ਲੁਧਿਆਣਾ (ਮਹੇਸ਼) : ਇਥੋਂ ਦੇ ਇਕ ਇਲਾਕੇ ਦੀ ਇਕ ਪਾਰਕ ਵਿਚ ਖੇਡ ਰਹੀ 5 ਸਾਲ ਦੀ ਮਾਸੂਮ ਬੱਚੀ ਨਾਲ ਗੰਦੀ ਹਰਕਤ ਕਰਨ ਦੇ ਦੋਸ਼ ਵਿਚ ਇਲਾਕਾ ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਮਹਿੰਦਰਪਾਲ ਖ਼ਿਲਾਫ ਪੈਸਕੋ ਐਕਟ ਸਮੇਤ ਹੋਰ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਫਰਿਆਦੀ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਉਸਦੀ ਬੇਟੀ ਘਰ ਦੇ ਬਾਹਰ ਖੇਡਣ ਲਈ ਗਈ ਸੀ। ਜਦ ਬੇਟੀ ਕਾਫੀ ਦੇਰ ਤੱਕ ਵਾਪਸ ਨਹੀਂ ਆਈ ਤਾਂ ਉਹ ਅਤੇ ਉਸਦੀ ਪਤਨੀ ਉਸਨੂੰ ਲੱਭਦੀ ਹੋਏ ਪਾਰਕ ਵਿਚ ਪੁੱਜੀ ਤਾਂ ਉਥੇ ਦਾ ਦ੍ਰਿਸ਼ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਹ ਵੀ ਪੜ੍ਹੋ : ਹੁਣ ਬਰਨਾਲਾ 'ਚ ਸ਼ਰਮਸਾਰ ਹੋਈ ਇਨਸਾਨੀਅਤ, 4 ਸਾਲਾ ਬੱਚੀ ਨਾਲ ਟੱਪੀਆਂ ਹੱਦਾਂ
ਮੁਲਜ਼ਮ ਉਸਦੀ ਧੀ ਨੂੰ ਆਪਣੀ ਗੋਦ ਵਿਚ ਬਿਠਾ ਕੇ ਉਸਦੇ ਨਾਲ ਗੰਦੀ ਹਰਕਤ ਕਰ ਰਿਹਾ ਸੀ। ਮੁਲਜ਼ਮ ਨੂੰ ਉਸ ਨੇ ਫੜਨ ਦੀ ਕੋਸ਼ਿਸ਼ ਤਾਂ ਉਹ ਭੱਜਣ 'ਚ ਕਾਮਯਾਬ ਹੋ ਗਿਆ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਸ਼ਾਹੀ ਸ਼ਹਿਰ 'ਚ ਅੱਧੀ ਰਾਤ ਨੂੰ ਕੁੜੀ ਨੇ ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਵੀਡੀਓ ਹੋ ਰਹੀ ਵਾਇਰਲ
2012 ਤੋਂ ਮਸ਼ਰੂਮ ਦੀ ਖੇਤੀ ਕਰ ਰਿਹਾ 27 ਸਾਲਾਂ ਨੌਜਵਾਨ ਕਿਸਾਨ ਅੱਜ ਬਣਿਆ 'ਮਸ਼ਰੂਮ ਕਿੰਗ' (ਵੀਡੀਓ)
NEXT STORY