ਜਲੰਧਰ- ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਐੱਮ. ਪੀ. ਸੰਨੀ ਦਿਓਲ ਨੇ ਲਾਲ ਕਿਲ੍ਹੇ 'ਚ ਹੋਈ ਘਟਨਾ ਨੂੰ ਦੇਖਦੇ ਹੋਏ ਇਕ ਵਾਰ ਫਿਰ ਪੰਜਾਬ 'ਚ ਉਨ੍ਹਾਂ ਦੀਆਂ ਚੋਣਾਂ ਦਾ ਲੇਖਾ-ਜੋਖਾ ਦੇਖਣ ਵਾਲੇ ਆਪਣੇ ਸਾਥੀ ਅਤੇ ਅਦਾਕਾਰ ਦੀਪ ਸਿੱਧੂ ਤੋਂ ਆਪਣਾ ਪੱਲਾ ਝਾੜਦੇ ਹੋਏ ਦਿਖਾਈ ਦਿੱਤੇ ਹਨ। ਉਨ੍ਹਾਂ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਇਕ ਪੋਸਟ ਰਾਹੀਂ ਕਿਹਾ ਕਿ ਅੱਜ ਲਾਲ ਕਿਲ੍ਹੇ 'ਚ ਜੋ ਹੋਇਆ ਉਹ ਦੇਖ ਕੇ ਬਹੁਤ ਮਨ ਦੁੱਖੀ ਹੋਇਆ ਹੈ, ਨਾਲ ਹੀ ਉਨ੍ਹਾਂ ਨੇ ਆਪਣੀ 6 ਦਸੰਬਰ ਵਾਲੀ ਇਕ ਪੋਸਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਪਹਿਲਾਂ ਵੀ ਇਹ ਸਾਫ਼ ਕਰ ਚੁੱਕਾ ਹਾਂ ਕਿ ਦੀਪ ਸਿੱਧੂ ਦਾ ਮੇਰੇ ਜਾਂ ਮੇਰੇ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਹੈ।
ਦੱਸਣਯੋਗ ਹੈ ਕਿ ਸੰਨੀ ਦਿਓਲ ਇਕ ਵਾਰ ਪਹਿਲਾਂ ਵੀ ਦੀਪ ਸਿੱਧੂ ਤੋਂ ਆਪਣਾ ਪੱਲਾ ਝਾੜਦੇ ਦਿਖਾਈ ਦਿੱਤੇ ਸਨ। ਉਨ੍ਹਾਂ ਪਿੱਛਲੇ ਮਹੀਨੇ 6 ਦਸੰਬਰ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਇਕ ਪੋਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਇਸ ਪੋਸਟ 'ਚ ਕਿਹਾ ਸੀ ਕਿ ‘ਦੀਪ ਸਿੱਧੂ ਜੋ ਚੋਣਾਂ ਸਮੇਂ ਮੇਰੇ ਨਾਲ ਸੀ, ਲੰਮੇ ਸਮੇਂ ਤੋਂ ਮੇਰੇ ਨਾਲ ਨਹੀਂ ਹੈ। ਉਹ ਜੋ ਕੁਝ ਕਹਿ ਰਿਹਾ ਹੈ ਤੇ ਕਰ ਰਿਹਾ ਹੈ, ਉਹ ਖੁਦ ਆਪਣੀ ਇੱਛਾ ਨਾਲ ਕਰ ਰਿਹਾ ਹੈ। ਮੇਰਾ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਹੈ। ਮੈਂ ਆਪਣੀ ਪਾਰਟੀ ਤੇ ਕਿਸਾਨਾਂ ਦੇ ਨਾਲ ਹਾਂ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ। ਸਾਡੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਭਲੇ ਬਾਰੇ ਹੀ ਸੋਚਿਆ ਹੈ ਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਕੇ ਸਹੀ ਨਤੀਜੇ ’ਤੇ ਪਹੁੰਚੇਗੀ।’
ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਅਕਾਲੀ ਦਲ ਨੇ ਮੋਦੀ ਦਾ ਪੁਤਲਾ ਫੂਕ ਕੇ ਮਨਾਇਆ ਕਾਲਾ ਦਿਨ
NEXT STORY