ਲੁਧਿਆਣਾ (ਰਿਸ਼ੀ, ਰਾਮ)- ਨਸ਼ਾ ਸਮੱਗਲਿੰਗ ’ਤੇ ਪਾਬੰਦੀ ਲਗਾਉਣ ’ਚ ਜੁਟੀ ਪੁਲਸ ਨੇ ਕਾਰਵਾਈ ਕਰਦੇ ਹੋਏ ਇਕੋ ਇਲਾਕੇ ’ਚੋਂ 2 ਔਰਤਾਂ ਸਮੇਤ 9 ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਤੋਂ 430 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਸੀ.ਆਈ.ਏ.-1 ਅਤੇ ਸੀ.ਆਈ.ਏ-2 ਦੀਆਂ ਟੀਮਾਂ ਦੇ ਇੰਚਾਰਜ ਰਾਜੇਸ਼ ਸ਼ਰਮਾ ਦੀ ਅਗਵਾਈ ’ਚ ਕਾਰਵਾਈ ਕਰਦੇ ਹੋਏ ਵੱਖ-ਵੱਖ ਟੀਮਾਂ ਬਣਾ ਕੇ ਛਾਪਾ ਮਾਰਿਆ ਗਿਆ। ਇਸ ਦੌਰਾਨ ਪੁਲਸ ਨੇ ਮੁਲਜ਼ਮਾਂ ਖਿਲਾਫ ਥਾਣਾ ਮੋਤੀ ਨਗਰ ’ਚ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤੇ ਹਨ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਰਾਹੁਲ, ਨੀਤੂ ਉਰਫ ਮਾਧਾ, ਲੱਕੀ, ਰੀਨਾ, ਚਾਂਦ, ਬਾਦਲ ਰਾਣਾ, ਸ਼ੁਭਮ ਬੈਂਸ, ਗੋਪੀ ਉਰਫ ਸੰਨੀ ਅਤੇ ਅਭਿਸ਼ੇਕ ਉਰਫ ਤੀਲਾ ਵਜੋਂ ਕੀਤੀ ਹੈ।
ਇਹ ਵੀ ਪੜ੍ਹੋ- ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ, 5 ਅਧਿਕਾਰੀਆਂ ਦੀ ਹੋ ਗਈ 'ਛੁੱਟੀ'
ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਨੇ ਡਾਕਟਰ ਅੰਬੇਡਕਰ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਥਾਪਰ ਉਰਫ ਤੀਲਾ, ਗੋਪੀ ਉਰਫ ਸੰਨੀ ਅਤੇ ਸ਼ੁਭਮ ਉਰਫ ਡੱਬਾ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 165 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਖਿਲਾਫ ਥਾਣਾ ਮੋਤੀ ਨਗਰ ’ਚ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ।
ਦੂਜੀ ਟੀਮ ਨੇ ਇਸੇ ਇਲਾਕੇ ਦੇ ਰਹਿਣ ਵਾਲੇ ਬਾਦਲ ਰਾਣਾ, ਚਾਂਦ ਅਤੇ ਰੀਨਾ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਖਿਲਾਫ ਵੀ ਥਾਣਾ ਮੋਤੀ ਨਗਰ ’ਚ ਪਰਚਾ ਦਰਜ ਕੀਤਾ ਗਿਆ ਹੈ। ਇਕ ਹੋਰ ਸੀ.ਆਈ.ਏ.-2 ਦੀ ਟੀਮ ਨੇ ਕਾਰਵਾਈ ਕਰਦੇ ਹੋਏ ਰਾਹੁਲ, ਲੱਕੀ ਅਤੇ ਨੀਤੂ ਉਰਫ ਮਾਧਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 105 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ 'ਚ ਲੈ ਲਈ 15,00,000 ਦੀ ਰਿਸ਼ਵਤ, ਫ਼ਿਰ ਰੱਦ ਹੋ ਗਏ ਕਾਗਜ਼, ਹੁਣ ਚੜ੍ਹਿਆ ਵਿਜੀਲੈਂਸ ਦੇ ਅੜਿੱਕੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਖ਼ਿਰ ਸਾਫ਼ ਹੋ ਗਿਆ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਰਾਹ
NEXT STORY