ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੀਲ ਰੀਜਨਲ ਪੁਲਸ ਦੀ 'ਸੇਫ਼ਰ ਰੋਡਜ਼ ਟੀਮ' ਨੇ ਮਿਸਿਸਾਗਾ ਅਤੇ ਟੋਰਾਂਟੋ 'ਚ ਗੈਰ-ਕਾਨੂੰਨੀ ਸਟ੍ਰੀਟ ਰੇਸਿੰਗ ਅਤੇ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਹੇਠ ਬ੍ਰੈਂਪਟਨ ਦੇ 24 ਸਾਲਾ ਪੰਜਾਬੀ ਨੌਜਵਾਨ ਤਰਮਨ ਤੂਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਇਹ ਕਾਰਵਾਈ ਲਗਭਗ 3 ਮਹੀਨੇ ਚੱਲੀ ਡੂੰਘੀ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਮੁਲਜ਼ਮ ਨੌਜਵਾਨ ਆਪਣੀ ਲਾਲ ਰੰਗ ਦੀ BMW M3 ਕਾਰ ਬਿਨਾਂ ਨੰਬਰ ਪਲੇਟਾਂ ਤੋਂ ਚਲਾ ਰਿਹਾ ਸੀ ਅਤੇ ਆਪਣੀ ਪਛਾਣ ਛੁਪਾਉਣ ਲਈ ਮਾਸਕ ਪਾ ਕੇ ਗੈਰ-ਕਾਨੂੰਨੀ ਰੇਸਾਂ ਲਗਾਉਂਦਾ ਸੀ। ਉਸ ਨੂੰ 30 ਅਗਸਤ ਦੀ ਰਾਤ ਨੂੰ ਮਿਸਿਸਾਗਾ ਦੇ ਐਕਸਪਲੋਰਰ ਡਰਾਈਵ ਅਤੇ ਸੈਟੇਲਾਈਟ ਡਰਾਈਵ ਖੇਤਰ 'ਚ ਰੇਸਿੰਗ ਕਰਦੇ ਦੇਖਿਆ ਗਿਆ। ਇਸ ਤੋਂ ਇਲਾਵਾ ਉਸ ਨੇ ਮੈਡੋਪਾਈਨ ਬੁਲੇਵਾਰਡ ਅਤੇ ਡੈਨਬਰੋ ਕ੍ਰਿਸੈਂਟ ਵਿਖੇ ਵੀ ਰੇਸਿੰਗ ਕੀਤੀ, ਜਿੱਥੇ ਉਸ ਨੇ ਵਿੰਸਟਨ ਚਰਚਿਲ ਬੁਲੇਵਾਰਡ ਅਤੇ ਹਾਈਵੇਅ 401 'ਤੇ ਰੈੱਡ ਲਾਈਟ ਵੀ ਜੰਪ ਕੀਤੀ। ਇਸ ਤੋਂ ਬਾਅਦ ਉਸ ਨੂੰ ਟੋਰਾਂਟੋ ਦੇ ਕਲੇਸਨ ਰੋਡ ਅਤੇ ਬਾਰਟਰ ਰੋਡ 'ਚ ਵੀ ਰੇਸਿੰਗ ਕਰਦਿਆਂ ਦੇਖਿਆ ਗਿਆ।
ਇਹ ਵੀ ਪੜ੍ਹੋ- ਇਤਿਹਾਸਕ ਪਲ ; ਆਜ਼ਾਦੀ ਮਗਰੋਂ ਸੰਗਤਾਂ ਲਈ ਪਹਿਲੀ ਵਾਰ ਖੋਲ੍ਹਿਆ ਗਿਆ ਲਾਹੌਰ ਸਥਿਤ ਗੁਰਦੁਆਰਾ ਸਾਹਿਬ
Repeat Street Racer Arrested, Charged Read More: https://t.co/vakWrBFG3E https://t.co/t8k5pQV2Tx
— Peel Regional Police (@PeelPolice) November 8, 2026
28 ਅਕਤੂਬਰ ਨੂੰ ਪੁਲਸ ਨੇ ਤੂਰ ਦੀ ਬ੍ਰੈਂਪਟਨ ਸਥਿਤ ਰਿਹਾਇਸ਼ 'ਤੇ ਸਰਚ ਵਾਰੰਟ ਨਾਲ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਖ਼ਤਰਨਾਕ ਡਰਾਈਵਿੰਗ, ਪਛਾਣ ਛੁਪਾਉਣਾ ਤੇ ਗੈਰ-ਕਾਨੂੰਨੀ ਮੋਟਰ ਰੇਸਿੰਗ ਦੇ ਦੋਸ਼ ਆਇਦ ਕੀਤੇ ਗਏ ਹਨ। ਤੂਰ ਨੂੰ ਬ੍ਰੈਂਪਟਨ ਦੀ ਓਂਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਮਗਰੋਂ ਪੁਲਸ ਨੇ ਆਮ ਜਨਤਾ ਨੂੰ ਖ਼ਤਰਨਾਕ ਡਰਾਈਵਿੰਗ ਦੀਆਂ ਘਟਨਾਵਾਂ ਦੀ ਰਿਪੋਰਟ 'ਰੋਡ ਵਾਚ' ਪੋਰਟਲ 'ਤੇ ਦੇਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- 2 ਟਰੇਨਾਂ ਦੀ ਹੋ ਗਈ ਭਿਆਨਕ ਟੱਕਰ ! ਕਈ ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ, ਕਾਹਿਰਾ 'ਚ ਛਾਇਆ ਮਾਤਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੀਵਾਲੀ ਵਾਲੇ ਦਿਨ ਵੱਡੀ ਚੋਰੀ! 15 ਤੋਲੇ ਸੋਨੇ ਦੇ ਗਹਿਣੇ ਅਤੇ 6 ਲੱਖ ਰੁਪਏ ਦੀ ਨਗਦੀ ਲੈ ਗਏ ਚੋਰ
NEXT STORY