ਰਾਜਪੁਰਾ (ਮਸਤਾਨਾ) : ਇੱਥੇ ਪਿੰਡ ਖਰਾਜਪੁਰ ਵਿਖੇ ਮਿਲੀ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਮਾਈਨਿੰਗ ਮਹਿਕਮੇ ਵੱਲੋਂ ਛਾਪੇਮਾਰੀ ਕਰਕੇ ਬਿਨਾਂ ਪਰਮਿਟ ਬਿਨਾਂ ਮਨਜ਼ੂਰੀ ਤੋਂ ਢੋਅ-ਢੁਆਈ ਕਰ ਰਹੇ ਦੋ ਟਿੱਪਰਾਂ ਸਣੇ ਡਰਾਈਵਰਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਜੇ. ਈ.-ਕਮ-ਮਾਈਨਿੰਗ ਇੰਸਪੈਕਟਰ ਪਟਿਆਲਾ ਜਲ ਨਿਕਾਸ ਉਪ ਮੰਡਲ ਪਟਿਆਲਾ ਨੇ ਥਾਣਾ ਸਿਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਸਮੇਤ ਪੁਲਸ ਫੋਰਸ ਪਿੰਡ ਖਰਾਜਪੁਰ ਵਿਖੇ ਅਚਾਨਕ ਛਾਪੇਮਾਰੀ ਕਰਕੇ ਉੱਥੋਂ ਬਿਨਾਂ ਪਰਮਿਟ ਬਿਨਾਂ ਮਨਜ਼ੂਰੀ ਤੋਂ ਢੋਅ ਢੁਆਈ ਕਰ ਰਹੇ ਸਨ। ਉਕਤ ਮਾਈਨਿੰਗ ਅਧਿਕਾਰੀ ਨੇ ਟਿੱਪਰ ਅਤੇ ਉਸ ਦੇ ਡਰਾਈਵਰ ਮਥੁਰਾ ਦਾਸ ਵਾਸੀ ਪਿੰਡ ਬਠੋਣੀਆਂ ਕਲਾਂ ਅਤੇ ਗੁਰਮੇਲ ਸਿੰਘ ਵਾਸੀ ਪਿੰਡ ਖਰਾਜਪੁਰ ਨੂੰ ਸਣੇ ਟਿੱਪਰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਕੈਪਟਨ ਦੇ ਪੱਖ 'ਚ ਆਏ ਕਾਂਗਰਸੀ ਸਾਂਸਦ, ਕਿਸਾਨ ਅੰਦੋਲਨ 'ਚ ਕੇਜਰੀਵਾਲ 'ਤੇ ਮੜ੍ਹੇ ਵੱਡੇ ਦੋਸ਼
NEXT STORY