Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    8:09:38 AM

  • parliament  special session bills

    ਇਸ ਮਹੀਨੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ...

  • earthquake

    ਸਵੇਰੇ-ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ...

  • why is there a holiday on sunday

    ਐਤਵਾਰ ਨੂੰ ਹੀ ਕਿਉਂ ਹੁੰਦੀ ਹੈ ਛੁੱਟੀ? ਜਾਣੋ ਇਸ ਦੇ...

  • parvinder jhota case update

    ਪਰਵਿੰਦਰ ਝੋਟੇ ਦੇ ਪਿਤਾ ਤੇ ਕਮੇਟੀ ਵੱਲੋਂ 19...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Rupnagar
  • ਯੂਥ ਕਾਂਗਰਸ ਜਤਾਵੇਗੀ 33 ਫੀਸਦੀ ਟਿਕਟਾਂ ਦੀ ਮੰਗ 'ਤੇ ਹੱਕ : ਬਰਿੰਦਰ ਢਿੱਲੋਂ

PUNJAB News Punjabi(ਪੰਜਾਬ)

ਯੂਥ ਕਾਂਗਰਸ ਜਤਾਵੇਗੀ 33 ਫੀਸਦੀ ਟਿਕਟਾਂ ਦੀ ਮੰਗ 'ਤੇ ਹੱਕ : ਬਰਿੰਦਰ ਢਿੱਲੋਂ

  • Edited By Anuradha,
  • Updated: 08 Jun, 2020 05:56 PM
Rupnagar
brinder singh dhillon
  • Share
    • Facebook
    • Tumblr
    • Linkedin
    • Twitter
  • Comment

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) : ਪੰਜਾਬ ਕਾਂਗਰਸ 'ਚ ਅਹਿਮ ਮੁਕਾਮ ਸਥਾਪਿਤ ਕਰ ਚੁੱਕੀ ਯੂਥ ਸ਼ਖਸੀਅਤ ਅਤੇ ਅਗਾਂਹਵਧੂ ਸੋਚ ਦੇ ਪ੍ਰਤੀਕ ਬਰਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਕਾਂਗਰਸ ਨਾਲ ਸੂਬੇ ਦੇ ਸਿਆਸੀ ਮੁੱਦਿਆਂ, ਸਰਕਾਰੀ ਯੋਜਨਾਵਾਂ ਅਤੇ ਪਾਰਟੀ ਦੀ ਭਵਿੱਖ ਦੀ ਰਣਨੀਤੀ ਬਾਰੇ 'ਜਗ ਬਾਣੀ' ਦੇ ਪਾਠਕਾਂ ਲਈ ਅਦਾਰੇ ਵਲੋਂ ਇਕ ਖਾਸ ਮੁਲਾਕਾਤ ਸਾਡੇ ਪ੍ਰਤੀਨਿਧ ਸ਼ਮਸ਼ੇਰ ਸਿੰਘ ਡੂਮੇਵਾਲ ਨੇ ਕੀਤੀ ਹੈ, ਜਿਸਦੇ ਮੁੱਖ ਅੰਸ਼ ਪਾਠਕਾਂ ਦੇ ਰੂ-ਬਰੂ ਕਰ ਰਹੇ ਹਾਂ।

ਸ : ਕੈਪਟਨ ਸਰਕਾਰ ਨੇ ਨਸ਼ੇ ਨੂੰ ਖਤਮ ਕਰਨ ਦਾ ਸੰਕਲਪ ਲਿਆ ਸੀ। ਕਾਫੀ ਹੱਦ ਤੱਕ ਨਸ਼ਾ ਬਰਾਮਦਗੀ 'ਚ ਸਫਲਤਾ ਵੀ ਮਿਲੀ ਹੈ। ਵਿਰੋਧੀ ਧਿਰਾਂ ਇਸ ਕਾਰਗੁਜ਼ਾਰੀ ਨੂੰ ਫਿਲਹਾਲ ਨਿਗੂਣੀ ਆਖ ਰਹੀਆਂ ਹਨ, ਤੁਹਾਡਾ ਇਸ ਪੱਖ 'ਤੇ ਕੀ ਤਰਕ ਹੈ?
ਜ : ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਕਿ ਸੂਬੇ 'ਚੋਂ ਨਸ਼ਾ ਅਜੇ ਤੱਕ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪਰ ਅਕਾਲੀ ਸ਼ਾਸਨਕਾਲ ਦੇ ਮੁਕਾਬਲੇ ਜ਼ਮੀਨ-ਆਸਮਾਨ ਦਾ ਫਰਕ ਨਜ਼ਰ ਆ ਰਿਹਾ ਹੈ। ਉਸ ਮੁਕਾਬਲੇ 'ਚ ਤਸਕਰੀ ਨੂੰ ਵੱਡੇ ਪੈਮਾਨੇ 'ਤੇ ਨੱਥ ਪਈ ਹੈ। ਨਸ਼ੇ ਦੀ ਸਪਲਾਈ ਚੇਨ ਸੂਬੇ 'ਚ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਇਹੋ ਕਾਰਨ ਹੈ ਕਿ ਕਰੀਬ 4.50 ਲੱਖ ਨੌਜਵਾਨ ਹੁਣ ਤੱਕ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਕਰਵਾ ਚੁੱਕੇ ਹਨ । ਅੱਜ ਸੂਬੇ ਅੰਦਰ ਦਿੱਲੀ ਦੇ ਮੁਕਾਬਲੇ ਨਸ਼ਾ ਵਿਕਣ ਦਾ ਅੰਕੜਾ ਕਾਫੀ ਘੱਟ ਰਿਕਾਰਡ ਕੀਤਾ ਗਿਆ ਹੈ।

ਸ : ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਛੱਡਣ ਅਤੇ 'ਆਪ' 'ਚ ਸ਼ਮੂਲੀਅਤ ਦੇ ਚਰਚੇ ਲਗਾਤਾਰ ਵਧ ਰਹੇ ਹਨ, ਜੇਕਰ ਉਹ ਕਾਂਗਰਸ ਛੱਡਦੇ ਹਨ ਤਾਂ ਇਸਦੇ ਪੈਣ ਵਾਲੇ ਪ੍ਰਭਾਵਾਂ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਵੇਖਦੇ ਹੋ?
ਜ : ਸਿੱਧੂ ਸਾਹਿਬ ਨੂੰ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜੋ ਸਤਿਕਾਰ ਪਾਰਟੀ 'ਚ ਥੋੜੇ ਅਰਸੇ 'ਚ ਦਿੱਤਾ ਹੈ, ਉਸ 'ਤੇ ਸਿਆਸੀ ਮਤਭੇਦ ਕਿਤੇ-ਕਿਤੇ ਭਾਰੂ ਪਏ ਜ਼ਰੂਰ ਨਜ਼ਰ ਆ ਰਹੇ ਹਨ ਪਰ ਇਨ੍ਹਾਂ ਨੂੰ ਪਾਰਟੀ ਦੇ ਅੰਦਰ ਰਹਿ ਕੇ ਦੂਰ ਕਰਨ ਦੇ ਯਤਨ ਹੋਣੇ ਚਾਹੀਦੇ ਹਨ। ਸਿੱਧੂ ਸਾਹਿਬ ਦਾ ਲੋਕਾਂ ਦੇ ਦਿਲਾਂ 'ਚ ਭਾਰੀ ਸਤਿਕਾਰ ਹੈ ਅਤੇ ਪਾਰਟੀ ਨੂੰ ਉਨ੍ਹਾਂ ਦੀ ਲੋੜ ਹੈ ਪਰ ਇਸਦੇ ਨਾਲ ਹੀ ਉਨ੍ਹਾਂ ਨੂੰ ਵੀ ਪਾਰਟੀ ਦੀ ਲੋੜ ਹੈ। ਕਾਂਗਰਸ ਵਰਗਾ ਢੁਕਵਾਂ ਪਲੇਟਫਾਰਮ ਉਨ੍ਹਾਂ ਲਈ ਹੋਰ ਕਿਤੇ ਨਹੀਂ । ਫਿਲਹਾਲ ਉਨ੍ਹਾਂ ਵੱਲੋਂ ਪਾਰਟੀ ਛੱਡਣ ਜਾਂ 'ਆਪ' 'ਚ ਸ਼ਮੂਲੀਅਤ ਦੀ ਉਮੀਦ ਬਿਲਕੁਲ ਘੱਟ ਹੈ। ਅਜਿਹੀਆਂ ਅਫਵਾਹਾਂ ਉਨ੍ਹਾਂ ਦੇ ਅਕਸ ਨੂੰ ਵੀ ਢਾਹ ਲਾ ਰਹੀਆਂ ਹਨ।

ਸ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਦੇ ਪੰਜਾਬ ਮਿਸ਼ਨ -2022 ਤੋਂ ਦੂਰ ਰਹਿਣ ਦੇ ਚਰਚੇ ਕਾਫੀ ਜ਼ੋਰਾਂ 'ਤੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਉਨ੍ਹਾਂ ਵਲੋਂ ਕਾਂਗਰਸ ਪਾਰਟੀ ਲਈ ਕੰਮ ਨਾ ਕਰਨ ਦੀ ਹਾਲਤ 'ਚ ਪਾਰਟੀ ਨੂੰ ਕਿਸ ਪੱਧਰ ਦਾ ਘਾਟਾ ਪੈ ਸਕਦਾ ਹੈ?
ਜ : ਕਾਂਗਰਸ ਕਿਸੇ ਵਿਅਕਤੀ ਵਿਸ਼ੇਸ਼ ਦੀ ਹਮਾਇਤ ਜਾਂ ਵਿਰੋਧ 'ਤੇ ਨਹੀਂ ਟਿਕੀ ਹੋਈ। ਪ੍ਰਸ਼ਾਂਤ ਕਿਸ਼ੋਰ 130 ਕਰੋੜ ਦੀ ਆਬਾਦੀ 'ਚ ਇਕ ਰਣਨੀਤੀਵਾਨ ਜ਼ਰੂਰ ਹਨ ਪਰ ਇਹ ਵੀ ਨਹੀਂ ਕਿ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਕਾਂਗਰਸ ਨੂੰ ਹੋਰ ਕੋਈ ਚੋਣ ਰਣਨੀਤੀਕਾਰ ਨਾ ਮਿਲੇ। ਅਜਿਹੇ ਹੋਰ ਵੀ ਕਈ ਸ਼ਖਸ ਹਨ, ਜੋ ਪਾਰਟੀ ਲਈ ਕੰਮ ਕਰਨ ਲਈ ਤਿਆਰ ਹਨ। ਸ਼ਾਇਦ ਇਹ ਕਿਸੇ ਨੂੰ ਵਹਿਮ ਹੋਵੇਗਾ ਕਿ ਮਿਸ਼ਨ-2017 ਪ੍ਰਸ਼ਾਂਤ ਕਿਸ਼ੋਰ ਜ਼ਰੀਏ ਹੀ ਫਤਿਹ ਹੋਇਆ ਸੀ। ਹਕੀਕਤ ਇਹ ਵੀ ਹੈ ਕਿ ਇਹ ਜਿੱਤ ਕੈਪਟਨ ਅਮਰਿੰਦਰ ਸਿੰਘ ਦੀ ਸ਼ਖਸੀਅਤ ਕਾਰਣ ਹੋਈ। ਭਵਿੱਖ 'ਚ ਪਾਰਟੀ ਨੂੰ ਰਣਨੀਤੀਕਾਰ ਦੀ ਜ਼ਰੂਰਤ ਜ਼ਰੂਰ ਪਵੇਗੀ ਪਰ ਜਿੱਤ ਦਾ ਆਧਾਰ ਸਰਕਾਰ ਦੀ ਕਾਰਗੁਜ਼ਾਰੀ ਅਤੇ ਲੀਡਰਾਂ ਦੀ ਮਿਹਨਤ ਅਤੇ ਸ਼ਖਸੀਅਤ ਹੋਵੇਗੀ।

ਇਹ ਵੀ ਪੜ੍ਹੋ ► ਐੱਸ. ਜੀ. ਪੀ. ਸੀ. ਦੀ ਅੰਤ੍ਰਿੰਗ ਕਮੇਟੀ ਨੇ ਲਗਾਈ ਅਹਿਮ ਫੈਸਲਿਆਂ 'ਤੇ ਮੋਹਰ

ਸ : ਖੇਤੀ ਸੁਧਾਰ ਆਰਡੀਨੈਂਸ ਨਾਲ ਸੂਬੇ ਦੀ ਗਰਮਾਈ ਸਿਆਸਤ 'ਚ ਕਾਂਗਰਸ ਅਤੇ 'ਆਪ' ਇਸ ਨੂੰ ਸੰਘੀ ਢਾਂਚੇ 'ਤੇ ਹਮਲਾ ਦੱਸ ਰਹੀਆਂ ਹਨ ਪਰ ਅਕਾਲੀ ਦਲ ਦੀ ਨੀਤੀ ਇਸ ਪ੍ਰਤੀ ਕਿਤੇ-ਕਿਤੇ ਲੜਖੜਾਉਂਦੀ ਨਜ਼ਰ ਆ ਰਹੀ ਹੈ। ਕੀ ਕਹੋਗੇ?
ਜ : ਰਾਤੋ-ਰਾਤ ਜਾਰੀ ਕੀਤੇ ਇਸ ਆਰਡੀਨੈਂਸ 'ਚ ਸੂਬਿਆਂ ਦਾ ਪੱਖ ਨਜ਼ਰਅੰਦਾਜ਼ ਕਰਨਾ ਪਹਿਲਾ ਕੇਂਦਰ ਦੀ ਧੋਖੇ ਭਰਪੂਰ ਨੀਤੀ ਦਾ ਪ੍ਰਮਾਣ ਹੈ, ਦੂਜਾ ਜਦੋਂ ਅੰਤਰਰਾਜੀ ਕਿਸਾਨ ਖੇਤੀ ਪ੍ਰਧਾਨ ਸੂਬੇ ਪੰਜਾਬ 'ਚ ਆਪਣੀ ਫਸਲ ਵੇਚਣ ਦੇ ਸਮਰੱਥ ਹੋਵੇਗਾ ਤਾਂ ਸਥਾਨਕ ਕਿਸਾਨ ਕਿੱਥੇ ਜਾਵੇਗਾ? ਹਰਿਆਣੇ ਅਤੇ ਹਿਮਾਚਲ ਦੀਆਂ ਹੱਦਾਂ ਨਾਲ ਲੱਗਦਾ ਪੰਜਾਬ ਦਾ ਵੱਡਾ ਖਿੱਤਾ ਇਸ ਨਾਲ ਜ਼ਰੂਰ ਵਧੇਰੇ ਪ੍ਰਭਾਵਿਤ ਹੋਵੇਗਾ। ਐੱਮ. ਐੱਸ. ਪੀ. ਖਤਮ ਹੋਣ ਨਾਲ ਕਿਸਾਨੀ ਇਕ ਅਜਿਹੇ ਮਾਫੀਏ ਦੀ ਲੁੱਟ ਦਾ ਸ਼ਿਕਾਰ ਹੋਵੇਗੀ, ਜੋ ਕਿਸਾਨੀ ਦੀ ਆਰਥਿਕਤਾ ਨੂੰ ਵੱਡੀ ਸੱਟ ਤਾਂ ਮਾਰੇਗਾ ਹੀ ਬਲਕਿ ਕਿਸਾਨ ਦੀ ਲਾਈਫ ਲਾਈਨ ਨੂੰ ਹੀ ਖਤਮ ਕਰ ਦੇਵੇਗਾ। ਚਾਹੀਦਾ ਤਾਂ ਇਹ ਸੀ ਕਿ ਕੇਂਦਰ ਸਰਕਾਰ ਹੋਰ ਫਸਲਾਂ ਨੂੰ ਵੀ ਐੱਮ. ਐੱਸ. ਪੀ. ਦੇ ਦਾਇਰੇ 'ਚ ਲਿਆਉਂਦੀ ਅਤੇ 60 ਸਾਲ ਪੁਰਾਣੀਆਂ ਨੀਤੀਆਂ 'ਚ ਸੁਚਾਰੂ ਅਤੇ ਉਸਾਰੂ ਬਦਲਾਅ ਲਿਆਉਂਦੀ ਪਰ ਇਹ ਤਜਵੀਜ਼ ਫੈਡਰਲ ਸਟਰਕਚਰ ਲਈ ਬਿਲਕੁਲ ਖਤਰਨਾਕ ਹੈ, ਜਿਸ ਨੂੰ ਪੰਜਾਬ ਅੰਦਰ ਨਹੀਂ ਲਾਗੂ ਹੋਣ ਦੇਵਾਂਗੇ।

ਸ : ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦਾ ਸੱਚ ਕਾਫੀ ਹੱਦ ਤੱਕ ਸਾਹਮਣੇ ਆ ਚੁੱਕਾ ਹੈ। ਕਈ ਅਧਿਕਾਰੀ ਇਸਦੀ ਤਫਤੀਸ਼ ਦੇ ਘੇਰੇ 'ਚ ਵੀ ਆਏ ਹਨ ਪਰ ਪੂਰਾ ਸੱਚ ਅਜੇ ਤੱਕ ਸਾਹਮਣੇ ਨਹੀਂ ਆ ਸਕਿਆ। ਤਤਕਾਲੀ ਸਰਕਾਰ ਵੀ ਇਸ ਮੁੱਦੇ 'ਤੇ ਵੱਖ-ਵੱਖ ਪੱਖਾਂ ਤੋਂ ਦੋਸ਼ਾਂ 'ਚ ਘਿਰੀ ਹੈ ਪਰ ਠੰਢੀ ਅਤੇ ਸੁਸਤ ਤਫਤੀਸ਼ ਨੂੰ ਲੈ ਕੇ ਸੂਬਾ ਸਰਕਾਰ ਅਤੇ ਤਤਕਾਲੀ ਸੱਤਾਧਾਰੀ ਧਿਰ ਨੂੰ ਬਚਾਉਣ ਦੇ ਇਲਜ਼ਾਮ ਲੱਗ ਰਹੇ ਹਨ।
ਜ : ਕਾਨੂੰਨ ਨੇ ਆਪਣੇ ਸਮੇਂ ਅਤੇ ਸਬੂਤ ਅਨੁਸਾਰ ਹੀ ਅੱਗੇ ਚੱਲਣਾ ਹੁੰਦਾ ਹੈ । ਤਤਕਾਲੀ ਡੀ. ਜੀ. ਪੀ. ਵਲੋਂ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਲੈਣ ਕਾਰਨ ਤਫਤੀਸ਼ 'ਚ ਕਿਤੇ-ਕਿਤੇ ਰੁਕਾਵਟ ਆ ਰਹੀ ਹੈ। ਤਫਤੀਸ਼ ਦੀ ਅਗਲੀ ਕੜੀ ਹੋਮ ਮਨਿਸਟਰੀ ਹੈ। ਅਕਾਲੀ ਸਰਕਾਰ ਇਸ ਕਾਂਡ ਲਈ ਕਿਤੇ ਨਾ ਕਿਤੇ ਦੋਸ਼ੀ ਜ਼ਰੂਰ ਹੈ। ਕਈ ਸਬੂਤ ਅਕਾਲੀ ਸਰਕਾਰ ਨੇ ਆਪਣੇ ਸ਼ਾਸਨ 'ਚ ਮਿਟਾਏ ਵੀ ਹਨ, ਜਿਨ੍ਹਾਂ ਨੂੰ ਮੁੜ ਇਕੱਤਰ ਕਰਨਾ ਵੀ ਤਫਤੀਸ਼ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬਾਦਲਾਂ ਨੇ ਵੋਟ ਬੈਂਕ ਪਾਲਿਸੀ ਅਧੀਨ ਸਿੱਖਾਂ 'ਤੇ ਗੋਲੀਆਂ ਚਲਾਉਣ ਦਾ ਜੋ ਗੁਨਾਹ ਕੀਤਾ ਹੈ, ਉਸਦੀ ਸਜ਼ਾ ਉਨ੍ਹਾਂ ਨੂੰ ਹਰ ਕੀਮਤ 'ਤੇ ਦਿੱਤੀ ਜਾਵੇਗੀ । ਸੂਬਾ ਸਰਕਾਰ 'ਤੇ ਵਿਰੋਧੀਆਂ ਨੂੰ ਬਚਾਉਣ ਦੇ ਦੋਸ਼ ਮੌਕਾਪ੍ਰਸਤ ਰਾਜਨੀਤੀ ਦਾ ਹਿੱਸਾ ਹਨ।

ਸ : ਕੋਵਿਡ-19 ਅਧੀਨ ਪੰਜਾਬ ਨੂੰ ਆਏ ਕੇਂਦਰੀ ਰਾਹਤ ਫੰਡਾਂ 'ਤੇ ਵੀ ਸਿਆਸਤ ਗਰਮਾਈ ਹੋਈ ਹੈ। ਵਿਰੋਧੀ ਧਿਰਾਂ ਇਸ 'ਚ ਘਪਲੇ ਦੇ ਇਲਜ਼ਾਮ ਲਾ ਰਹੀਆਂ ਹਨ।
ਜ : ਅਸਲ 'ਚ ਕੇਂਦਰ ਵਲੋਂ ਕੋਵਿਡ-19 ਅਧੀਨ ਕੋਈ ਵੀ ਰਾਹਤ ਪੈਕੇਜ ਪੰਜਾਬ ਨੂੰ ਨਹੀਂ ਦਿੱਤਾ ਗਿਆ। ਜਿਹੜਾ ਫੰਡ ਜਾਰੀ ਕਰਨ ਦਾ ਕੇਂਦਰ ਦਾਅਵਾ ਕਰ ਰਿਹਾ ਹੈ, ਉਹ ਤਾਂ ਰੁਟੀਨ ਮੁਤਾਬਕ ਹਰ ਵਰ੍ਹੇ ਆਉਂਦਾ ਹੀ ਹੈ ਪਰ ਇਸ ਮਹਾਮਾਰੀ 'ਤੇ ਕੇਂਦਰ ਨੇ ਪੰਜਾਬ ਨੂੰ ਕੋਈ ਵੀ ਵਿਸ਼ੇਸ਼ ਰਾਹਤ ਪੈਕੇਜ ਜਾਰੀ ਨਹੀਂ ਕੀਤਾ। ਕੇਂਦਰ ਵਲੋਂ ਪੰਜਾਬ ਨੂੰ ਕਰਜ਼ਾ ਲੈਣ ਦੀ ਪੇਸ਼ਕਸ਼ ਜ਼ਰੂਰ ਕੀਤੀ ਗਈ ਹੈ, ਜਦਕਿ ਪੰਜਾਬ ਨੂੰ ਮੁੱਖ ਲੋੜ ਹੈ ਮੱਧ ਅਤੇ ਗਰੀਬ ਵਰਗ ਨੂੰ ਆਰਥਿਕ ਮਦਦ ਦੇਣ ਲਈ ਵਿਸ਼ੇਸ਼ ਫੰਡ ਦੀ ਹੈ, ਜੋ ਨਕਦੀ ਜਾਂ ਸਬਸਿਡੀ ਦੇ ਰੂਪ 'ਚ ਇਸ ਵਰਗ ਨੂੰ ਤਕਸੀਮ ਕੀਤਾ ਜਾ ਸਕੇ। ਇਹ ਉਸ ਪੰਜਾਬ ਨੂੰ ਕਣਕ ਦੇ ਕੇ ਪੈਕੇਜ ਦੱਸ ਰਹੇ ਹਨ, ਜੋ ਕਿ ਸਮੁੱਚੇ ਦੇਸ਼ ਨੂੰ ਰੋਟੀ ਖਵਾਉਂਦਾ ਹੈ। ਰਹੀ ਗੱਲ ਅਨਾਜ ਵੰਡਣ ਦੀ, ਜਿੰਨੀ ਕੁ ਕੇਂਦਰ ਨੇ ਸੂਬਾ ਸਰਕਾਰ ਨੂੰ ਦਾਲਾਂ ਅਤੇ ਕਣਕ ਜਾਰੀ ਕੀਤੀ ਸੀ, ਉਸ ਤੋਂ ਕਈ ਗੁਣਾ ਵੱਧ ਅਸੀਂ ਲੋਕਾਂ ਨੂੰ ਵੰਡੀ ਹੈ। ਇਹ ਸ਼ਰਮਨਾਕ ਪੱਖ ਹੈ ਕਿ ਅਕਾਲੀ ਦਲ ਨੇ ਕੇਂਦਰ 'ਚ ਵਜ਼ੀਰੀਆਂ ਲੈਣ ਖਾਤਰ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦੀ ਥਾਂ ਔਖੀ ਘੜੀ ਘਟੀਆ ਕਿਸਮ ਦੀ ਰਾਜਨੀਤੀ ਕੀਤੀ ਹੈ।

ਇਹ ਵੀ ਪੜ੍ਹੋ ► ਛੋਟੇਪੁਰ ਦੀ ਪਾਰਟੀ 'ਚ ਵਾਪਸੀ ਲਈ ਪੱਬਾਂ ਭਾਰ ਹੋਈ 'ਆਪ'

ਸ : ਮਿਸ਼ਨ -2022 'ਚ ਯੂਥ ਦੀ ਕੀ ਭੂਮਿਕਾ ਹੋਵੇਗੀ ? ਟਿਕਟਾਂ ਦੀ ਵੰਡ 'ਚ ਕਿੰਨੇ ਫੀਸਦੀ ਹਿੱਸੇ 'ਤੇ ਦਾਅਵਾ ਕਰੋਗੇ ਅਤੇ ਕਿੰਨਾ ਹਿੱਸਾ ਮਿਲਣ ਦੀ ਉਮੀਦ ਰੱਖਦੇ ਹੋ?
ਜ : ਯੂਥ ਨੂੰ ਹਰ ਪਾਰਟੀ ਤਰਜ਼ੀਹ ਦਿੰਦੀ ਆਈ ਹੈ ਪਰ ਟਿਕਟਾਂ ਦੀ ਵੰਡ ਮੌਕੇ ਕਾਂਗਰਸ ਨੂੰ ਛੱਡ ਕੇ ਬਾਕੀ ਪਾਰਟੀਆਂ ਯੂਥ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਅਸੀਂ ਅਗਲੀਆਂ ਕਾਰਪੋਰੇਸ਼ਨ ਚੋਣਾਂ ਅਤੇ ਵਿਧਾਨ ਸਭਾ ਚੋਣਾਂ 'ਚ ਔਰਤਾਂ ਦੀ ਤਰਜ 'ਤੇ 33 ਫੀਸਦੀ ਕੋਟਾ ਯੂਥ ਨੂੰ ਦੇਣ ਦੀ ਤਜਵੀਜ਼ ਰੱਖਾਂਗੇ। ਸਮਾਜ 'ਚ ਬਦਲਾਅ ਯੂਥ 'ਤੇ ਹੀ ਨਿਰਭਰ ਹੈ। ਲੋਕਾਂ ਦੀਆਂ ਭਾਵਨਾਵਾਂ ਨੂੰ ਅੰਜ਼ਾਮ ਦੇਣ ਦੇ ਸਮਰੱਥ ਨੌਜਵਾਨ ਵਰਗ ਹੀ ਵਧੇਰੇ ਹੋ ਸਕਦਾ ਹੈ। ਸਿਆਸਤ 'ਚ ਰਿਟਾਇਰਮੈਂਟ ਦਾ ਵਿਧਾਨ ਨਾ ਹੋਣ ਕਾਰਨ ਪੁਰਾਣੇ ਸਿਆਸਤਦਾਨ ਅਹੁਦੇ ਛੱਡਦੇ ਨਹੀਂ ਅਤੇ ਜੇ ਕੋਈ ਛੱਡਦਾ ਹੈ ਤਾਂ ਆਪਣੇ ਪੁੱਤਰ ਨੂੰ ਆਪਣੀ ਥਾਂ ਦੇਣ ਲਈ ਯਤਨਸ਼ੀਲ ਹੁੰਦਾ ਹੈ। ਇਸ ਕਾਰਨ ਨੌਜਵਾਨ ਵਰਗ ਦਾ ਵੱਡਾ ਹਿੱਸਾ ਆਪਣੇ ਹੱਕਾਂ ਤੋਂ ਵਾਂਝਾ ਰਹਿ ਜਾਂਦਾ ਹੈ। ਅਜਿਹੀ ਸਥਿਤੀ 'ਚ ਯੂਥ ਨੂੰ ਪ੍ਰਫੁੱਲਤ ਕਰਨਾ ਜ਼ਰੂਰੀ ਹੈ।

ਸ : ਪ੍ਰਤਾਪ ਸਿੰਘ ਬਾਜਵਾ ਸਮੇਂ-ਸਮੇਂ ਆਪਣੀ ਹੀ ਸਰਕਾਰ ਨੂੰ ਵੱਖ-ਵੱਖ ਮੁੱਦਿਆਂ 'ਤੇ ਨਿਸ਼ਾਨੇ 'ਤੇ ਕਿਉਂ ਲੈ ਰਹੇ ਹਨ?
ਜ : ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਅੰਦਰੂਨੀ ਮਸਲੇ ਨੂੰ ਮੀਡੀਆ ਰਾਹੀਂ ਉਜਾਗਰ ਕਰਨਾ ਕਿਤੇ ਨਾ ਕਿਤੇ ਪਾਰਟੀ ਦੇ ਅਕਸ ਨੂੰ ਢਾਹ ਲਾਉਂਦਾ ਹੈ।

ਸ : ਪੰਜਾਬ ਯੂਥ ਕਾਂਗਰਸ ਦੇ ਫੈਡਰਲ ਢਾਂਚੇ ਦੀ ਮਜ਼ਬੂਤੀ ਲਈ ਅਗਲਾ ਪ੍ਰੋਗਰਾਮ ਕੀ ਹੈ?
ਜ : ਜ਼ਿਲ੍ਹਾ ਅਤੇ ਅਸੈਂਬਲੀ ਪ੍ਰਧਾਨਾਂ ਦੀ ਨਿਯੁਕਤੀ ਹੋ ਚੁੱਕੀ ਹੈ। ਬਲਾਕ ਪੱਧਰ 'ਤੇ ਅਸੀਂ ਇਕ ਪ੍ਰਧਾਨ, ਤਿੰਨ ਵਾਈਸ ਪ੍ਰਧਾਨ, ਪੰਜ ਜਨਰਲ ਸਕੱਤਰ ਅਤੇ 17 ਸਕੱਤਰ ਸ਼ਾਮਲ ਕਰਕੇ 25 ਮੈਂਬਰੀ ਬਲਾਕ ਪੱਧਰੀ ਟੀਮ ਤਿਆਰ ਕਰਾਂਗੇ। ਹਰ ਬੂਥ 'ਤੇ ਇਕ ਇੰਚਾਰਜ ਲੱਗੇਗਾ ਤਾਂ ਕਿ ਸੂਬਾ ਕਾਂਗਰਸ ਜ਼ਮੀਨੀ ਪੱਧਰ 'ਤੇ ਆਪਣੀ ਤਾਕਤ ਸਥਾਪਤ ਕਰ ਸਕੇ ਅਤੇ ਘਰ-ਘਰ ਪਾਰਟੀ ਦਾ ਉਦੇਸ਼ ਪਹੁੰਚਾ ਸਕੇ। ਸਾਡਾ ਸਿੱਧਾ ਨਾਅਰਾ 'ਇਕ ਬੂਥ 'ਤੇ ਇਕ ਯੂਥ' ਹੋਵੇਗਾ ਤਾਂ ਕਿ ਅਸੀਂ ਭਵਿੱਖ 'ਚ ਯੂਥ ਦੇ ਸਮਾਜਿਕ ਢਾਂਚੇ ਨੂੰ ਬਦਲਣ ਦੇ ਸਮਰੱਥ ਹੋ ਸਕੀਏ। ਅਜਿਹੀ ਸਥਿਤੀ 'ਚ ਹਰ ਨੌਜਵਾਨ ਨੂੰ ਅਗਾਂਹ ਵਧਣ ਲਈ ਇਕ ਸੁਚੱਜਾ ਪਲੇਟਫਾਰਮ ਵੀ ਮਿਲ ਸਕਦਾ ਹੈ।

ਸ : ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਖਾਲਿਸਤਾਨ ਦੇ ਮੁੱਦੇ ਦਾ ਜ਼ਿਕਰ ਛੇੜਨਾ ਅਤੇ ਐੱਸ. ਜੀ. ਪੀ. ਸੀ. ਪ੍ਰਧਾਨ ਵਲੋਂ ਇਸ ਦੀ ਅਸਿੱਧੀ ਹਮਾਇਤ ਕਰਨਾ ਕਿਸ ਕੜੀ ਦਾ ਹਿੱਸਾ ਸਮਝਦੇ ਹੋ?
ਜ : ਅਕਾਲੀ ਦਲ ਦੇ ਹੱਥੋਂ ਰਵਾਇਤੀ ਪੰਥਕ ਕੇਡਰ ਬੁਰੀ ਤਰ੍ਹਾਂ ਖਿਸਕ ਚੁੱਕਾ ਹੈ। ਇਹ ਬਿਆਨਬਾਜ਼ੀ ਅਕਾਲੀ ਦਲ ਦੇ ਨਿਰਦੇਸ਼ਾਂ ਅਨੁਸਾਰ ਲੋਕਾਂ ਦਾ ਧਿਆਨ ਪੰਥਕ ਮੁੱਦਿਆਂ 'ਤੋਂ ਹਟਾਉਣ ਦੀ ਨੀਅਤ ਨਾਲ ਇਕ ਮਨਸੂਬੇ ਤਹਿਤ ਕੀਤੀ ਜਾ ਰਹੀ ਹੈ। ਮੈਂ ਸਮਝਦਾ ਹਾਂ ਕਿ ਸਿਰਫ ਬਿਆਨ ਦੇਣ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਅਕਾਲੀ ਦਲ ਆਪਣੀ ਖਤਮ ਹੋ ਚੁੱਕੀ ਤਾਕਤ ਨੂੰ ਮੁੜ ਬਹਾਲ ਨਹੀਂ ਕਰ ਸਕਦਾ। ਹੁਣ ਤੱਕ ਐੱਸ. ਜੀ. ਪੀ. ਸੀ. ਦੀਆਂ ਆਮ ਚੋਣਾਂ ਕਰਵਾਉਣ 'ਚ ਅਕਾਲੀ ਦਲ ਕੰਨੀ ਕਤਰਾ ਰਿਹਾ ਹੈ, ਜੋ ਸਮੇਂ ਦੀ ਮੁੱਖ ਲੋੜ ਹੈ। ਐੱਸ. ਜੀ. ਪੀ. ਸੀ. 'ਚ ਵੱਡੇ ਪੈਮਾਨੇ 'ਤੇ ਫੈਲਿਆ ਭ੍ਰਿਸ਼ਟਾਚਾਰ ਜਿੱਥੇ ਅਕਾਲੀ ਦਲ ਦੀ ਭ੍ਰਿਸ਼ਟ ਨੀਤੀ ਦਾ ਸਬੂਤ ਹੈ, ਉੱਥੇ ਹੀ ਖਾਲਿਸਤਾਨ ਦਾ ਮੁੱਦਾ ਨਾਜ਼ੁਕ ਮੌਕੇ ਉਠਾਉਣਾ ਵੀ ਅੱਤ ਦਰਜੇ ਦੀ ਫਿਰਕੂ ਸਿਆਸਤ ਦਾ ਪ੍ਰਮਾਣ ਹੈ।

  • punjab
  • congress
  • brinder singh dhillon
  • ਪੰਜਾਬ
  • ਕਾਂਗਰਸ
  • ਬਰਿੰਦਰ ਸਿੰਘ ਢਿੱਲੋਂ

ਜਲੰਧਰ: ਰੈਣਕ ਬਾਜ਼ਾਰ 'ਚ ਲੁਟੇਰੇ ਨੇ ਮਚਾਈ ਸੀ ਹਫੜਾ-ਦਫੜੀ, ਹੁਣ ਚੜ੍ਹਿਆ ਅੜਿੱਕੇ

NEXT STORY

Stories You May Like

  • jantar mantar  delhi high court  youth congress  petition  hearing
    ਜੰਤਰ-ਮੰਤਰ 'ਤੇ ਪ੍ਰਦਰਸ਼ਨ ਦੀ ਮਨਜ਼ੂਰੀ ਲਈ ਯੂਥ ਕਾਂਗਰਸ ਦੀ ਪਟੀਸ਼ਨ 'ਤੇ ਤੁਰੰਤ ਸੁਣਵਾਈ ਤੋਂ ਕੋਰਟ ਦਾ ਇਨਕਾਰ
  • lease demand for retail space in malls drops by 38
    ਦੇਸ਼ ਦੇ ਚੋਟੀ ਦੇ ਅੱਠ ਸ਼ਹਿਰਾਂ ’ਚ ਜੁਲਾਈ-ਸਤੰਬਰ ’ਚ ਮਾਲਜ਼ ’ਚ ਪ੍ਰਚੂਨ ਸਥਾਨਾਂ ਦੀ ਲੀਜ਼ ਮੰਗ 38 ਫੀਸਦੀ ਘਟੀ
  • kerala  youth congress leader  home
    ਕੇਰਲ: ਯੂਥ ਕਾਂਗਰਸ ਨੇਤਾ ਦੇ ਘਰ 'ਤੇ ਹਮਲਾ, ਦੋ ਵਾਹਨ ਨੁਕਸਾਨੇ ਗਏ
  • desecration of the sanctity of gurdwaras will not be tolerated at any cost
    ਗੁਰੂ ਘਰਾਂ ਦੀ ਪਵਿੱਤਰਤਾ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ : ਕੇਵਲ ਸਿੰਘ ਢਿੱਲੋਂ
  • kewal singh dhillon demands cbi
    ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ 'ਚ ਕੇਵਲ ਸਿੰਘ ਢਿੱਲੋਂ ਨੇ ਕੀਤੀ CBI ਜਾਂਚ ਦੀ ਮੰਗ
  • punjab government  kewal singh dhillon  bjp
    ਪੰਜਾਬ ਸਰਕਾਰ 'ਤੇ ਕੇਵਲ ਸਿੰਘ ਢਿੱਲੋਂ ਦਾ ਤਿੱਖਾ ਹਮਲਾ
  • bjp  kewal singh dhillon  crops
    ਭਾਜਪਾ ਸਰਕਾਰ ਬਣਨ 'ਤੇ ਕਿਸਾਨਾਂ ਨੂੰ ਸਾਰੀਆਂ ਫਸਲਾਂ 'ਤੇ MSP ਦਿੱਤੀ ਜਾਵੇਗੀ : ਕੇਵਲ ਸਿੰਘ ਢਿੱਲੋਂ
  • grandfather job grandson rights supreme court
    ਦਾਦੇ ਦੀ ਨੌਕਰੀ 'ਤੇ ਪੋਤੇ ਦਾ ਵੀ ਹੱਕ; ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫੈਸਲੇ 'ਤੇ ਲਾਈ ਮੋਹਰ
  • power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • major regarding ravinder jhota s cremation
      ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ....
    • parvinder singh jhota jathedar kuldeep singh gargaj
      ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਜਥੇਦਾਰ, ਕਿਹਾ ਇਹ ਕੌਮ ਦਾ...
    • vigilance bureau action
      30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪਟਵਾਰੀ ਗ੍ਰਿਫ਼ਤਾਰ
    • husband wife news
      ਪੰਜਾਬ: ਨਸ਼ਿਆਂ ਨੇ ਉਜਾੜ'ਤਾ ਇਕ ਹੋਰ ਘਰ! ਪਤੀ ਨੇ ਮਾਰ'ਤੀ ਘਰਵਾਲੀ ਤੇ ਫ਼ਿਰ ਆਪ...
    • ashwani kumar wife
      ਪਰਵਿੰਦਰ ਝੋਟਾ ਕਤਲਕਾਂਡ: ਅਸ਼ਵਨੀ ਕੁਮਾਰ ਦੀ ਪਤਨੀ 22 ਅਕਤੂਬਰ ਤਕ ਪੁਲਸ ਰਿਮਾਂਡ...
    • power cut in punjab
      ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
    • parvinder jhota case update
      ਪਰਵਿੰਦਰ ਝੋਟੇ ਦੇ ਪਿਤਾ ਤੇ ਕਮੇਟੀ ਵੱਲੋਂ 19 ਅਕਤੂਬਰ ਲਈ ਨਵਾਂ ਐਲਾਨ
    • major incident in punjab
      ਪੰਜਾਬ 'ਚ ਵੱਡੀ ਵਾਰਦਾਤ! ਅਨਾਜ ਮੰਡੀ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ
    • cm mann france
      ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਰਾਂਸ ਜਾਣ ਲਈ ਹਾਈ ਕੋਰਟ ਤੋਂ ਮਿਲੀ ਮਨਜ਼ੂਰੀ
    • amit shah  bhagwant mann  social media
      ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਦੇਖੋ ਕੀ ਬੋਲੇ CM ਮਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +