ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਰਸੂਲਪੁਰ ਕੱਲਰਾਂ ਜਾਦੂ-ਟੂਣੇ ਦਾ ਸ਼ੱਕ 'ਚ ਕੁਝ ਲੋਕਾਂ ਨੇ ਆਪਣੇ ਗੁਆਂਢ 'ਚ ਰਹਿੰਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਪਰਮਜੀਤ ਕੌਰ ਨੇ ਦੱਸਿਆ ਕਿ ਕਬਾੜ ਦਾ ਕੰਮ ਕਰਦੇ ਉਨ੍ਹਾਂ ਦੇ ਗੁਆਂਢੀ ਦਾ ਕੰਮਕਾਜ ਕੁਝ ਮੰਦਾ ਚੱਲ ਰਿਹਾ ਹੈ ਤੇ ਉਸਨੂੰ ਸ਼ੱਕ ਹੈ ਕਿ ਅਸੀਂ ਉਨ੍ਹਾਂ 'ਤੇ ਜਾਦੂ-ਟੂਣਾ ਕੀਤਾ ਹੈ। ਇਸਦੇ ਚੱਲਦਿਆਂ ਉਹ ਅਕਸਰ ਸ਼ਰਾਬ ਪੀ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢਦਾ ਹੈ ਤੇ ਬੀਤੀ ਰਾਤ ਉਸਨੇ ਨਾ ਸਿਰਫ ਗਾਲ੍ਹਾਂ ਕੱਢੀਆਂ, ਸਗੋਂ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ 'ਤੇ ਹਮਲਾ ਕਰਦਿਆਂ ਹਵਾਈ ਫਾਇਰ ਵੀ ਕੀਤੇ। ਦੂਜੇ ਪਾਸੇ ਇਸ ਸਬੰਧੀ ਕੌਂਸਲਰ ਸੈਣੀ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ 'ਚ ਪੁਰਾਣੀ ਰੰਜਿਸ਼ ਚੱਲ ਰਹੀ ਹੈ , ਜਿਸਦੇ ਚੱਲਦਿਆਂ ਰਾਤ ਇਥੇ ਇਹ ਬਵਾਲ ਹੋਇਆ।
ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਦੇ ਆਉਣ ਤੱਕ ਹਮਲਾਵਰ ਭੱਜ ਗਏ ਸਨ ਤੇ ਬਾਕੀ ਫਾਇਰਿੰਗ ਬਾਰੇ ਉਨ੍ਹਾਂ ਨੂੰ ਕੋਈ ਪਤਾ ਨਹੀਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਅੰਤਰਰਾਸ਼ਟਰੀ ਏਡਜ਼ ਦਿਵਸ 'ਤੇ ਵਿਸ਼ੇਸ਼, ਏਡਜ਼ ਤੋਂ ਡਰਨ ਦੀ ਨਹੀਂ, ਸਮਝਣ ਦੀ ਲੋੜ
NEXT STORY