ਜਲੰਧਰ (ਧਵਨ, ਸ਼ੋਰੀ) - ਜਲੰਧਰ ਦਿਹਾਤੀ ਪੁਲਸ ਨੇ ਐੱਮ. ਐੱਫ. ਫਾਰੂਕੀ ਪੀ. ਏ. ਪੀ. ਦੇ ਏ. ਡੀ. ਜੀ. ਪੀ. ਅਤੇ ਹਰਵਿੰਦਰ ਸਿੰਘ ਵਿਰਕ ਐੱਸ. ਐੱਸ. ਪੀ. ਜਲੰਧਰ ਦਿਹਾਤੀ ਦੀ ਅਗਵਾਈ ਵਿਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ਵਿਚ ‘ਕਾਰਡਨ ਐਂਡ ਸਰਚ’ ਆਪ੍ਰੇਸ਼ਨ ‘ਕਾਸੋ’ ਚਲਾਇਆ। ਇਹ ਆਪ੍ਰੇਸ਼ਨ ਮੁਕੇਸ਼ ਕੁਮਾਰ ਪੀ. ਪੀ. ਐੱਸ. ਪੁਲਸ ਕਪਤਾਨ (ਸਥਾਨਕ), ਨਰਿੰਦਰ ਸਿੰਘ ਔਜਲਾ ਡੀ. ਐੱਸ. ਪੀ. (ਉਪ ਮੰਡਲ ਕਰਤਾਰਪੁਰ) ਅਤੇ ਇੰਸ. ਰਮਨਦੀਪ ਸਿੰਘ ਐੱਸ. ਐੱਚ. ਓ. ਪੁਲਸ ਥਾਣਾ ਕਰਤਾਰਪੁਰ ਦੀ ਦੇਖ-ਰੇਖ ਵਿਚ ਚਲਾਇਆ ਗਿਆ।
ਇਹ ਵੀ ਪੜ੍ਹੋ - ਬੁਰੀ ਖ਼ਬਰ : ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਮਾਂ ਦਾ ਹੋਇਆ ਦੇਹਾਂਤ
ਪੁਲਸ ਨੂੰ ਮਿਲੀ ਜਾਣਕਾਰੀ ਦੇ ਆਧਾਰ ’ਤੇ ਉਨ੍ਹਾਂ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ, ਜਿਥੇ ਨਸ਼ੇ ਵਾਲੇ ਪਦਾਰਥਾਂ ਦੀ ਵਿਕਰੀ ਜਾਂ ਨਸ਼ੇ ਸਬੰਧੀ ਹੋਰ ਸਰਗਰਮੀਆਂ ਦੀ ਸੰਭਾਵਨਾ ਸੀ। ਇਸ ਮੁਹਿੰਮ ਲਈ ਲੱਗਭਗ 125 ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਐੱਮ. ਐੱਫ. ਫਾਰੂਕੀ ਨੇ ਦੱਸਿਆ ਕਿ ਅੱਜ ਜਲੰਧਰ ਦਿਹਾਤੀ ਇਲਾਕੇ ਵਿਚ ਇਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਜ਼ਿਲ੍ਹੇ ਦੇ ਸਾਰੇ ਸੰਵੇਦਨਸ਼ੀਲ ਅਤੇ ਹਾਟਸਪਾਟ ਇਲਾਕਿਆਂ ਵਿਚ ਪੁਲਸ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਨਸ਼ੇ ਵਾਲੇ ਪਦਾਰਥਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ - 3 ਮਿੰਟ 'ਚ ਮਿਲੇਗਾ ਭਰਿਆ ਸਿਲੰਡਰ, ਇਸ ਸੂਬੇ 'ਚ ਸ਼ੁਰੂ ਹਾਈ-ਟੈਕ ਸਰਵਿਸ
ਉਨ੍ਹਾਂ ਅੱਗੇ ਕਿਹਾ ਕਿ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਮੱਗਲਰਾਂ ਦੇ ਮਨੋਬਲ ਨੂੰ ਤੋੜਨਾ ਵੀ ਜ਼ਰੂਰੀ ਹੈ। ਸਰਕਾਰ ਵੱਲੋਂ ਸਪੱਸ਼ਟ ਨਿਰਦੇਸ਼ ਹਨ ਕਿ ਹਰੇਕ ਜ਼ਿਲ੍ਹੇ ਦੇ ਅਧਿਕਾਰੀ ਇਸ ਮੁਹਿੰਮ ਦੀ ਅਗਵਾਈ ਖ਼ੁਦ ਕਰਨ। ਇਸ ਦੇ ਤਹਿਤ ਐੱਸ. ਐੱਸ. ਪੀ. ਜਲੰਧਰ ਦਿਹਾਤੀ ਵਿਰਕ ਦੀ ਰਹਿਨੁਮਾਈ ਹੇਠ ਸੀਨੀਅਰ ਅਧਿਕਾਰੀ ਖ਼ੁਦ ਮੌਕੇ ’ਤੇ ਜਾ ਕੇ ਮੁਹਿੰਮਾਂ ਦੀ ਨਿਗਰਾਨੀ ਕਰ ਰਹੇ ਹਨ। ਨਾਹਰਪੁਰ ਪਿੰਡ ਅਤੇ ਨਸ਼ਾ ਪ੍ਰਭਾਵਿਤ ਹੋਰ ਖੇਤਰਾਂ ਵਿਚ ਤਲਾਸ਼ੀ ਅਤੇ ਚੈਕਿੰਗ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ
ਜਲੰਧਰ ਦਿਹਾਤੀ ਪੁਲਸ ਨੇ 1 ਤੋਂ 18 ਮਾਰਚ 2026 ਤੱਕ ਨਸ਼ਾ ਵਿਰੋਧੀ ਮੁਹਿੰਮ ਤਹਿਤ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਕੁੱਲ 402 ਛਾਪੇ ਮਾਰੇ ਗਏ ਅਤੇ 187 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 60 ਮੁਲਜ਼ਮ ਅਜੇ ਵੀ ਫਰਾਰ ਹਨ। ਇਸ ਸਮੇਂ ਦੌਰਾਨ ਐੱਨ. ਡੀ. ਪੀ.ਐੱਸ. ਐਕਟ ਤਹਿਤ 104 ਮਾਮਲੇ ਦਰਜ ਕੀਤੇ ਗਏ ਅਤੇ 122 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਐੱਨ. ਡੀ. ਪੀ. ਐੱਸ. ਐਕਟ ਤਹਿਤ 522 ਗ੍ਰਾਮ ਹੈਰੋਇਨ, 20 ਕਿਲੋਗ੍ਰਾਮ ਪੋਸਤ ਦੇ ਛਿਲਕੇ, 317 ਗ੍ਰਾਮ ਚਰਸ, 1922 ਟੈਬਲੇਟ/ਕੈਪਸੂਲ ਅਤੇ 17,800/- ਰੁਪਏ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਮਿਲੀ ਰਕਮ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼
ਇਸ ਤੋਂ ਇਲਾਵਾ ਆਰਮਜ਼ ਐਕਟ ਤਹਿਤ 4 ਮਾਮਲੇ ਦਰਜ ਕੀਤੇ ਗਏ, 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 2 ਪਿਸਤੌਲ, 1 ਰਿਵਾਲਵਰ, 04 ਕਾਰਤੂਸ, 4 ਖਾਲੀ ਖੋਲ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ। ਨਸ਼ਾ-ਮੁਕਤੀ ਉਪਾਵਾਂ ਤਹਿਤ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 64-ਏ ਤਹਿਤ 39 ਨਸ਼ਾ ਪੀੜਤਾਂ ਨੂੰ ਦਾਖਲ ਕਰਵਾਇਆ ਗਿਆ, ਜਦਕਿ 140 ਲੋਕਾਂ ਨੂੰ ਨਸ਼ਾ-ਮੁਕਤੀ ਕੇਂਦਰਾਂ ਅਤੇ 374 ਲੋਕਾਂ ਨੂੰ ਓਟ ਕੇਂਦਰਾਂ ਵਿਚ ਭੇਜਿਆ ਗਿਆ। ਇਸ ਸਮੇਂ ਦੌਰਾਨ ਜ਼ਿਲ੍ਹੇ ਵਿਚ ਕੁੱਲ 18 ‘ਕਾਸੋ’ ਆਪ੍ਰੇਸ਼ਨ ਚਲਾਏ ਗਏ। ਇਸ ਦੇ ਨਾਲ ਹੀ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ 6 ਨਾਜਾਇਜ਼ ਜਾਇਦਾਦਾਂ (ਕੁੱਲ ਕੀਮਤ ਲਗਭਗ 1.50 ਕਰੋੜ ਰੁਪਏ) ਨੂੰ ਢਾਹ ਦਿੱਤਾ ਗਿਆ ਹੈ ਅਤੇ 07 ਹੋਰ ਜਾਇਦਾਦਾਂ ਨੂੰ ਢਾਹੁਣ ਦਾ ਪ੍ਰਸਤਾਵ ਹੈ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ, ਟੈਂਕੀ ਭਰਾਉਣ ਤੋਂ ਪਹਿਲਾਂ ਚੈਕ ਕਰੋ ਅੱਜ ਦਾ ਰੇਟ
ਇਸ ਆਪ੍ਰੇਸ਼ਨ ਦਾ ਮੁੱਖ ਉਦੇਸ਼ ਨਸ਼ਾ ਪੀੜਤਾਂ ਦੀ ਪਛਾਣ ਕਰਨਾ, ਨਸ਼ਾ-ਮੁਕਤੀ ਕੇਂਦਰਾਂ ਰਾਹੀਂ ਉਨ੍ਹਾਂ ਦਾ ਇਲਾਜ ਕਰਵਾਉਣਾ ਅਤੇ ਉਨ੍ਹਾਂ ਨੂੰ ਸਮਾਜ ਵਿਚ ਫਿਰ ਤੋਂ ਸ਼ਾਮਲ ਕਰਨਾ ਹੈ। ਨਾਲ ਹੀ, ਨਸ਼ੀਲੇ ਪਦਾਰਥਾਂ ਦੀ ਵਿਕਰੀ ਜਾਂ ਵੰਡ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲੰਧਰ ਦਿਹਾਤੀ ਪੁਲਸ ਆਉਣ ਵਾਲੇ ਦਿਨਾਂ ਵਿਚ ਜ਼ਿਲੇ ਵਿਚ ਅਜਿਹੀਆਂ ਨਸ਼ਾ ਵਿਰੋਧੀ ਮੁਹਿੰਮਾਂ ਜਾਰੀ ਰੱਖੇਗੀ ਤਾਂ ਜੋ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨੂੰ ਕਾਬੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ - ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ, ਇੰਦੌਰ ਦਾ ਕੰਬਿਆ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ, ਕਾਨੂੰਨ-ਵਿਵਸਥਾ ਹੋਈ ਢਹਿ-ਢੇਰੀ : ਸੁਖਜਿੰਦਰ ਰੰਧਾਵਾ
NEXT STORY