ਖੰਨਾ (ਬਿਪਨ) : ਲੁਧਿਆਣਾ ਤੋਂ ਆਈ ਵਿਜੀਲੈਂਸ ਦੀ ਟੀਮ ਨੇ ਪੁਲਸ ਜ਼ਿਲ੍ਹਾ ਖੰਨਾ ਅਧੀਨ ਥਾਣਾ ਦੋਰਾਹਾ ਵਿਖੇ ਇਕ ਸਹਾਇਕ ਥਾਣੇਦਾਰ ਮਹਿੰਦਰ ਪਾਲ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਵਿਜੀਲੈਂਸ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਰਾਜਗੜ੍ਹ ਦੇ ਪ੍ਰੀਤਮ ਸਿੰਘ ਦੀ ਸ਼ਿਕਾਇਤ ਆਈ ਸੀ ਕਿ ਉਨ੍ਹਾਂ ਦੇ ਅਦਾਲਤ 'ਚ ਚੱਲ ਰਹੇ ਕਿਸੇ ਕੇਸ ਦੇ ਚਲਾਨ ਪੇਸ਼ ਕਰਨ ਬਦਲੇ ਸਹਾਇਕ ਥਾਣੇਦਾਰ ਮਹਿੰਦਰ ਪਾਲ, ਜੋ ਕੇ ਥਾਣਾ ਦੋਰਾਹਾ 'ਚ ਤਾਇਨਾਤ ਹੈ, ਨੇ 20 ਹਜ਼ਾਰ ਦੀ ਰਿਸ਼ਵਤ ਮੰਗੀ ਸੀ, ਜਿਸ ਨੂੰ ਅੱਜ ਪ੍ਰੀਤਮ ਸਿੰਘ ਨੇ 10 ਹਜ਼ਾਰ ਰਕਮ ਦੀ ਪਹਿਲੀ ਕਿਸ਼ਤ ਦਿੰਦੇ ਸਮੇਂ ਵਿਜੀਲੈਂਸ ਦੀ ਟੀਮ ਨੇ ਮਹਿੰਦਰ ਪਾਲ ਨੂੰ ਰੰਗੇਂ ਹੱਥੀ ਕਾਬੂ ਕਰ ਲਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਔਰਤ ਨੂੰ ਦੇਖ ਕੇ ਹੱਸਿਆ ਗੁਆਂਢੀ, ਵਿਰੋਧ ਕੀਤਾ ਤਾਂ ਕੀਤੀ ਕੁੱਟਮਾਰ
NEXT STORY