ਤਲਵੰਡੀ ਭਾਈ (ਗੁਲਾਟੀ) : ਬੀਤੀ ਰਾਤ ਫਰੀਦਕੋਟ ਰੋਡ 'ਤੇ ਕੋਟ ਕਰੋੜ ਕਲਾਂ ਵਾਲੇ ਬਿਜਲੀ ਘਰ ਦੇ ਨੇੜੇ ਇਕ ਇੰਡੀਕਾ ਕਾਰ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੀ ਹੋਈ ਜ਼ਬਰਦਸ਼ਤ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਜੀਵ ਕੁਮਾਰ ਪੁੱਤਰ ਅਮਰ ਨਾਥ (22 ਸਾਲ) ਵਾਸੀ ਨਵੀਂ ਆਬਾਦੀ ਤਲਵੰਡੀ ਭਾਈ ਵਜੋਂ ਹੋਈ ਹੈ। ਮ੍ਰਿਤਕ ਫਰੀਦਕੋਟ ਵਿਖੇ ਇਕ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ ਅਤੇ ਬੀਤੀ ਰਾਤ ਆਪਣੇ ਇਕ ਸਾਥੀ ਨਾਲ ਆਪਣੇ ਮੋਟਰ ਸਾਈਕਲ 'ਤੇ ਫਰੀਦਕੋਟ ਤੋਂ ਵਾਪਸ ਤਲਵੰਡੀ ਭਾਈ ਆ ਰਿਹਾ ਸੀ ਕਿ ਤਲਵੰਡੀ ਭਾਈ ਤੋਂ ਕੁਝ ਦੂਰੀ 'ਤੇ ਸਾਹਮਣੇ ਤੋਂ ਆ ਰਹੀ ਇੰਡੀਕਾ ਕਾਰ ਨਾਲ ਜ਼ਬਰਦਸ਼ਤ ਟੱਕਰ ਹੋ ਗਈ।
ਇਸ ਟੱਕਰ 'ਚ ਗੰਭੀਰ ਜ਼ਖ਼ਮੀ ਹੋਏ ਸੰਜੀਵ ਕੁਮਾਰ ਨੂੰ ਸਥਾਨਕ ਸ਼ਹਿਰ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਲਿਆਂਦਾ ਗਿਆ, ਪਰ ਗੰਭੀਰ ਜ਼ਖ਼ਮੀ ਹੋਣ ਕਰਕੇ ਡਾਕਟਰਾਂ ਨੇ ਉਸਨੂੰ ਮੋਗਾ ਲਈ ਰੈਫਰ ਕਰ ਦਿੱਤਾ ਪਰ ਸੰਜੀਵ ਦੀ ਮੋਗੇ ਜਾਂਦੇ ਸਮੇਂ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਪੁਲਸ ਦੇ ਮੁਖੀ ਜਸਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਗਰਭਵਤੀ ਨਰਸ ਨੂੰ ਕੁੱਟਣ ਵਾਲਾ ਅਕਾਲੀ ਸਰਪੰਚ ਤੇ ਉਸ ਦਾ ਪੁੱਤਰ ਗ੍ਰਿਫਤਾਰ, ਵੀਡੀਓ ਵਾਇਰਲ ਹੋਣ 'ਤੇ ਭੜਕਿਆ ਸੀ ਮਾਮਲਾ
NEXT STORY