ਲੁਧਿਆਣਾ (ਅਨਿਲ)- ਹਲਕਾ ਦੱਖਣੀ ਵਿਧਾਨ ਸਭਾ 'ਚ ਦਰਜ ਆਈ. ਟੀ. ਐਕਟ ਦੇ ਮਾਮਲੇ ਵਿਚ ਉਸ ਵੇਲੇ ਵੱਡਾ ਮੋੜ ਆਇਆ ਜਦੋਂ ਅਦਾਲਤ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਮਨਦੀਪ ਸਿੰਘ ਦੁੱਗਲ ਨੂੰ ਜ਼ਮਾਨਤ ਦੇ ਦਿੱਤੀ। ਐਡਵੋਕੇਟ ਗੌਰਵ ਅਰੋੜਾ ਵੱਲੋਂ ਅਦਾਲਤ ਵਿਚ ਪੇਸ਼ ਕੀਤੀਆਂ ਮਜ਼ਬੂਤ ਦਲੀਲਾਂ ਬਾਅਦ ਇਹ ਫੈਸਲਾ ਸੁਣਾਇਆ ਗਿਆ। ਪੁਲਸ ਵਲੋਂ ਦਰਜ ਐੱਫ ਆਈ ਆਰ ਚ ਦੋਸ਼ ਲਗਾਇਆ ਗਿਆ ਸਸੀ ਕਿ ਮਨਦੀਪ ਦੁੱਗਲ ਵੱਲੋਂ ਹਲਕਾ ਦੱਖਣੀ ਦੇ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਗਲਤ ਪੋਸਟਾਂ ਸਾਂਝੀਆਂ ਕੀਤੀਆਂ ਸਨ।
ਐਡਵੋਕੇਟ ਗੌਰਵ ਅਰੋੜਾ ਨੇ ਅਦਾਲਤ ਵਿਚ ਪੱਖ ਰੱਖਦਿਆਂ ਕਿਹਾ ਕਿ ਲਗਪਗ 3 ਮਹੀਨੇ ਦੀ ਇਨਕੁਆਇਰੀ ਹੋਈ ਤੇ ਮਨਦੀਪ ਸਿੰਘ ਦੁੱਗਲ ਨੂੰ ਇਕ ਕਾਲ ਵੀ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮਨਦੀਪ ਸਿੰਘ ਦੁੱਗਲ 'ਤੇ ਧਾਰਾ ਲਗਾਈਆਂ ਗਈਆਂ ਹਨ, ਉਹ ਬੇਬੁਨਿਆਦ ਹਨ। ਐਡਵੋਕੇਟ ਗੌਰਵ ਅਰੋੜਾ ਨੇ ਕਿਹਾ ਕਿ ਪੁਲਸ ਨੇ ਇਸ ਨੂੰ ਵਿਧਾਇਕਾ ਤੇ ਆਮ ਆਦਮੀ ਪਾਰਟੀ ਦੀ ਛਵੀ ਨੂੰ ਨੁਕਸਾਨ ਹੋਇਆ ਵਾਲੀ ਕਾਰਵਾਈ ਮੰਨਦਿਆ ਬਿਨਾਂ ਕਿਸੇ ਸਾਈਬਰ ਪੁਲਸ ਦੀ ਮਦਦ ਨਾਲ ਆਈ. ਟੀ. ਐਕਟ ਅਧੀਨ ਧਾਰਾ ਦਾ ਉਲੰਘਣ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਹੈ।
ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਅੱਜ ਤੋਂ ਚੱਲਣਗੀਆਂ ਇਹ ਸਪੈਸ਼ਲ ਟਰੇਨਾਂ
NEXT STORY