ਡੇਰਾਬੱਸੀ,(ਅਨਿਲ): ਨਗਰ ਕੌਂਸਲ ਡੇਰਾਬੱਸੀ ਅਧੀਨ ਪੈਂਦੇ ਪਿੰਡ ਧਨੌਨੀ ਵਿਖੇ ਸ਼ੁੱਕਰਵਾਰ 25 ਸਾਲਾ ਇਕ ਵਿਆਹੁਤਾ ਨੇ ਆਪਣੀ ਡੇਢ ਸਾਲਾ ਧੀ ਤੇ ਖੁਦ ਉਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵਾਂ ਦੀ ਪਛਾਣ ਹਰਮਨਪ੍ਰੀਤ ਕੌਰ ਪਤਨੀ ਜਸਪਾਲ ਸਿੰਘ ਤੇ ਉਸ ਦੀ ਡੇਢ ਸਾਲਾ ਧੀ ਜਸਰੀਤ ਕੌਰ ਦੇ ਤੌਰ 'ਤੇ ਹੋਈ। ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਡੇਰਾਬੱਸੀ ਤੇ ਥਾਣਾ ਮੁਖੀ ਗੁਰਵੰਤ ਸਿੰਘ ਨੇ ਮੋਹਾਲੀ ਤੋਂ ਇਨਵੈਸਟੀਗੇਸ਼ਨ ਟੀਮ ਨਾਲ ਘਟਨਾ ਸਥਾਨ 'ਤੇ ਪੁੱਜ ਕੇ ਜਾਂਚ ਕੀਤੀ।
ਥਾਣਾ ਮੁਖੀ ਗੁਰਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਨੂੰ ਉਸ ਦਾ ਪਤੀ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਣ ਉਨ੍ਹਾਂ ਵਿਚ ਕਲੇਸ਼ ਰਹਿੰਦਾ ਸੀ। ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਲੜਕੀ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਆਪਣੇ ਤੇ ਆਪਣੀ ਧੀ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਗੁਰਮੁਖ ਸਿੰਘ ਵਾਸੀ ਕਰਕੌਲੀ ਜ਼ਿਲਾ ਯੁਮਨਾ ਨਗਰ ਹਰਿਆਣਾ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਜਸਪਾਲ ਸਿੰਘ, ਸਹੁਰਾ ਰਾਮ ਸਿੰਘ ਤੇ ਸੱਸ ਜਸਵੀਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪਤੀ ਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਿਆਹ ਦੇਖਣ ਜਾ ਰਹੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ
NEXT STORY