Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 06, 2026

    4:08:48 AM

  • husband wife news

    ਪੰਜਾਬ: ਪਤੀ ਨੇ ਗਲ਼ ਘੁੱਟ ਕੇ ਮਾਰ'ਤੀ ਘਰਵਾਲੀ!...

  • power cut in punjab

    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...

  • pargat singh rahul gandhi

    ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਰਾਹੁਲ ਗਾਂਧੀ...

  • bikram majithia did not appear before the sit

    SIT ਅੱਗੇ ਪੇਸ਼ ਨਹੀਂ ਹੋਏ ਬਿਕਰਮ ਮਜੀਠੀਆ, 6000...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਪੰਜਾਬ ’ਚ ਭਾਜਪਾ ਦਾ ਨਵਾਂ ਐਕਸਪੈਰੀਮੈਂਟ, ਕੰਮ ਕਰਨਗੇ ‘ਵਿਚਾਰੇ’ ਨੇਤਾ ਅਤੇ ਕ੍ਰੈਡਿਟ ਲੈਣਗੇ ਇੰਪੋਰਟਿਡ ਨੇਤਾ

PUNJAB News Punjabi(ਪੰਜਾਬ)

ਪੰਜਾਬ ’ਚ ਭਾਜਪਾ ਦਾ ਨਵਾਂ ਐਕਸਪੈਰੀਮੈਂਟ, ਕੰਮ ਕਰਨਗੇ ‘ਵਿਚਾਰੇ’ ਨੇਤਾ ਅਤੇ ਕ੍ਰੈਡਿਟ ਲੈਣਗੇ ਇੰਪੋਰਟਿਡ ਨੇਤਾ

  • Edited By Harinder Kaur,
  • Updated: 06 Oct, 2024 04:26 PM
Jalandhar
bjp s new experiment in punjab
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਅਨਿਲ ਪਾਹਵਾ) – ਪੰਜਾਬ ਨੂੰ ਲੈ ਕੇ ਭਾਜਪਾ ਨੇ ਪਿਛਲੇ ਦਿਨੀਂ ਵੀ ਕਾਫੀ ਐਕਸਪੈਰੀਮੈਂਟ ਕੀਤੇ ਹਨ, ਜਿਨ੍ਹਾਂ ਦਾ ਨਤੀਜਾ ਹਾਂਪੱਖੀ ਨਜ਼ਰ ਨਹੀਂ ਆਇਆ। ਇਸ ਤੋਂ ਬਾਅਦ ਪਾਰਟੀ ਨੇ ਸ਼ਾਇਦ ਨਸੀਹਤ ਨਾ ਲੈਂਦੇ ਹੋਏ ਇਕ ਵਾਰ ਮੁੜ ਪੰਜਾਬ ਵਿਚ ਨਵਾਂ ਐਕਸਪੈਰੀਮੈਂਟ ਕਰਨ ਦੀ ਯੋਜਨਾ ਬਣਾਈ ਹੈ। ਐਕਸਪੈਰੀਮੈਂਟ-1 ਤੇ ਐਕਸਪੈਰੀਮੈਂਟ-2 ’ਚ ਬਸ ਇੰਨਾ ਹੀ ਫਰਕ ਹੈ ਕਿ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲੋਕਾਂ ਨੂੰ ਲੈ ਕੇ ਐਕਸਪੈਰੀਮੈਂਟ ਕੀਤੇ ਗਏ ਪਰ ਹੁਣ ਦੂਜੇ ਪੜਾਅ ’ਚ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਨਜ਼ਦੀਕੀ ਲੋਕਾਂ ਨਾਲ ਐਕਸਪੈਰੀਮੈਂਟ ਕਰਨ ਦੀ ਯੋਜਨਾ ਬਣਾਈ ਗਈ ਹੈ।

ਇਹ ਵੀ ਪੜ੍ਹੋ :    E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਕਾਂਗਰਸ ਦੀ ਹੀ ਟੀਮ ਬੀ ਨਾਲ ਨਵਾਂ ਐਕਸਪੈਰੀਮੈਂਟ

ਪੰਜਾਬ ’ਚ ਕਿਸੇ ਵੇਲੇ ਕੈਪਟਨ ਦੇ ਨਜ਼ਦੀਕੀ ਰਹੇ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਦੀ ਕਮਾਨ ਸੌਂਪੀ ਗਈ ਸੀ ਪਰ ਹੁਣ ਉਹ ਪ੍ਰਧਾਨ ਹਨ ਜਾਂ ਨਹੀਂ, ਇਹ ਕੋਈ ਸਪਸ਼ਟ ਨਹੀਂ ਕਰ ਰਿਹਾ ਪਰ ਇਹ ਗੱਲ ਜ਼ਰੂਰ ਹੈ ਕਿ ਹੁਣ ਪਾਰਟੀ ਜਾਖੜ ਨੂੰ ਛੱਡ ਕੇ ਰਵਨੀਤ ਬਿੱਟੂ ਦੇ ਨਾਲ ਨਵਾਂ ਐਕਸਪੈਰੀਮੈਂਟ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਐਕਸਪੈਰੀਮੈਂਟ ਦੇ ਤਹਿਤ ਹੀ ਰਵਨੀਤ ਬਿੱਟੂ ਨੂੰ ਰਾਜ ਸਭਾ ਮੈਂਬਰ ਵਜੋਂ ਕੇਂਦਰ ਵਿਚ ਲਿਜਾਇਆ ਗਿਆ, ਇਹ ਵੱਖਰੀ ਗੱਲ ਹੈ ਕਿ ਰਾਜ ਸਭਾ ਮੈਂਬਰ ਦਾ ਵਾਅਦਾ ਕਿਸੇ ਹੋਰ ਨਾਲ ਕੀਤਾ ਗਿਆ ਸੀ ਪਰ ਨਿਭਾਇਆ ਕਿਤੇ ਹੋਰ ਗਿਆ ਹੈ, ਜਿਸ ਕਾਰਨ ਜਿੱਥੇ ਵਾਅਦਾ ਨਹੀਂ ਨਿਭਿਆ, ਉੱਥੋਂ ਲਗਾਤਾਰ ਰੋਸ ਦੇ ਸੁਰ ਉੱਠ ਰਹੇ ਹਨ।

ਇਹ ਵੀ ਪੜ੍ਹੋ :      AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ

ਉਪ-ਚੋਣਾਂ ਲਈ ਤਿਆਰੀ ਵੀ ਇੰਚਾਰਜ ਲਾਉਣ ਤਕ ਹੀ ਸੀਮਿਤ

ਪੰਜਾਬ ’ਚ ਭਾਜਪਾ ਨੇ ਇਕ ਨਵੇਂ ਐਕਸਪੈਰੀਮੈਂਟ ਦੇ ਤੌਰ ’ਤੇ ਕੁਝ ਅਜਿਹੇ ਐਲਾਨ ਕੀਤੇ ਹਨ, ਜੋ ਸਿਆਸੀ ਹਲਕੇ ਦੇ ਨਾਲ-ਨਾਲ ਆਮ ਲੋਕਾਂ ਵਿਚ ਵੀ ਮਜ਼ਾਕ ਦਾ ਕਾਰਨ ਬਣ ਰਹੇ ਹਨ। ਭਾਜਪਾ ਹੈੱਡਕੁਆਰਟਰ ਵੱਲੋਂ ਸ਼ੁੱਕਰਵਾਰ ਨੂੰ ਇਕ ਸੂਚੀ ਜਾਰੀ ਕੀਤੀ ਗਈ ਸੀ, ਜਿਸ ਵਿਚ 4 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਤੇ ਕੋ-ਇੰਚਾਰਜ ਲਾਏ ਗਏ ਸਨ ਜਿੱਥੇ ਹੁਣ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿਚ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ। ਪਾਰਟੀ ਇਨ੍ਹਾਂ ਚੋਣਾਂ ਦੀ ਤਿਆਰੀ ਤਾਂ ਕਰ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਲੋਕ ਸਭਾ ਚੋਣਾਂ ਤੋਂ ਬਾਅਦ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।

2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਸਾਬਤ ਹੋ ਗਿਆ ਸੀ ਕਿ ਉਕਤ ਸੀਟਾਂ ’ਤੇ ਉਪ-ਚੋਣਾਂ ਹੋਣੀਆਂ ਹਨ ਪਰ ਪਾਰਟੀ ਦਾ ਕੋਈ ਵੱਡਾ ਨੇਤਾ ਇਨ੍ਹਾਂ ਇਲਾਕਿਆਂ ਵਿਚ ਇਹ ਵੇਖਣ ਵੀ ਨਹੀਂ ਗਿਆ ਕਿ ਪਾਰਟੀ ਦੀ ਉੱਥੇ ਸਥਿਤੀ ਕੀ ਹੈ। ਅਜਿਹੀ ਹਾਲਤ ’ਚ ਖਾਨਾਪੂਰਤੀ ਕਰਨ ਲਈ ਇੰਚਾਰਜ ਜਾਂ ਕੋ-ਇੰਚਾਰਜ ਲਾਉਣ ਦਾ ਕੀ ਮਤਲਬ ਹੋਇਆ।

ਇਹ ਵੀ ਪੜ੍ਹੋ :     ਬੰਪਰ ਕਮਾਈ ਦਾ ਮੌਕਾ! ਜਲਦ ਆਉਣ ਵਾਲਾ ਹੈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO

ਜਵਾਨੀ ਤੋਂ ਬੁਢਾਪਾ ਲਗਾਉਣ ਵਾਲੇ ਸਾਰੇ ਭਾਜਪਾਈਆਂ ’ਤੇ ਰਹੇਗਾ ਬਾਹਰਲੇ ਨੇਤਾਵਾਂ ਦਾ ਕੰਟਰੋਲ

ਇਸ ਤੋਂ ਇਲਾਵਾ ਪਾਰਟੀ ਦੀ ਇਕ ਹੋਰ ਸੂਚੀ ਵੀ ਲੋਕਾਂ ਵਿਚ ਮਜ਼ਾਕ ਦਾ ਕਾਰਨ ਬਣ ਰਹੀ ਹੈ, ਜਿਸ ਦੇ ਤਹਿਤ ਪਾਰਟੀ ਨੇ ਡਵੀਜ਼ਨ ਲੈਵਲ ’ਤੇ ਕੁਝ ਨਿਯੁਕਤੀਆਂ ਕੀਤੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਜ਼ਿਆਦਾਤਰ ਅਜਿਹੀਆਂ ਡਵੀਜ਼ਨਾਂ ਹਨ, ਜਿਨ੍ਹਾਂ ਵਿਚ ਇੰਚਾਰਜ ਉਨ੍ਹਾਂ ਲੋਕਾਂ ਨੂੰ ਲਾਇਆ ਗਿਆ ਹੈ ਜੋ ਕਾਂਗਰਸ ਤੋਂ ਇੰਪੋਰਟ ਕਰ ਕੇ ਲਿਆਂਦੇ ਗਏ ਹਨ, ਜਦੋਂਕਿ ਇਨ੍ਹਾਂ ਦੇ ਨਾਲ ਕੋ-ਇੰਚਾਰਜ ਉਨ੍ਹਾਂ ਨੂੰ ਲਾਇਆ ਗਿਆ ਹੈ ਜਿਨ੍ਹਾਂ ਨੇ ਸ਼ਾਇਦ ਭਾਜਪਾ ਵਿਚ ਰਹਿੰਦੇ ਹੋਏ ਆਪਣੀ ਜਵਾਨੀ ਤੋਂ ਲੈ ਕੇ ਬੁਢਾਪਾ ਤਕ ਲਾ ਦਿੱਤਾ।

ਗਿੱਦੜਬਾਹਾ ’ਚ ਡਵੀਜ਼ਨ ਇੰਚਾਰਜ ਵਜੋਂ ਹਰਜੋਤ ਸਿੰਘ ਕਮਲ ਨੂੰ ਲਾਇਆ ਗਿਆ ਹੈ, ਜੋ ਕਾਂਗਰਸ ਦੇ ਸਾਬਕਾ ਵਿਧਾਇਕ ਹਨ, ਜਦੋਂਕਿ ਭਾਜਪਾ ਦੀ ਸੀਨੀਅਰ ਨੇਤਾ ਤੇ ਪਾਰਟੀ ਨਾਲ ਸਾਲਾਂ ਤੋਂ ਜੁੜੀ ਮੋਨਾ ਜਾਇਸਵਾਲ ਨੂੰ ਕੋ-ਕਨਵੀਨਰ ਲਾਇਆ ਗਿਆ ਹੈ। ਇਸੇ ਤਰ੍ਹਾਂ ਡੋਡਾ ਡਵੀਜ਼ਨ ’ਚ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ ਇੰਚਾਰਜ ਲਾ ਕੇ ਭਾਜਪਾ ਦੇ ਸੀਨੀਅਰ ਨੇਤਾ ਸ਼ਿਵਰਾਜ ਚੌਧਰੀ ਨੂੰ ਕੋ-ਕਨਵੀਨਰ ਲਾਇਆ ਗਿਆ ਹੈ।

ਅੰਗੁਰਾਲ ਤੇ ਰਿੰਕੂ ਨੂੰ ਰਿਪੋਰਟ ਕਰਨਗੇ ਵਾਘਾ ਤੇ ਸੱਚਰ ਵਰਗੇ ਵੱਡੇ ਨੇਤਾ

ਇਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਹੁਣੇ ਜਿਹੇ ਭਾਜਪਾ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ਧਨੌਲਾ ’ਚ ਇੰਚਾਰਜ ਲਾ ਕੇ ਸਾਬਕਾ ਜਨਰਲ ਸਕੱਤਰ ਜੀਵਨ ਗੁਪਤਾ ਨੂੰ ਕੋ-ਕਨਵੀਨਰ, ਅਹਰੂ ਕਲਾਂ ਤੋਂ ਸ਼ੀਤਲ ਅੰਗੁਰਾਲ ਨੂੰ ਇੰਚਾਰਜ ਬਣਾ ਕੇ ਪਾਰਟੀ ਦੇ ਸੀਨੀਅਰ ਨੇਤਾ ਰਾਜੇਸ਼ ਵਾਘਾ ਨੂੰ ਕੋ-ਕਨਵੀਨਰ ਅਤੇ ਚੱਬੇਵਾਲ ਦੀ ਭਾਮ ਡਵੀਜ਼ਨ ’ਚ ਸੁਸ਼ੀਲ ਰਿੰਕੂ ਨੂੰ ਇੰਚਾਰਜ ਲਾ ਕੇ ਅਨਿਲ ਸੱਚਰ ਨੂੰ ਨਾਲ ਕੋ-ਕਨਵੀਨਰ ਲਾ ਦਿੱਤਾ ਗਿਆ।

ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ’ਚ ਅਸ਼ਵਨੀ ਸੇਖੜੀ ਜੋ ਕਾਂਗਰਸ ’ਚੋਂ ਆਏ ਹਨ, ਨੂੰ ਡਵੀਜ਼ਨ ਇੰਚਾਰਜ ਅਤੇ ਪਾਰਟੀ ਦੇ ਸੀਨੀਅਰ ਨੇਤਾ ਮਨਜੀਤ ਸਿੰਘ ਰਾਏ ਨੂੰ ਕੋ-ਕਨਵੀਨਰ ਲਾ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਪਾਰਟੀ ਨੂੰ ਚਾਹੀਦਾ ਸੀ ਕਿ ਬਾਹਰੋਂ ਆਏ ਲੋਕਾਂ ਨੂੰ ਆਪਣੇ ਰੰਗ ਵਿਚ ਰੰਗਣ ਲਈ ਉਨ੍ਹਾਂ ਨੂੰ ਟਰੇਨਿੰਗ ਦਿੰਦੇ ਤਾਂ ਜੋ ਉਹ ਭਾਜਪਾ ਬਾਰੇ ਸਿੱਖ ਸਕਦੇ ਪਰ ਇੱਥੇ ਤਾਂ ਸਭ ਉਲਟਾ ਹੋ ਗਿਆ ਅਤੇ ਬਾਹਰਲੇ ਲੋਕਾਂ ਨੂੰ ਆਪਣੇ ਉਨ੍ਹਾਂ ਨੇਤਾਵਾਂ ਦੇ ਉੱਪਰ ਬਿਠਾ ਦਿੱਤਾ ਗਿਆ, ਜਿਨ੍ਹਾਂ ਤੋਂ ਸ਼ਾਇਦ ਕਾਫੀ ਕੁਝ ਸਿੱਖਿਆ ਜਾ ਸਕਦਾ ਸੀ।

ਕੰਮ ਕਰਨਗੇ ‘ਵਿਚਾਰੇ’ ਨੇਤਾ ਅਤੇ ਕ੍ਰੈਡਿਟ ਲੈਣਗੇ ਇੰਪੋਰਟਿਡ ਨੇਤਾ

ਹੈਰਾਨੀ ਦੀ ਗੱਲ ਹੈ ਕਿ ਜਿੰਨੀਆਂ ਵੀ ਇਹ ਡਵੀਜ਼ਨਾਂ ਹਨ, ਇੱਥੇ ਇੰਚਾਰਜ ਕਾਂਗਰਸੀ ਜਾਂ ਬਾਹਰਲੀਆਂ ਪਾਰਟੀਆਂ ’ਚੋਂ ਆਏ ਨੇਤਾ ਹਨ ਅਤੇ ਉਨ੍ਹਾਂ ਦਾ ਸਹਿਯੋਗ ਕਰਨ ਵਾਲੇ ਭਾਜਪਾ ਦੇ ਨੇਤਾ ਹਨ। ਇਹ ਕੋਈ ਛੋਟੇ-ਮੋਟੇ ਨੇਤਾ ਨਹੀਂ, ਸਗੋਂ ਪਾਰਟੀ ’ਚ ਇਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਲਾਈ ਹੈ। ਹੁਣ ਇਸ ਮਾਮਲੇ ’ਚ 2 ਹੀ ਰਸਤੇ ਹਨ ਕਿ ਜਾਂ ਤਾਂ ਬਾਹਰਲੀਆਂ ਪਾਰਟੀਆਂ ’ਚੋਂ ਆਏ ਲੋਕ ਇਨ੍ਹਾਂ ਪਾਰਟੀ ਦੇ ‘ਵਿਚਾਰੇ’ ਨੇਤਾਵਾਂ ਨੂੰ ਕਮਾਂਡ ਕਰਨਗੇ ਜਾਂ ਪੂਰਾ ਕੰਮ ਇਹ ‘ਵਿਚਾਰੇ’ ਨੇਤਾ ਕਰਨਗੇ ਅਤੇ ਨੰਬਰ ਉਨ੍ਹਾਂ ਲੋਕਾਂ ਦੇ ਬਣਨਗੇ ਜਿਨ੍ਹਾਂ ਨੂੰ ਸ਼ਾਇਦ ਭਾਜਪਾ ਦੀ ਏ. ਬੀ. ਸੀ. ਤਕ ਨਹੀਂ ਪਤਾ। ਇਸ ਨੂੰ ਤ੍ਰਾਸਦੀ ਹੀ ਕਹਾਂਗੇ ਕਿ ਸਾਲਾਂ ਤਕ ਪਾਰਟੀ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਜਣ ਵਾਲੇ ਇਹ ਲੋਕ ਹੁਣ ਉਨ੍ਹਾਂ ਲੋਕਾਂ ਦੇ ਅਧੀਨ ਕੰਮ ਕਰਨਗੇ ਜਿਨ੍ਹਾਂ ਖਿਲਾਫ ਕਦੇ ਇਹ ਸੜਕਾਂ ’ਤੇ ਧਰਨੇ-ਵਿਖਾਵੇ ਕਰਿਆ ਕਰਦੇ ਸਨ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • Punjab
  • BJP
  • New Experiment
  • ਪੰਜਾਬ
  • ਭਾਜਪਾ
  • ਨਵਾਂ ਐਕਸਪੈਰੀਮੈਂਟ

ਗੈਸ ਸਿਲੰਡਰ ਦੀ ਡਿਲੀਵਰੀ ਕਰਨ ਆਇਆ ਨੌਜਵਾਨ ਕੁੱਟਮਾਰ ਮਗਰੋਂ ਗਿਆ ਕੋਮਾ 'ਚ, ਇਲਾਜ ਦੌਰਾਨ ਤੋੜਿਆ ਦਮ

NEXT STORY

Stories You May Like

  • shiv sena  leader  accused  arrested  maharashtra police
    ਸ਼ਿਵ ਸੈਨਾ (ਊਧਵ) ਦੇ ਨੇਤਾ ਦੇ ਕਤਲ ਸਬੰਧੀ 2 ਗ੍ਰਿਫ਼ਤਾਰ
  • credit access problem
    ਪਾਕਿਸਤਾਨ 'ਚ ਕ੍ਰੈਡਿਟ ਪਹੁੰਚ ਦੀ ਗੰਭੀਰ ਸਮੱਸਿਆ
  • congress leader dinesh bassi in police custody in amritsar
    ਅੰਮ੍ਰਿਤਸਰ 'ਚ ਕਾਂਗਰਸੀ ਨੇਤਾ ਦਿਨੇਸ਼ ਬੱਸੀ ਪੁਲਸ ਹਿਰਾਸਤ 'ਚ, ਥਾਣੇ ਬਾਹਰ ਕੌਂਸਲਰਾਂ ਦਾ ਧਰਨਾ
  • jan suraaj party leader shot dead
    ਪਟਨਾ 'ਚ ਅੰਨ੍ਹੇਵਾਹ ਫਾਇਰਿੰਗ: ਜਨ ਸੁਰਾਜ ਪਾਰਟੀ ਦੇ ਨੇਤਾ ਦਾ ਗੋਲੀਆਂ ਮਾਰ ਕੇ ਕਤਲ
  • case regarding attack on nadda convoy
    ਨੱਡਾ ਦੇ ਕਾਫਲੇ ’ਤੇ ਹਮਲੇ ਦਾ ਮਾਮਲਾ: ਤ੍ਰਿਣਮੂਲ ਕਾਂਗਰਸ ਦੇ 2 ਨੇਤਾ ਗ੍ਰਿਫ਼ਤਾਰ
  • pargat singh punjab congress  new president
    ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਨ 'ਤੇ ਪਰਗਟ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ
  • pm modi and bjp leaders understood punjab  s pain
    PM ਮੋਦੀ ਅਤੇ ਭਾਜਪਾ ਆਗੂਆਂ ਨੇ ਪੰਜਾਬ ਦਾ ਦਰਦ ਸਮਝਿਆ : ਪ੍ਰਨੀਤ ਕੌਰ
  • children falling victim to online sexual abuse  figures will shock
    ਆਨਲਾਈਨ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਬੱਚੇ, ਗੁਆਂਢੀ ਮੁਲਕ ਦੇ ਅੰਕੜੇ ਕਰਨਗੇ ਹੈਰਾਨ
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
  • weather in punjab set to take a turn again
    ਪੰਜਾਬ 'ਚ ਮੌਸਮ ਫਿਰ ਲਵੇਗਾ ਕਰਵਟ, ਅਗਲੇ 4 ਦਿਨ ਹਨ੍ਹੇਰੀ-ਝੱਖੜ ਦੀ ਚਿਤਾਵਨੀ
  • four shops targeted at mai hiran gate
    ਜਲੰਧਰ 'ਚ 24 ਘੰਟਿਆਂ 'ਚ ਫਿਰ ਚੋਰੀ, ਮਾਈ ਹੀਰਾਂ ਗੇਟ 'ਚ 4 ਦੁਕਾਨਾਂ ਨੂੰ...
  • two more accused arrested in lpu controversy students protest
    LPU ਹਿੰਸਾ ਮਾਮਲੇ 'ਚ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ! ਰਾਜਸਥਾਨ ਤੇ UP ਨਾਲ ਜੁੜੇ ਤਾਰ
  • deadbody of a person found in a hotel in jalandhar
    ਜਲੰਧਰ ਵਿਖੇ ਹੋਟਲ 'ਚ ਵਿਅਕਤੀ ਨੂੰ ਇਸ ਹਾਲ 'ਚ ਵੇਖ ਉੱਡੇ ਸਭ ਦੇ ਹੋਸ਼
  • national commission for scheduled castes issues notice to sangrur dc and ssp
    ਸੰਗਰੂਰ ਦੇ DC ਤੇ SSP ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ
Trending
Ek Nazar
flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

scripted conversation sanjay dutt on his remarks in show

ਦੇਸ਼ ਬਾਰੇ 'ਬਿਆਨ' ਦੇ ਕੇ ਬੁਰੇ ਫ਼ਸੇ ਸੰਜੈ ਦੱਤ ! ਹੁਣ ਦੇਣੀ ਪਈ ਸਫ਼ਾਈ, ਜਾਣੋ ਕੀ...

a golden time is beginning for these 5 zodiac signs

ਇਨ੍ਹਾਂ 5 ਰਾਸ਼ੀਆਂ ਦਾ ਸ਼ੁਰੂ ਹੋ ਰਿਹਾ 'Golden Time' ! 122 ਦਿਨ ਨੋਟਾਂ 'ਚ...

pharmaceutical factory in ukraine

ਯੂਕ੍ਰੇਨ ’ਚ ਭਾਰਤੀ ਕਾਰੋਬਾਰੀ ਦੀ ਫਾਰਮਾ ਫੈਕਟਰੀ ’ਤੇ ਹਮਲਾ, 400 ਕਰੋੜ ਰੁਪਏ ਦਾ...

airstrike by paksitan

ਅਫਗਾਨਿਸਤਾਨ 'ਚ ਪਾਕਿਸਤਾਨੀ ਹਵਾਈ ਹਮਲਿਆਂ 'ਚ 10 ਨਾਗਰਿਕਾਂ ਦੀ ਮੌਤ, UN ਨੇ...

xi jinping health

ਟਰੰਪ ਨਾਲ ਮੁਲਾਕਾਤ ਮਗਰੋਂ ਸ਼ੀ ਜਿਨਪਿੰਗ ਦੀ ਸਿਹਤ 'ਤੇ ਉੱਠ ਰਹੇ ਸਵਾਲ

presidential elections in brazil

ਬੋਲਸੋਨਾਰੋ ਅਤੇ ਲੂਲਾ ਬਹੁਮਤ ਹਾਸਲ ਕਰਨ 'ਚ ਅਸਫਲ,  ਬ੍ਰਾਜ਼ੀਲ 'ਚ ਹੋਣਗੀਆਂ...

fbi director kash patel gets engaged to country singer alexis wilkins

ਮਸ਼ਹੂਰ ਗਾਇਕਾ ਦੇ ਪਿਆਰ 'ਚ 'ਅਰੈਸਟ' ਹੋਏ FBI ਚੀਫ਼ ਕਾਸ਼ ਪਟੇਲ ! ਮੰਗਣੀ ਕਰਵਾ ਕੇ...

us strikes on boat

ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਕਿਸ਼ਤੀ 'ਤੇ ਹਮਲਾ, ਚਾਰ ਮਰੇ

famous actor had a secret wedding

ਮਸ਼ਹੂਰ ਅਦਾਕਾਰ ਨੇ ਸੱਤ ਸਮੁੰਦਰ ਪਾਰ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਸਾਹਮਣੇ...

major police action in the famous singer  s case

ਮਸ਼ਹੂਰ ਗਾਇਕ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 3 ਭਗੌੜੇ ਦੋਸ਼ੀਆਂ ਦੀਆਂ...

husband car girlfriend momos wife

ਪ੍ਰੇਮਿਕਾ ਨੂੰ ਮੋਮੋਜ਼ ਖਿਲਾ ਰਿਹਾ ਸੀ ਬੰਦਾ ! ਮੌਕੇ 'ਤੇ ਆ ਪਹੁੰਚੀ ਪਤਨੀ, ਫ਼ਿਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • pargat singh rahul gandhi
      ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
    • bikram majithia did not appear before the sit
      SIT ਅੱਗੇ ਪੇਸ਼ ਨਹੀਂ ਹੋਏ ਬਿਕਰਮ ਮਜੀਠੀਆ, 6000 ਕਰੋੜ ਦੇ ਡਰੱਗ ਮਾਮਲੇ 'ਚ ਕੀਤਾ...
    • deadbody buried at a religious dera locals create an hangama
      ਪੰਜਾਬ: ਧਾਰਮਿਕ ਡੇਰੇ 'ਚ ਦਫ਼ਨਾ 'ਤੀ ਲਾਸ਼! ਭਖਿਆ ਮਾਹੌਲ, ਪੂਰਾ ਮਾਮਲਾ ਕਰੇਗਾ...
    • ludhiana cctv footage
      ਲੁਧਿਆਣਾ 'ਚ ਸਾਬਕਾ ਡਿਪਟੀ ਡਾਇਰੈਕਟਰ 'ਤੇ ਜਾਨਲੇਵਾ ਹਮਲਾ! ਨਕਦੀ ਤੇ ਮੋਬਾਈਲ...
    • no entry issue on kahanpur khuhi bhangal road flares up
      ਕਾਹਨਪੁਰ ਖੂਹੀ-ਭੰਗਲ ਮਾਰਗ 'ਤੇ 'ਨੋ ਐਂਟਰੀ' ਦਾ ਮਾਮਲਾ ਭਖਿਆ! ਟਰਾਂਸਪੋਰਟਰਾਂ...
    • two crore fine collected from ticketless rail passengers in september
      ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
    • major incident averted in jalandhar ied supplier arrested
      ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
    • major administrative reshuffle
      ਵੱਡਾ ਪ੍ਰਸ਼ਾਸਨਿਕ ਫੇਰਬਦਲ, ਪਠਾਨਕੋਟ 'ਚ 9 ਪੁਲਸ ਅਧਿਕਾਰੀਆਂ ਦੇ ਤਬਾਦਲੇ
    • rajasthan police action inside the gurdwara has sikh sentiments jathedar gargaj
      ਰਾਜਸਥਾਨ ਪੁਲਸ ਦੀ ਗੁਰੂ ਘਰ ਅੰਦਰ ਕਾਰਵਾਈ ਨੇ ਸਿੱਖ ਭਾਵਨਾ ਨੂੰ ਮਾਰੀ ਸੱਟ:...
    • weather in punjab set to take a turn again
      ਪੰਜਾਬ 'ਚ ਮੌਸਮ ਫਿਰ ਲਵੇਗਾ ਕਰਵਟ, ਅਗਲੇ 4 ਦਿਨ ਹਨ੍ਹੇਰੀ-ਝੱਖੜ ਦੀ ਚਿਤਾਵਨੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +