Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 01, 2026

    9:41:25 PM

  • central government s big step for punjab

    ਕੇਂਦਰ ਸਰਕਾਰ ਦਾ ਪੰਜਾਬ ਲਈ ਵੱਡਾ ਕਦਮ, ਰਾਜ ਸਭਾ...

  • rain in punjab less rain power generation

    ਪੰਜਾਬ 'ਚ 26 ਫੀਸਦੀ ਘੱਟ ਮੀਂਹ, ਖੇਤੀਬਾੜੀ ਤੇ...

  • punjab police officer transfers police transfers

    ਪੰਜਾਬ ਪੁਲਸ ਅਫ਼ਸਰਾਂ ਦੇ ਤਬਾਦਲੇ, ਸਾਹਮਣੇ ਆਈ...

  • punjab congress disciplinary committee

    ਪੰਜਾਬ ਕਾਂਗਰਸ ਦੇ ਵੱਡੇ ਆਗੂ 'ਤੇ ਹੋ ਗਈ ਕਾਰਵਾਈ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਅਕਾਲੀਆਂ ਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ : ਕੈਪਟਨ

PUNJAB News Punjabi(ਪੰਜਾਬ)

ਅਕਾਲੀਆਂ ਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ : ਕੈਪਟਨ

  • Updated: 20 Aug, 2020 03:17 AM
Chandigarh
akali aam aadmi party captan amarinder singh
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ : ਕੋਵਿਡ ਮਹਾਮਾਰੀ ਦੇ ਸੰਕਟਮਈ ਦੌਰ 'ਚ ਵੀ ਵਿਰੋਧੀ ਧਿਰ ਵੱਲੋਂ ਪੰਜਾਬ ਵਿੱਚ ਆਪਣੀ ਸੌੜੀ ਸਿਆਸਤ ਜਾਰੀ ਰੱਖਣ ਨੂੰ ਕਰੜੇ ਹੱਥੀ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਬੁਲਾਉਣਾ ਸਰਕਾਰ ਦੀ ਸੰਵਿਧਾਨਕ ਜ਼ਰੂਰਤ ਹੈ, ਜਿਵੇਂ ਇਸ ਵੱਲੋਂ ਦੋ ਦਿਨ ਪਹਿਲਾਂ ਕੀਤੇ ਅਧਿਕਾਰਤ ਐਲਾਨ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਦੋਸ਼ਾਂ ਦੇ ਉਲਟ ਲੋਕਾਂ ਨਾਲ ਕੋਝਾ ਮਜ਼ਾਕ ਉਨ੍ਹਾਂ ਦੀ ਸਰਕਾਰ ਵੱਲੋਂ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਹੈ, ਜਿਸ ਦੀ ਬਤੌਰ ਵਿਧਾਇਕ ਵਿਧਾਨ ਸਭਾ ਵਿੱਚ ਹਾਜ਼ਰੀ ਦਾ ਨਿਰਾਸ਼ਾਮਈ ਰਿਕਾਰਡ ਦਰਸਾਉਂਦਾ ਹੈ ਕਿ ਉਸ ਵੱਲੋਂ ਵਿਧਾਨ ਸਭਾ ਅਤੇ ਇਸ ਦੇ ਸੈਸ਼ਨ ਨੂੰ ਕਿੰਨੀ ਘੱਟ ਮਹੱਤਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਰਚ 2017 ਤੋਂ ਮਈ 2019 ਵਿਧਾਇਕ ਹੁੰਦਿਆਂ ਸੁਖਬੀਰ ਵੱਲੋਂ ਸੈਸ਼ਨ ਦੇ 40 ਦਿਨਾਂ 'ਚੋਂ ਸਿਰਫ 16 ਦਿਨ ਹਾਜ਼ਰੀ ਭਰੀ ਗਈ।

ਕੈਪਟਨ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਪ੍ਰਤੀਕਿਰਿਆ 'ਤੇ ਹੈਰਾਨੀ ਪ੍ਰਗਟ ਕਰਦਿਆਂ ਇਸ ਨੂੰ ਸਿਰਫ ਹਾਸੋਹੀਣਾ ਹੀ ਨਹੀਂ ਕਰਾਰ ਦਿੱਤਾ ਸਗੋਂ ਸੂਬੇ ਦੀਆਂ ਦੋਵਾਂ ਵਿਰੋਧੀ ਧਿਰਾਂ ਵੱਲੋਂ ਸੰਵੇਦਨਸ਼ੀਲਤਾ ਤੇ ਸਰੋਕਾਰਾਂ ਨੂੰ ਦਿੱਤੀ ਤਿਲਾਂਜਲੀ ਦਾ ਵਿਖਾਵਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਦੋਵੇਂ ਧਿਰਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਨੀਵਾਣ ਤੱਕ ਚਲੀਆਂ ਗਈਆਂ ਹਨ, ਜਦਕਿ ਲੋਕਾਂ ਦੀ ਇਕੋ ਇਕ ਚਿੰਤਾ ਮੌਜੂਦਾ ਸਮੇਂ ਆਪਣੇ ਆਪ ਨੂੰ ਕੋਰੋਨਾਵਾਇਰਸ ਤੋਂ ਬਚਾਉਣਾ ਹੈ, ਜੋ ਪੰਜਾਬ ਵਿੱਚ ਸਿੱਖਰ ਵੱਲ ਵੱਧ ਰਿਹਾ ਹੈ ਅਤੇ ਹਾਲਾਤਾਂ ਦੇ ਮੁੜ ਆਮ ਵਰਗੇ ਹੋਣ ਤੋਂ ਪਹਿਲਾਂ ਸੂਬੇ ਲਈ ਘਾਤਕ ਸਿੱਧ ਹੋ ਸਕਦਾ ਹੈ।

ਸੁਖਬੀਰ ਬਾਦਲ ਵੱਲੋਂ ਕੀਤੀ ਟਿੱਪਣੀ ਕਿ ਇਕ ਦਿਨ ਦਾ ਸੈਸ਼ਨ ਸਰਕਾਰ ਵੱਲੋਂ ਇਸ ਗੱਲ ਨੂੰ ਸਹੀ ਠਹਿਰਾਉਣ ਦਾ ਸਬੂਤ ਹੈ ਕਿ ਇਹ ਸਾਸ਼ਨ ਚਲਾਉਣ ਦਾ ਅਧਿਕਾਰ ਗਵਾ ਚੁੱਕੀ ਹੈ, ਬਾਰੇ ਪ੍ਰਤਿਆ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੂੰ ਲੋਕਾਂ ਵੱਲੋਂ ਬਹੁਮੱਤ ਦਿੱਤਾ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਠੀਭਰ ਵਿਧਾਇਕਾਂ ਦੇ ਵਿਧਾਨ ਸਭਾ ਵਿੱਚ ਸਮਰਥਨ ਦੀ ਜ਼ਰੂਰਤ ਨਹੀਂ। ਸਰਕਾਰ ਉੱਪਰ ਇਕ ਦਿਨ ਦਾ ਸੈਸ਼ਨ ਬਲਾਉਣ ਲਈ ਦਬਾਉ ਸਿਰਫ ਸੰਵਿਧਾਨਕ ਸੀ, ਮੁੱਖ ਮੰਤਰੀ ਨੇ ਇਹ ਕਹਿੰਦਿਆਂ ਸੁਖਬੀਰ ਨੂੰ ਸੰਵਿਧਾਨ ਪੜਨ ਦੀ ਅਪੀਲ ਕੀਤੀ ਜਿਸਦੇ ਸਿਧਾਤਾਂ ਅਤੇ ਨਿਯਮਾਂ 'ਤੇ ਚੱਲਣਾ ਅਕਾਲੀਆਂ ਨੇ ਲੰਮਾਂ ਸਮਾਂ ਪਹਿਲਾਂ ਹੀ ਛੱਡ ਦਿੱਤਾ ਸੀ। ਇਹ ਦੱਸਦਿਆਂ ਕਿ ਕਈ ਮੰਤਰੀ, ਵਿਧਾਇਕ ਅਤੇ ਅਧਿਕਾਰੀ ਮੌਜੂਦਾ ਸਮੇਂ ਜਾਂ ਤਾਂ ਕੋਵਿਡ ਪਾਜ਼ੇਟਿਵ ਹਨ ਜਾਂ ਇਕਾਂਤਵਾਸ ਵਿੱਚ ਹਨ, ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਸੁਖਬੀਰ ਨੂੰ ਜ਼ਮੀਨੀ ਹਕੀਕਤਾਂ ਬਾਰੇ ਪਤਾ ਹੀ ਨਹੀਂ ਜਾਂ ਇਨਾਂ ਦੀ ਪ੍ਰਵਾਹ ਹੀ ਨਹੀਂ। ਸੂਬੇ ਅੰਦਰ 34400 ਲੋਕ ਕਰੋਨਾਂ ਪਾਜ਼ੇਟਿਵ ਹੋ ਚੁੱਕੇ ਹਨ ਅਤੇ ਹੁਣ ਤੱਕ 898 ਮੌਤਾਂ (ਅਗਸਤ 18 ਨੂੰ ਇਕ ਦਿਨ ਵਿੱਚ1704 ਲੋਕਾਂ ਦੇ ਪਾਜ਼ੇਟਿਵ ਹੋਣ ਅਤੇ 35 ਮੌਤਾਂ ਦੀਆਂ ਰਿਪੋਰਟਾਂ ਸਮੇਤ) ਸਥਿਤੀ ਬਹੁਤ ਚਿੰਤਾਮਈ ਹੈ। ਉਨਾਂ ਅੱਗੇ ਕਿਹਾ ਕਿ 366 ਲੋਕ ਆਕਸੀਜਨ ਸਪੋਰਟ 'ਤੇ ਹਨ ਅਤੇ 3 ਨਾਜ਼ੁਕ ਹਾਲਤ ਵਿੱਚ ਵੈਂਟੀਲੇਟਰਾਂ 'ਤੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਉਨਾਂ ਦੀ ਸਰਕਾਰ ਸੁਖਬੀਰ ਦੀਆਂ ਬੇਤੁਕੀਆਂ ਸੁਣਨ ਨਾਲੋਂ ਗੰਭੀਰ ਸੰਕਟ ਨਾਲ ਨਜਿੱਠਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੁਖਬੀਰ ਲੋਕਾਂ ਦੇ ਹਿੱਤਾਂ ਪ੍ਰਤੀ ਗੰਭੀਰਤਾ ਨਾਲ ਚਿੰਤਤ ਹੈ ਤਾਂ ਉਸਨੂੰ ਆਪਣੀ ਸ਼ਕਤੀ ਲੋਕਾਂ ਨੂੰ ਮਹਾਂਮਾਰੀ ਵਿਚੋਂ ਕੱਢਣ 'ਤੇ ਲਾਉਣੀ ਚਾਹੀਦੀ ਹੈ ਬਜਾਏ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਉਭਾਰਨ ਲਈ ਭੜਕਾਊ ਬਿਆਨਬਾਜ਼ੀ ਕਰਨ ਦੇ। ਉਨਾਂ ਨਾਲ ਹੀ ਕਿਹਾ ਕਿ ਨਿਰਅਧਾਰ ਮੁੱਦਿਆਂ 'ਤੇ ਗੈਰਜ਼ਰੂਰੀ ਸ਼ੋਰ-ਸ਼ਰਾਬਾ ਕਰਨ ਦੀ ਥਾਂ ਅਕਾਲੀਆਂ ਨੂੰ ਕੋਵਿਡ ਨਾਲ ਲੜਾਈ ਵਿਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਾ ਹੀ ਸ਼੍ਰੋਮਣੀ ਅਕਾਲੀ ਦਲ ਤੇ ਨਾ ਹੀ ਆਮ ਆਦਮੀ ਪਾਰਟੀ ਪਾਸ ਲੋਕਾਂ ਅੱਗੇ ਰੱਖਣ ਲਈ ਕੋਈ ਵੀ ਮਹੱਤਵਪੂਰਨ ਮੁੱਦਾ ਹੈ ਅਤੇ ਇਸ ਕਰਕੇ  ਦੋਵਾਂ ਵੱਲੋਂ ਮਹਾਂਮਾਰੀ ਦਰਮਿਆਨ ਢੀਠਤਾ ਭਰੇ ਢਕਵੰਜਾਂ ਦਾ ਆਸਰਾ ਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਆਪ ਆਗੂ ਚੀਮਾ ਦੇ ਦੋਸ਼ਾਂ ਕਿ ਪੰਜਾਬ ਸਰਕਾਰ ਅਹਿਮ ਮੁੱਦਿਆਂ 'ਤੇ ਬਹਿਸ ਤੋਂ ਭੱਜ ਰਹੀ ਹੈ, ਬਾਰੇ ਪ੍ਰਤਿਆ ਪ੍ਰਗਟਾਉਦਿਆਂ ਪੁੱਛਿਆ, ''ਮੌਜੂਦਾ ਸਮੇਂ ਸਾਡੇ ਲਈ ਪੂਰੀ ਤਾਕਤ ਨਾਲ ਕੋਵਿਡ ਖਿਲਾਫ ਲੜਨ ਤੋਂ ਇਲਾਵਾ ਇਥੇ ਹੋਰ ਕਿਹੜਾ ਵੱਡਾ ਗੰਭੀਰ ਮਸਲਾ ਹੋ ਸਕਦਾ ਹੈ।''
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਕੰਮ ਕਰਨ ਦਾ ਹੈ ਨਾ ਕਿ ਬਹਿਸਾਂ ਦਾ, ਪਰ ਨਾ ਹੀ ਸ਼੍ਰੋਮਣੀ ਅਕਾਲੀ ਦਲ ਤੇ ਨਾ ਹੀ ਆਮ ਆਦਮੀ ਪਾਰਟੀ ਇਸ ਪ੍ਰਤੀ ਗੰਭੀਰ ਹੈ। ਉੁਨਾਂ ਅੱਗੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਨਾਂ ਦੋਵਾਂ ਪਾਰਟੀਆਂ ਦਾ ਸਿਰਫ ਇਕੋ  ਸਰੋਕਾਰ ਆਪਣ ਸਿਆਸੀ ਨੁਕਤਿਆਂ ਨੂੰ ਪਹਿਲ ਦੇਣਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ''ਸਾਡੇ ਲੋਕ ਪੀੜਾ ਹੰਢਾ ਰਹੇ ਹਨ ਅਤੇ ਮਰ ਰਹੇ ਹਨ ਪਰ ਅਕਾਲੀ ਅਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਇਸ ਪੀੜਾ ਨਾਲ ਕੋਈ ਸਰੋਕਾਰ ਨਹੀਂ।'' ਉਨਾਂ ਨਾਲ ਹੀ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਵਿਰੋਧੀ ਵਤੀਰਾ ਹੀ ਸੀ ਜਿਸਦਾ ਮੁੱਲ ਇਸ ਨੂੰ ਪਿਛਲੀਆਂ ਕਈ ਚੋਣਾਂ ਵਿੱਚ ਤਾਰਨਾ ਪਿਆ ਹੈ ਅਤੇ ਇਸੇ ਤਰਾਂ ਦਿੱਲੀ ਦੇ ਲੋਕਾਂ ਦੀ ਤਰਸਯੋਗ ਹਾਲਤ ਲਈ ਆਮ ਆਦਮੀ ਪਾਰਟੀ ਦਾ ਲੋਕ ਵਿਰੋਧੀ ਰਵੱਈਆ ਜ਼ਿੰਮੇਵਾਰ ਹੈ।



 

  • Akali
  • Aam Aadmi Party
  • Captan Amarinder Singh
  • ਅਕਾਲੀ
  • ਆਮ ਆਦਮੀ ਪਾਰਟੀ
  • ਕੈਪਟਨ ਅਮਰਿੰਦਰ ਸਿੰਘ

ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਕਾਰਣ ਹੋਈ 29 ਲੋਕਾਂ ਦੀ ਮੌਤ, 1521 ਨਵੇਂ ਮਰੀਜ਼ ਆਏ ਸਾਹਮਣੇ

NEXT STORY

Stories You May Like

  • man dies in front of aam aadmi clinic
    ਆਮ ਆਦਮੀ ਕਲੀਨਿਕ ਦੇ ਸਾਹਮਣੇ ਵਿਅਕਤੀ ਦੀ ਮੌਤ, ਸਮੇਂ ’ਤੇ ਇਲਾਜ ਨਾ ਮਿਲਣ ਦੇ ਲੱਗੇ ਦੋਸ਼
  • epfo no change in pf contribution for now no second chance for higher pension
    EPFO ਦਾ ਵੱਡਾ ਸੰਕੇਤ, PF ਯੋਗਦਾਨ ’ਚ ਫਿਲਹਾਲ ਕੋਈ ਬਦਲਾਅ ਨਹੀਂ,ਹਾਇਰ ਪੈਨਸ਼ਨ ਦਾ ਦੂਜਾ ਮੌਕਾ ਨਹੀਂ
  • nayab saini  yojana  haryana  poor family
    ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ
  • iran warns about hormuz
    ਹੋਰਮੁਜ਼ 'ਚੋਂ ਨਹੀਂ ਲੰਘੇਗਾ ਕੋਈ ਜਹਾਜ਼! ਈਰਾਨ ਨੇ ਦੇ'ਤੀ ਚੇਤਾਵਨੀ
  • court  sonam wangchuk  medanta hospital
    ਅਦਾਲਤ ਵਲੋਂ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਭੇਜਣ ਦੀ ਸਲਾਹ, ਸਰਕਾਰ ਨੇ ਕਿਹਾ-'ਕੋਈ ਇਤਰਾਜ਼ ਨਹੀਂ'
  • this state of the country do not have to file itr  reason
    ਦੇਸ਼ ਦੇ ਇਸ ਸੂਬੇ ਦੇ ਲੋਕਾਂ ਨੂੰ ਨਹੀਂ ਭਰਨੀ ਪੈਂਦੀ ITR, ਵਜ੍ਹਾ ਕਰੇਗੀ ਹੈਰਾਨ
  • no relief to companies in case of wrong branding of energy drinks fssai
    ਐਨਰਜੀ ਡ੍ਰਿੰਕ ਦੀ ਗਲਤ ਬ੍ਰਾਂਡਿੰਗ ਮਾਮਲੇ ’ਚ ਕੰਪਨੀਆਂ ਨੂੰ ਰਾਹਤ ਨਹੀਂ, FSSAI ਨੇ ਦਿੱਤਾ 90 ਦਿਨਾਂ ਦਾ ਸਮਾਂ
  • boat carrying 116 passengers capsizes off guyana coast
    ਗੁਆਨਾ ਦੇ ਤੱਟ ’ਤੇ 116 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, 53 ਲੋਕਾਂ ਨੂੰ ਬਚਾਇਆ
  • punjab congress disciplinary committee
    ਪੰਜਾਬ ਕਾਂਗਰਸ ਦੇ ਵੱਡੇ ਆਗੂ 'ਤੇ ਹੋ ਗਈ ਕਾਰਵਾਈ, ਮੁਅੱਤਲੀ ਦੇ ਹੁਕਮ ਜਾਰੀ
  • police raid at royal spa center in jalandhar 3 young women and a man arrested
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੈ ਗਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ...
  • councilor burnt in flames during protest in jalandhar
    ਜਲੰਧਰ 'ਚ ਪ੍ਰਦਰਸ਼ਨ ਦੌਰਾਨ ਹੋ ਜਾਣਾ ਸੀ ਵੱਡਾ ਹਾਦਸਾ! ਅੱਗ ਦੀਆਂ ਲਪਟਾਂ 'ਚ...
  • latest on punjab weather department gives new indications
    ਪੰਜਾਬ ਦੇ ਮੌਸਮ ਦੀ Latest Update, ਵਿਭਾਗ ਨੇ ਦਿੱਤੇ ਨਵੇਂ ਸੰਕੇਤ
  • deadbody of man found near babrik chowk in jalandhar
    ਜਲੰਧਰ ਦੇ ਬਬਰੀਕ ਚੌਕ ਕੋਲੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਫ਼ੈਲੀ ਸਨਸਨੀ
  • major accident happened to a person suddenly talking on mobile jalandhar
    ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...
  • a speeding car ran over laborers sitting by the roadside
    ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ
  • gymkhana elections jalandhar
    ਪਿਛਲੀਆਂ ਜਿਮਖਾਨਾ ਚੋਣਾਂ ’ਚ ਪਾਵਰ ਦਾ ਡਟ ਕੇ ਮੁਕਾਬਲਾ ਕਰਨ ਵਾਲਾ ਪ੍ਰੋਗਰੈਸਿਵ...
Trending
Ek Nazar
abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

biker and content creator

ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...

major accident happened to a person suddenly talking on mobile jalandhar

ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...

a speeding car ran over laborers sitting by the roadside

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ

this bollywood star became   vibhishan   in   ramayana

'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ...

60 000 migrants crossed into spanish territory of ceuta

ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ...

petrol diesel  price

ਕਟੌਤੀ ਦੇ ਨਾਂ 'ਤੇ ਮਜ਼ਾਕ, 12 ਪੈਸੇ ਸਸਤਾ ਹੋਇਆ ਪੈਟਰੋਲ, ਪਾਕਿ ਸਰਕਾਰ ਦੀ...

heavy rains alert

ਪਹਿਲੀ ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ

coal miine iincident

ਪਾਕਿਸਤਾਨ 'ਚ ਕੋਲਾ ਖਾਨ 'ਚ ਧਮਾਕਾ ; 34 ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ ਜਾਰੀ

mountaineers missing

ਪਾਕਿਸਤਾਨ 'ਚ ਬਰਫ਼ ਖਿਸਕਣ ਤੋਂ ਬਾਅਦ 10 ਲਾਪਤਾ ਪਰਬਤਾਰੋਹੀਆਂ 'ਚੋਂ ਚਾਰ ਦੀਆਂ...

hollywood film grosses rs 72 crore on its first day of release in india

ਹਾਲੀਵੁੱਡ ਫਿਲਮ ਦਾ ਭਾਰਤ 'ਚ ਧਮਾਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਛਾਪ'ਤੇ 72...

agreement signed

ਭਾਰਤ ਅਤੇ ਭੂਟਾਨ ਨੇ 4,000 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਲਈ ਸਮਝੌਤੇ 'ਤੇ ਕੀਤੇ...

salman khan got injections in his head to look handsome and youthful

ਸੁੰਦਰ ਤੇ ਜਵਾਨ ਦਿਸਣ ਲਈ ਸਲਮਾਨ ਖਾਨ ਨੇ ਸਿਰ 'ਚ ਲਗਵਾਏ ਇੰਜੈਕਸ਼ਨ ! ਵੱਡਾ ਖੁਲਾਸਾ

situation in pok

PoK 'ਚ ਹਾਲਾਤ ਬਦਤਰ; ਪਾਕਿਸਤਾਨ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ

child missing in dera baba nanak

ਡੇਰਾ ਬਾਬਾ ਨਾਨਕ ’ਚ ਬੱਚਾ ਲਾਪਤਾ, ਸਕੂਲ ਤੋਂ ਨਹੀਂ ਪਰਤਿਆ ਘਰ

water crisis

ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'

international mountaineers missing

ਪਾਕਿਸਤਾਨ: ਬ੍ਰੌਡ ਪੀਕ 'ਤੇ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ 10 ਅੰਤਰਰਾਸ਼ਟਰੀ...

famous youtuber

ਮਸ਼ਹੂਰ Youtuber ਦੀ 27 ਸਾਲ ਉਮਰ 'ਚ ਮੌਤ, ਜਾਰਜੀਆ 'ਚ ਹੋਟਲ ਦੇ ਕਮਰੇ 'ਚੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • councilor burnt in flames during protest in jalandhar
      ਜਲੰਧਰ 'ਚ ਪ੍ਰਦਰਸ਼ਨ ਦੌਰਾਨ ਹੋ ਜਾਣਾ ਸੀ ਵੱਡਾ ਹਾਦਸਾ! ਅੱਗ ਦੀਆਂ ਲਪਟਾਂ 'ਚ...
    • latest on punjab weather department gives new indications
      ਪੰਜਾਬ ਦੇ ਮੌਸਮ ਦੀ Latest Update, ਵਿਭਾਗ ਨੇ ਦਿੱਤੇ ਨਵੇਂ ਸੰਕੇਤ
    • punjab one accused arrested with 20 kg heroin
      ਪੰਜਾਬ: 20 ਕਿਲੋ ਹੈਰੋਇਨ ਸਣੇ ਇਕ ਮੁਲਜ਼ਮ ਕਾਬੂ, ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ...
    • flood threat in punjab
      ਪੰਜਾਬ 'ਚ ਹੜ੍ਹ ਦਾ ਖ਼ਤਰਾ! ਉਝ ਦਰਿਆ 'ਚ ਵੱਧ ਰਿਹਾ ਪਾਣੀ ਪੱਧਰ ਲਿਆ ਸਕਦਾ ਵੱਡੀ...
    • sri kartarpur sahib corridor keeping in mind sikh sentiments advocate dhami
      ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ 'ਚ ਰੱਖ...
    • youth missing missing in canal youth from moga
      ਪੰਜਾਬ ਦੁਖਦ ਘਟਨਾ, ਨਹਿਰ 'ਚ ਨਹਾਉਂਦਿਆਂ ਲਾਪਤਾ ਹੋਇਆ ਮੁੰਡਾ
    • illicit liquor  faridkot police
      ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ, ਪੰਜਾਬ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ
    • burglary at businessman  s house
      ਵਪਾਰੀ ਦੇ ਘਰੋਂ 15 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਮਾਮਲੇ 'ਚ ਪੁਲਸ ਦੀ...
    • accident case
      ਟਿੱਪਰ ਲਿਫਟ ਡਿੱਗਣ ਨਾਲ ਡਰਾਈਵਰ ਦੀ ਮੌਤ
    • death in accident  tractor trolley  woman  s death
      ਓਵਰਟੇਕ ਕਰਦੇ ਸਮੇਂ ਵਾਪਰਿਆ ਹਾਦਸਾ, ਔਰਤ ਦੇ ਸਿਰ ਉਪਰੋਂ ਲੰਘ ਗਿਆ ਟਰੈਕਟਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +