ਲੁਧਿਆਣਾ- ਅੱਜ ਲੁਧਿਆਣਾ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਸੀ, ਜਿੱਥੇ ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਨੌਜਵਾਨਾਂ ਨੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਨੂੰ ਸੜਕ ਵਿਚਕਾਰ ਤਲਵਾਰਾਂ ਨਾਲ ਵੱਢ ਦਿੱਤਾ ਸੀ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਉਕਤ ਨੌਜਵਾਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਉਨ੍ਹਾਂ ਦੀ ਭਾਲ 'ਚ ਪੁਲਸ ਟੀਮਾਂ ਲਗਾਤਾਰ ਕਾਰਵਾਈ ਕਰ ਰਹੀਆਂ ਸਨ, ਜਿਨ੍ਹਾਂ ਨੂੰ ਸ਼ਾਮ ਵੇਲੇ ਸਫਲਤਾ ਹੱਥ ਲੱਗ ਗਈ ਹੈ। ਲੁਧਿਆਣਾ ਪੁਲਸ ਕਮਿਸ਼ਨਰ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਇਕ ਪੋਸਟ ਸਾਂਝੀ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਉਕਤ ਮਾਮਲੇ 'ਚ 2 ਮੁਲਜ਼ਮਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕੋਲੋਂ ਇਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਥਾਣਾ ਡਿਵੀਜ਼ਨ ਨੰਬਰ 2 ਦੇ ਖੇਤਰ ਵਿਚ ਸ਼ਿਵ ਸੈਨਾ ਆਗੂ ਸੰਦੀਪ ਉਰਫ਼ ਗੋਰਾ ਥਾਪਰ ’ਤੇ ਕੁਝ ਅਣਪਛਾਤੇ ਨਿਹੰਗਾਂ ਨੇ ਭਰੇ ਬਾਜ਼ਾਰ 'ਚ ਸ਼ਰੇਆਮ ਕਿਰਪਾਨਾਂ ਨਾਲ ਹਮਲਾ ਕਰਕੇ ਵੱਢ ਦਿੱਤਾ ਸੀ। ਨਿਹੰਗਾਂ ਦੇ ਬਾਣੇ ਵਿਚ ਤਿੰਨ ਹਮਲਾਵਰਾਂ ਨੇ ਐਕਟਿਵਾ 'ਤੇ ਜਾ ਰਹੇ ਸ਼ਿਵ ਸੈਨਾ ਆਗੂ ਸੰਦੀਪ ਨੂੰ ਭਰੇ ਬਾਜ਼ਾਰ ਵਿਚ ਰੋਕਿਆ ਅਤੇ ਤਲਵਾਰ ਨਾਲ ਇਕ ਤੋਂ ਬਾਅਦ ਇਕ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਇਸ ਵਾਰਦਾਤ ਦੀ ਸੀ.ਸੀ.ਟੀ.ਵੀ. ਫੂਟੇਜ ਵੀ ਸਾਹਮਣੇ ਆਈ ਹੈ। ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਐਕਟਿਵਾ 'ਤੇ ਜਾ ਰਹੇ ਸ਼ਿਵ ਸੈਨਾ ਆਗੂ ਨੂੰ ਨਿਹੰਗ ਸਿੰਘ ਘੇਰਦੇ ਹਨ ਅਤੇ ਫਿਰ ਇਕ ਨਿਹੰਗ ਉਸ ਦੇ ਸੁਰੱਖਿਆ ਗਾਰਡ ਨੂੰ ਗੱਲਾਂ ਵਿਚ ਪਾ ਕੇ ਪਿੱਛੇ ਲੈ ਜਾਂਦਾ ਹੈ।
ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਟੀਮ ਇੰਡੀਆ ਨੂੰ BCCI ਦਾ ਵੱਡਾ ਤੋਹਫ਼ਾ, 125 ਕਰੋੜ ਰੁਪਏ ਦਾ ਚੈੱਕ ਟੀਮ ਨੂੰ ਕੀਤਾ ਭੇਂਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰਾਲਾ ਚਲਾਉਂਦੇ ਸਮੇਂ ਚਾਲਕ ਨੂੰ ਆਈ ਨੀਂਦ, ਸਾਹਮਣਿਓਂ ਆ ਰਹੇ ਟਰੱਕ ਨੂੰ ਮਾਰ ਦਿੱਤੀ ਟੱਕਰ
NEXT STORY