ਖਰੜ੍ਹ/ਰੋਪੜ (ਸ਼ਸ਼ੀ)-ਖਰੜ੍ਹ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਛੱਜੂਮਾਜਰਾ ਕਾਲੋਨੀ ਦੇ 16 ਸਾਲਾ ਲੜਕੇ ਅਮਰਜੀਤ ਸਿੰਘ ਨੇ ਰੋਪੜ ਨਜ਼ਦੀਕ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਹਰਦੀਪ ਸਿੰਘ ਵਲੋਂ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਮੁੰਡਾ ਚੰਡੀਗੜ੍ਹ ਦੇ ਇਕ ਸਕੂਲ ਵਿਚ 10ਵੀਂ ਜਮਾਤ ਦਾ ਵਿਦਿਆਰਥੀ ਸੀ। 24 ਜੁਲਾਈ ਨੂੰ ਉਹ ਸਵੇਰੇ 7 ਵਜੇ ਸਕੂਲ ਗਿਆ ਸੀ ਪਰ ਉਥੇ ਨਹੀਂ ਪਹੁੰਚਿਆ, ਨਾਂ ਹੀ ਉਸ ਨੇ ਮੋਬਾਇਲ ਫੋਨ ਚੁੱਕਿਆ। ਇਸ ਸਬੰਧੀ ਉਨ੍ਹਾਂ ਵੱਲੋਂ ਖਰੜ੍ਹ ਸਿਟੀ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ।
ਬੀਤੇ ਦਿਨ ਜਦੋਂ ਉਨ੍ਹਾਂ ਮ੍ਰਿਤਕ ਦੇ ਫੋਨ ’ਤੇ ਕਾਲ ਕੀਤੀ ਤਾਂ ਕਿਸੇ ਵਿਅਕਤੀ ਨੇ ਫੋਨ ਚੁੱਕਿਆ ਅਤੇ ਕਿਹਾ ਕਿ ਰੋਪੜ ਨੇੜੇ ਪਿੰਡ ਸਲੇਮਪੁਰ ਨਹਿਰ ਦੇ ਕਿਨਾਰੇ ਇਹ ਐਕਟਿਵਾ ਖੜ੍ਹੀ ਹੈ ਅਤੇ ਉਸ ’ਤੇ ਇਹ ਫੋਨ ਪਿਆ ਹੈ। ਜਦੋਂ ਹਰਦੀਪ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਉਥੇ ਪਹੁੰਚੇ ਤਾਂ ਉਨ੍ਹਾਂ ਫੋਨ ਚੈੱਕ ਕੀਤਾ, ਜਿਸ ਵਿਚ ਖ਼ੁਦਕੁਸ਼ੀ ਕਰਨ ਦੀ ਵੀਡੀਓ ਬਣਾਈ ਗਈ ਸੀ ਪਰ ਉਸ ਨੇ ਖ਼ੁਦਕੁਸ਼ੀ ਕਰਨ ਦੇ ਕਾਰਨ ਸਬੰਧੀ ਕੁਝ ਨਹੀਂ ਕਿਹਾ ਸੀ । ਇਸੇ ਦੌਰਾਨ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਫੋਨ ਕੀਤਾ ਕਿ ਉਸ ਦੀ ਲਾਸ਼ ਸਰਹੰਦ ਨਹਿਰ ਦੇ ਕੋਲ ਮਿਲੀ ਹੈ।
ਇਹ ਵੀ ਪੜ੍ਹੋ- ਪੌਂਗ ਡੈਮ 'ਚੋਂ ਮੁੜ ਛੱਡਿਆ ਗਿਆ 44 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ
ਮਾਂ ਲਈ ਪੁੱਤ ਦੇ ਇਹ ਸਨ ਆਖ਼ਰੀ ਬੋਲ
ਮਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿਚ ਅਮਰਜੀਤ ਸਿੰਘ ਨੇ ਮਾਂ ਲਈ ਭਾਵੁਕ ਕਰ ਦੇਣ ਵਾਲੇ ਬੋਲ ਕਹੇ ਹਨ। ਵੀਡੀਓ ਵਿਚ ਉਹ ਇਹ ਕਹਿੰਦਾ ਵਿਖਾਈ ਦੇ ਰਿਹਾ ਹੈ ਕਿ ਮਾਂ ਮੇਰੇ ਕੋਲੋਂ ਜੀਅ ਨਹੀਂ ਜਾ ਰਿਹਾ। ਮੈਂ ਨਹਿਰ ਵਿਚ ਛਾਲ ਮਾਰ ਦੇਣੀ ਹੈ। ਮੈਨੂੰ ਨਹੀਂ ਪਤਾ ਅੱਗੇ ਕੀ ਹੋਣਾ ਹੈ। ਮੈਂ ਸੁਸਾਈਡ ਕਰਨ ਲੱਗਾ ਹਾਂ। ਆਪਣਾ ਅਤੇ ਪਾਪਾ ਦਾ ਧਿਆਨ ਰੱਖਣਾ। ਮੈਂ ਤੁਹਾਨੂੰ ਹੁਣ ਕਦੇ ਨਹੀਂ ਮਿਲੇਗਾ। ਮੇਰੇ ਵਿਚ ਲਿਖਣ ਦੀ ਹਿੰਮਤ ਨਹੀਂ ਹੈ। ਮੇਰੇ ਹੱਥ ਕੰਬ ਰਹੇ ਹਨ। ਇਸੇ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਹਾਂ। ਮੇਰਾ ਫ਼ੋਨ ਡਿੱਗੀ ਵਿਚ ਪਿਆ ਮਿਲੇਗਾ। ਇਸ ਦੇ ਬਾਅਦ ਉਹ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਂਦਾ ਹੈ। ਪੁਲਸ ਨੇ ਇਸ ਸਬੰਧੀ ਕਾਰਵਾਈ ਕਰਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਕਾਂਗਰਸ ਲਈ ਸੰਕਟ ਦੀ ਘੜੀ! ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਭਾਜਪਾ 'ਚ ਜਾਣ ਲਈ ਲੱਭ ਰਹੇ ਰਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੌਂਗ ਡੈਮ 'ਚੋਂ ਮੁੜ ਛੱਡਿਆ ਗਿਆ 44 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ
NEXT STORY