕੇ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਅਤੇ ਸਰਕਾਰੀ ਵਿਭਾਗਾਂ ਨੂੰ ਲਾਮਬੰਦ ਕਰਨਾ ਅਤੇ ਜਾਗਰੂਕ ਕਰਨਾ ਹੈ।

ਪਿੰਡ ਜੌਹਲਾਂ ਕਲਾਂ ਵਿਖੇ ਇਕ ਵਾਰ ਵਿਚ 10000 ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਸਬ ਡਵੀਜ਼ਨ ਪੱਧਰੀ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਖਰੜ ਦੇ ਮਲਕਪੁਰ ਵਿਖੇ 2000, ਇਸੇ ਤਰ੍ਹਾਂ ਮੁਹਾਲੀ ਦੇ ਕੁਰੜੀ ਵਿਖੇ 2000, ਮੋਟੇ ਮਾਜਰਾ, ਤੰਗੋਰੀ ਅਤੇ ਠਸਕਾ ਵਿਖੇ ਇੱਕ-ਇੱਕ ਹਜ਼ਾਰ ਤੋਂ ਇਲਾਵਾ ਮੌਜਪੁਰ ਵਿਖੇ 500 ਬੂਟੇ ਲਗਾਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਤਿੰਨੋਂ ਸਬ-ਡਵੀਜ਼ਨਾਂ ਵਿੱਚ ਇੱਕ ਦਿਨ ਵਿੱਚ ਔਸਤਨ 50,000 ਬੂਟੇ ਲਗਾਏ ਗਏ ਹਨ। ਮਿਸ਼ਨ ਗ੍ਰੀਨ ਤਹਿਤ ਪੂਰੇ ਜ਼ਿਲ੍ਹੇ ਵਿੱਚ 11 ਲੱਖ ਬੂਟੇ ਲਗਾਏ ਜਾਣੇ ਹਨ ਅਤੇ ਇਹ ਉਪਰਾਲਾ ਚੱਲ ਰਹੀ ਮਿਸ਼ਨ ਹਰਿਆਲੀ ਮੁਹਿੰਮ ਦਾ ਹਿੱਸਾ ਹੈ।

ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਗ੍ਰੀਨ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਲਾਉਣ ਵਿੱਚ ਸਹਿਯੋਗ ਵੀ ਦੇਣ।

ਬੂਟੇ ਲਾਉਣ ਦੀ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਸਰਕਾਰੀ ਹਾਈ ਸਕੂਲ ਜੌਹਲਾਂ ਕਲਾਂ ਦੇ ਵਿਦਿਆਰਥੀ ਜੈਸਮੀਨ ਕੌਰ ਤੇ ਹਰਕੀਰਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਬੂਟੇ ਲਾਉਣ ਦਾ ਕੀਤਾ ਉਪਰਾਲਾ ਸ਼ਲਾਘਾਯੋਗ ਹੈ। ਬੂਟੇ ਲਾ ਕੇ ਉਹਨਾਂ ਨੂੰ ਬਹੁਤ ਹੀ ਖੁਸ਼ੀ ਪ੍ਰਾਪਤ ਹੋਈ ਹੈ ਤੇ ਉਹ ਇਹਨਾਂ ਦੀ ਸਾਂਭ ਸੰਭਾਲ ਵੀ ਕਰਨਗੇ। ਇਕ ਰੁੱਖ਼ ਸੌ ਸੁੱਖ ਦਾ ਨਾਅਰਾ ਦੇ ਕੇ ਉਹ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਵੀ ਪ੍ਰੇਰਨਗੇ।

ਇਸ ਮੌਕੇ ਸੀ.ਆਰ.ਪੀ. ਐੱਫ. ਦੀ ਪੰਜਵੀਂ ਸਿਗਨਲ ਬਟਾਲੀਅਨ ਅਤੇ ਵੱਖੋ-ਵੱਖ ਐਨਜੀਓਜ਼ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੀ ਇਸ ਮੁਹਿੰਮ ਵਿੱਚ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਵਣ ਮੰਡਲ ਅਫ਼ਸਰ ਸ. ਕੰਵਰ ਦੀਪ ਸਿੰਘ ਆਈ.ਐੱਫ.ਐੱਸ., ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਐੱਸ.ਡੀ.ਐੱਮ. ਡੇਰਾਬੱਸੀਹਿਮਾਂਸ਼ੂ ਗੁਪਤਾ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਪਿੰਡ ਵਾਸੀ ਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ। 
 

  • History
  • planted
  • Plants
  • SAS Nagar
  • ਬੂਟੇ
  • ਮੋਹਾਲੀ
  • ਐੱਸਏਐੱਸ ਨਗਰ
  • ਇਤਿਹਾਸ

ਮੋਟਰਸਾਈਕਲ 'ਤੇ ਜਾ ਰਹੇ ਪਤੀ-ਪਤਨੀ ਨਾਲ ਹੋ ਗਿਆ ਦਰਦਨਾਕ ਹਾਦਸਾ, ਪਤੀ ਦੀ ਮੌਕੇ 'ਤੇ ਹੋ ਗਈ ਮੌਤ

NEXT STORY

Stories You May Like

  • rbi infused into the banking
    RBI ਨੇ ਬੈਂਕਿੰਗ ਪ੍ਰਣਾਲੀ ’ਚ ਪਾਏ 1,41,171 ਲੱਖ ਕਰੋੜ ਰੁਪਏ
  • after telegram was banned  indians downloaded this app in droves
    ਟੈਲੀਗ੍ਰਾਮ ਬੈਨ ਹੋਣ ਮਗਰੋਂ ਭਾਰਤੀਆਂ ਨੇ ਧੜਾਧੜ ਡਾਊਨਲੋਡ ਕੀਤੀ ਇਹ ਐਪ, ਇੱਕ ਦਿਨ 'ਚ 9.19 ਲੱਖ ਵਾਰੀ...
  • cm rekha gupta fortis hospital  inspection
    CM ਰੇਖਾ ਗੁਪਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਫੋਰਟਿਸ ਹਸਪਤਾਲ ਦਾ ਨਿਰੀਖਣ ਕਰਨ ਦੇ ਦਿੱਤੇ ਨਿਰਦੇਸ਼
  • 16 lakh neet candidates download  admit card
    16 ਲੱਖ NEET ਉਮੀਦਵਾਰਾਂ ਨੇ ਡਾਊਨਲੋਡ ਕੀਤੇ ਆਪਣੇ ਐਡਮਿਟ ਕਾਰਡ: NTA ਨੇ Re-Exam ਤੋਂ ਪਹਿਲਾਂ ਦਿੱਤੇ ਵੇਰਵੇ
  • a smuggler caught with heroin worth rs 52 50 lakh
    52.50 ਲੱਖ ਰੁਪਏ ਦੀ ਹੈਰੋਇਨ ਸਮੇਤ ਫੜ੍ਹਿਆ ਇੱਕ ਤਸਕਰ
  • earthquake shakes venezuela again
    ਵੈਨੇਜ਼ੁਏਲਾ 'ਚ ਮੁੜ ਕੰਬੀ ਧਰਤੀ: ਕਰਾਕਸ ਤੇ ਲਾ ਗੁਆਇਰਾ ਨੇੜੇ ਆਇਆ 4.2 ਤੀਬਰਤਾ ਦਾ ਭੂਚਾਲ, ਲੋਕਾਂ 'ਚ ਦਹਿਸ਼ਤ
  • ronaldo creates history in fifa wc
    FIFA WC 'ਚ ਰੋਨਾਲਡੋ ਨੇ ਰਚਿਆ ਇਤਿਹਾਸ,ਉਜ਼ਬੇਕਿਸਤਾਨ ਵਿਰੁੱਧ ਗੋਲ ਕਰ ਕੇ ਬਣਾਇਆ ਵਿਸ਼ਵ ਰਿਕਾਰਡ
  • kerala airport  one kilogram  weight  gold bars  seized
    ਕੇਰਲ ਹਵਾਈ ਅੱਡੇ ਦੇ ਬਾਹਰ ਇੱਕ ਕਿਲੋਗ੍ਰਾਮ ਤੋਂ ਵੱਧ ਭਾਰ ਦੀਆਂ ਸੋਨੇ ਦੀਆਂ ਛੜਾਂ ਜ਼ਬਤ, ਇੱਕ ਗ੍ਰਿਫ਼ਤਾਰ
  • fake vigilance inspector arrested
    ਜਲੰਧਰ 'ਚੋਂ ਵਿਜੀਲੈਂਸ ਦਾ ਫਰਜ਼ੀ ਇੰਸਪੈਕਟਰ ਗ੍ਰਿਫ਼ਤਾਰ! ਕਾਰਾ ਜਾਣ ਰਹਿ ਜਾਓਗੇ...
  • yellow alert in punjab
    ਪੰਜਾਬ 'ਚ ਪਵੇਗਾ ਭਾਰੀ ਮੀਂਹ, 3 ਦਿਨ ਹਨੇਰੀ-ਮੀਂਹ ਨੂੰ ਲੈ ਕੇ ‘ਯੈਲੋ ਅਲਰਟ’
  • jalandhar  terrible collision between innova and skoda
    ਜਲੰਧਰ: ਇਨੋਵਾ ਅਤੇ ਸਕੋਡਾ ਵਿਚਾਲੇ ਭਿਆਨਕ ਟੱਕਰ, ਦੋ ਲੋਕ ਗੰਭੀਰ ਜ਼ਖ਼ਮੀ
  • punjab bjp leaders
    ਪੰਜਾਬ ਭਾਜਪਾ ਆਗੂਆਂ ਨੇ ਉਪ-ਰਾਸ਼ਟਰਪਤੀ ਤੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
  • jalandhar boy heat wave
    ਜਲੰਧਰ 'ਚ ਗਰਮੀ ਦਾ ਕਹਿਰ! ਨੌਜਵਾਨ ਦੀ ਗਈ ਜਾਨ
  • mportant news for vehicle owners of punjab
    ਪੰਜਾਬ ਦੇ ਵਾਹਨ ਮਾਲਕਾਂ ਲਈ ਅਹਿਮ ਖ਼ਬਰ, ਲੱਖਾਂ ਰੁਪਏ ਦੀ ਬੋਲੀ ਲਾ ਕੇ ਵੀ VIP...
  • delays in trains become a problem
    ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਸ਼ਾਨ-ਏ-ਪੰਜਾਬ ਸਾਢੇ 4, ਵੰਦੇ ਭਾਰਤ 4 ਘੰਟੇ...
  • farmer dies tragically due to electrocution
    Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ...
Trending
Ek Nazar
mumbai police bust racket two actors rescued

ਮਸ਼ਹੂਰ ਹੀਰੋਇਨਾਂ ਤੋਂ ਕਰਵਾਇਆ ਜਾ ਰਿਹਾ ਸੀ 'ਗੰਦਾ ਕੰਮ' ! ਮੁੰਬਈ ਪੁਲਸ ਨੇ ਰੇਡ...

akansha chamola reveals reason behind her divorce

ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

strawberry moon to be seen in the sky today

ਅੱਜ ਅਸਮਾਨ 'ਚ ਦਿਸੇਗਾ 'Strawberry Moon'!

president pezeshkian claim

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

father  death  son  home  family

ਪਿਤਾ ਦੀ ਲਾਸ਼ ਦੇਖਦੇ ਹੀ ਬੇਹੋਸ਼ ਹੋ ਕੇ ਡਿੱਗਿਆ ਪੁੱਤ, ਇਕ ਹੀ ਘਰ 'ਚੋਂ ਨਿਕਲੀਆਂ...

illegal nationals

ਕਾਲ ਕੋਠਰੀ 'ਚ ਭੇਜੇ ਜਾਣਗੇ ਗੈਰ ਕਾਨੂੰਨੀ ਨਾਗਰਿਕ, ਪਾਕਿਸਤਾਨ ਸਰਕਾਰ ਨੇ ਜਾਰੀ...

supreme court  ram temple  petition  hearing  ayodhya

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ...

pregnant woman  child  dna  husband  mother in law

ਪਤਨੀ ਦੀ ਕੁੱਖ 'ਚ ਪਲ ਰਹੀ 'ਜਾਨ' ਦਾ DNA ਟੈਸਟ ਕਰਵਾਉਣਾ ਚਾਹੁੰਦਾ ਸੀ ਪਤੀ,...

parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • hoshiarpur  s litchi reaches oman for the first time
      ਪੰਜਾਬ 'ਚ ਮਾਣ ਵਾਲੀ ਗੱਲ, ਪਹਿਲੀ ਵਾਰ ਓਮਾਨ ਪੁੱਜੀ ਹੁਸ਼ਿਆਰਪੁਰ ਦੀ ਲੀਚੀ
    • big on extension of holidays in punjab schools
      ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵੱਧਣ ਬਾਰੇ ਆਈ ਵੱਡੀ ਅਪਡੇਟ, ਸਿੱਖਿਆ ਵਿਭਾਗ ਨੇ 7...
    • punjab bjp leaders
      ਪੰਜਾਬ ਭਾਜਪਾ ਆਗੂਆਂ ਨੇ ਉਪ-ਰਾਸ਼ਟਰਪਤੀ ਤੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
    • farm laborer dies due to electrocution
      ਦੁਖ਼ਦਾਈ ਖ਼ਬਰ : ਗਰੀਬ ਪਰਿਵਾਰ 'ਤੇ ਟੁੱਟਿਆ ਕਹਿਰ, ਖੇਤਾਂ 'ਚ ਕਰੰਟ ਲੱਗਣ ਕਾਰਨ...
    • jalandhar boy heat wave
      ਜਲੰਧਰ 'ਚ ਗਰਮੀ ਦਾ ਕਹਿਰ! ਨੌਜਵਾਨ ਦੀ ਗਈ ਜਾਨ
    • powerct in severe heat
      ਤਿੱਖੀ ਧੁੱਪ, ਹੁੰਮਸ ਤੇ ਭਾਰੀ ਗਰਮੀ ’ਚ ਬਿਜਲੀ ਦੇ ਕੱਟ, ਕੱਢਦੇ ਨੇ ਵੱਟ
    • big relief for cbse students
      CBSE ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ, ਬੋਰਡ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
    • mportant news for vehicle owners of punjab
      ਪੰਜਾਬ ਦੇ ਵਾਹਨ ਮਾਲਕਾਂ ਲਈ ਅਹਿਮ ਖ਼ਬਰ, ਲੱਖਾਂ ਰੁਪਏ ਦੀ ਬੋਲੀ ਲਾ ਕੇ ਵੀ VIP...
    • cough syrup becomes new poison in punjab
      ਪੰਜਾਬ 'ਚ ਵੱਡੇ ਖ਼ਤਰੇ ਦੀ ਘੰਟੀ! ਕਫ਼ ਸਿਰਪ ਬਣਿਆ ਨਵਾਂ ਜ਼ਹਿਰ, ਹੈਰਾਨ ਕਰਦੇ...
    • thieves wreak havoc in village gehal
      ਪਿੰਡ ਗਹਿਲ 'ਚ ਚੋਰਾਂ ਦਾ ਕਹਿਰ, ਇੱਕੋ ਰਾਤ 7 ਕਿਸਾਨਾਂ ਦੀਆਂ ਮੋਟਰਾਂ ਦੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +