ਜਲੰਧਰ,(ਵਿਕਰਮ ਸਿੰਘ): ਕੇਂਦਰ 'ਚ ਸਰਕਾਰ ਬਣਾਉਣ ਤੋਂ ਬਾਅਦ ਹੁਣ ਭਾਜਪਾ ਦਾ ਪੰਜਾਬ 'ਤੇ ਫੋਕਸ ਹੈ। ਭਾਜਪਾ ਨੇ ਪੰਜਾਬ 'ਚ ਮੈਂਬਰਸ਼ਿਪ ਅਭਿਆਨ ਚਲਾਇਆ ਹੈ। ਇਸ ਦੌਰਾਨ ਭਾਜਪਾ ਵਲੋਂ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ। ਅੱਜ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਹੇਠ ਜਲੰਧਰ ਦੇ ਸਾਬਕਾ ਮੇਅਰ ਸੁਰੇਂਦਰ ਮਹੇ ਕਾਂਗਰਸ ਛੱਡਕੇ ਭਾਜਪਾ 'ਚ ਸ਼ਾਮਲ ਹੋ ਗਏ। 'ਜਗਬਾਣੀ' ਟੀਵੀ ਨਾਲ ਗੱਲਬਾਤ ਕਰਦੇ ਹੋਏ ਸੁਰੇਂਦਰ ਮਹੇ ਨੇ ਕਾਂਗਰਸ 'ਤੇ ਭਾਂਡਾ ਭੰਨਦੇ ਹੋਏ ਕਿਹਾ ਕਿ ਕਾਂਗਰਸ ਦੀ 70 ਸਾਲ ਤਕ ਦੇਸ਼ 'ਚ ਸਰਕਾਰ ਰਹੀ ਹੈ ਪਰ ਇਸ ਦੇ ਬਾਵਜੂਦ ਦੇਸ਼ ਦੇ ਵਿਕਾਸ ਲਈ ਉਨ੍ਹਾਂ ਨੇ ਜਿਆਦਾ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਹ ਭਾਜਪਾ 'ਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨਗੇ।
ਦਰਅਸਲ ਸੁਰੇਂਦਰ ਮਹੇ ਕਾਂਗਰਸ ਪਾਰਟੀ ਤੋਂ ਟਿਕਟ ਮੰਗ ਰਹੇ ਸਨ ਪਰ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਪਾਰਟੀ ਆਲਾਕਮਾਨ ਦੇ ਨਾਲ ਨਾਰਾਜ਼ਗੀ ਚਲ ਰਹੀ ਸੀ। | ਮਹੇ ਨੇ ਵਿਧਾਨਸਭਾ ਚੋਣ ਲੜਨ ਲਈ ਵੈਸਟ ਜਲੰਧਰ ਸੀਟ ਤੋਂ ਟਿਕਟ ਮੰਗੀ ਸੀ। ਜਿਸ ਕਾਰਨ ਟਿਕਟ ਨਾ ਮਿਲਣ ਤੋਂ ਬਾਅਦ ਉਨ੍ਹਾਂ ਆਜ਼ਾਦ ਚੋਣ ਲੜੀ ਸੀ ਪਰ ਉਸ ਸਮੇਂ ਸੁਰੇਂਦਰ ਮਹੇ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਤੇ ਹੁਣ ਉਹ ਭਾਜਪਾ 'ਚ ਸ਼ਾਮਲ ਹੋ ਕੇ ਨਵੇਂ ਸਿਰੇ ਤੋਂ ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ 'ਚ ਹਨ।
1.15 ਕਰੋੜ ਦੀ ਹੈਰੋਇਨ ਸਮੇਤ ਕੱਪੜਾ ਵਪਾਰੀ ਗ੍ਰਿਫਤਾਰ
NEXT STORY