ਲੁਧਿਆਣਾ (ਰਾਜ) : ਮਹਾਨਗਰ ਦੀ ਵਿਅਸਤ ਸਬਜ਼ੀ ਮੰਡੀ ਨੂੰ ਚੀਨੀ ਹੈਂਡ ਗ੍ਰੇਨੇਡ ਨਾਲ ਦਹਿਲਾਉਣ ਦੀ ਅੰਤਰਰਾਸ਼ਟਰੀ ਅੱਤਵਾਦੀ ਸਾਜ਼ਿਸ਼ ਦੇ ਮਾਮਲੇ ਵਿਚ ਲੁਧਿਆਣਾ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਕਮਿਸ਼ਨਰੇਟ ਪੁਲਸ ਨੇ ਬੁੱਧਵਾਰ ਨੂੰ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਖਤਰਨਾਕ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਜਸ ਬਹਿਬਲ ਨੂੰ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਹਾਸਲ ਕਰ ਲਿਆ ਹੈ। ਜਸ ਬਹਿਬਲ, ਅਜੇ ਅਤੇ ਪਵਨਦੀਪ ਨੂੰ ਕੁਝ ਦਿਨ ਪਹਿਲਾਂ ਹੀ ਮਲੇਸ਼ੀਆ ਤੋਂ ਹਵਾਲਗੀ ਕਰਕੇ ਭਾਰਤ ਲਿਆਂਦਾ ਗਿਆ ਸੀ। ਪੁਲਸ ਤਿੰਨਾਂ ਨੂੰ 27 ਅਕਤੂਬਰ ਨੂੰ ਸ਼ਿਵਪੁਰੀ ਇਲਾਕੇ ਤੋਂ ਬਰਾਮਦ ਹੋਏ ਚਾਈਨੀਜ਼ ਹੈਂਡ ਗ੍ਰੇਨੇਡ ਮਾਮਲੇ ਵਿਚ ਮੁੱਖ ਸਾਜ਼ਿਸ਼ਕਰਤਾ ਵਜੋਂ ਭਾਲ ਕਰ ਰਹੀ ਸੀ।
ਸ਼ਿਵਪੁਰੀ ਚੌਕ ’ਤੇ ਚਮੜੇ ਦੇ ਬੈਗ ’ਚੋਂ ਮਿਲਿਆ ਸੀ ਚੀਨੀ ਹੈਂਡ ਗ੍ਰੇਨੇਡ
ਜ਼ਿਕਰਯੋਗ ਹੈ ਕਿ 27 ਅਕਤੂਬਰ ਨੂੰ ਪੀ. ਸੀ. ਆਰ. ਨੇ ਸ਼ਿਵਪੁਰੀ ਚੌਕ ਕੋਲੋਂ ਦੋ ਸ਼ੱਕੀ ਨੌਜਵਾਨਾਂ ਕੁਲਦੀਪ ਅਤੇ ਸ਼ੇਖਰ ਨੂੰ ਇਕ ਚਮੜੇ ਦਾ ਬੈਗ ਲਿਜਾਂਦੇ ਦੇਖਿਆ ਸੀ। ਸ਼ੱਕ ਹੋਣ ’ਤੇ ਜਦੋਂ ਪੁਲਸ ਨੇ ਉਨ੍ਹਾਂ ਦੀ ਤਲਾਸ਼ੀ ਲਈ ਰੋਕਿਆ ਤਾਂ ਸ਼ੇਖਰ ਮੌਕੇ ਤੋਂ ਭੱਜਣ ਵਿਚ ਸਫਲ ਰਿਹਾ, ਜਦੋਂਕਿ ਕੁਲਦੀਪ ਨੂੰ ਪੁਲਸ ਨੇ ਧਰ ਦਬੋਚਿਆ। ਤਲਾਸ਼ੀ ਦੌਰਾਨ ਕੁਲਦੀਪ ਦੇ ਚਮੜੇ ਦੇ ਬੈਗ ’ਚੋਂ ਇਕ ਜ਼ਿੰਦਾ ਚਾਈਨੀਜ਼ ਹੈਂਡ ਗ੍ਰੇਨੇਡ ਬਰਾਮਦ ਹੋਇਆ ਸੀ, ਜਿਸ ਨਾਲ ਸੁਰੱਖਿਆ ਏਜੰਸੀਆਂ ਦੇ ਹੋਸ਼ ਉੱਡ ਗਏ ਸਨ।
ਇਹ ਵੀ ਪੜ੍ਹੋ : ਜਲੰਧਰ-ਲੁਧਿਆਣਾ ਹਾਈਵੇਅ 'ਤੇ ਵੱਡਾ ਹਾਦਸਾ ਟਲ਼ਿਆ! ਡੀਜ਼ਲ ਨਾਲ ਭਰੇ ਕੈਂਟਰ ਦੇ ਟਾਇਰਾਂ ਨੂੰ ਲੱਗੀ ਅੱਗ
ਅੰਮ੍ਰਿਤਸਰ ਤੋਂ ਲਿਆ ਕੇ ਸਬਜ਼ੀ ਮੰਡੀ 'ਚ ਬਲਾਸਟ ਦਾ ਸੀ ਟਾਰਗੈੱਟ
ਫੜੇ ਗਏ ਮੁਲਜ਼ਮ ਕੁਲਦੀਪ ਤੋਂ ਬਾਰੀਕੀ ਨਾਲ ਪੁੱਛਗਿਛ ਵਿਚ ਸਨਸਨੀਖੇਜ਼ ਖੁਲਾਸਾ ਹੋਇਆ ਕਿ ਮੁਕਤਸਰ ਜੇਲ ਵਿਚ ਬੰਦ ਦੋ ਕੈਦੀਆਂ ਪਰਵਿੰਦਰ ਸਿੰਘ ਅਤੇ ਰਮਣੀਕ ਉਰਫ ਅਮਰੀਕ ਸਿੰਘ ਨੇ ਉਨ੍ਹਾਂ ਨੂੰ ਇਹ ਗ੍ਰੇਨੇਡ ਅੰਮ੍ਰਿਤਸਰ ਤੋਂ ਲੁਧਿਆਣਾ ਲਿਆਉਣ ਦਾ ਕੰਮ ਸੌਂਪਿਆ ਸੀ। ਇਸ ਸਾਜ਼ਿਸ਼ ਦਾ ਮੁੱਖ ਮਕਸਦ ਲੁਧਿਆਣਾ ਦੀ ਭੀੜ ਵਾਲੀ ਸਬਜ਼ੀ ਮੰਡੀ ਦੇ ਕੋਲ ਗ੍ਰੇਨੇਡ ਬਲਾਸਟ ਕਰਕੇ ਭਾਰ ਤਬਾਹੀ ਮਚਾਉਣਾ ਅਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਸੀ।
ਜੇਲ੍ਹਾਂ ਤੋਂ ਆਪਰੇਟ ਹੋ ਰਿਹਾ ਸੀ ਮਾਡਿਊਲ, ਕੁਲ 10 ਮੁਲਜ਼ਮ ਆਏ ਰਾਡਾਰ ’ਤੇ
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਲੁਧਿਆਣਾ ਪੁਲਸ ਨੇ ਵੱਖ ਵੱਖ ਜੇਲਾਂ ਵਿਚ ਬੰਦ ਅਤੇ ਬਾਹਰ ਸਰਗਰਮ ਸਾਜ਼ਿਸ਼ਕਰਤਾਵਾਂ ਦੇ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ। ਮੁਕਤਸਰ ਜੇਲ ਤੋਂ ਰਮਣੀਕ ਉਰਫ ਅਮਰੀਕ ਸਿੰਘ ਅਤੇ ਪਰਵਿੰਦਰ ਸਿੰਘ ਉਰਫ ਚਿੜੀ ਨੂੰ ਗ੍ਰਿਫਤਾਰ ਕੀਤਾ ਗਿਆ। ਗੰਗਾਨਗਰ ਜੇਲ, ਰਾਜਸਥਾਨ ਤੋਂ ਵਿਜੇ ਅਤੇ ਕਰਣਵੀਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਗਿਆ। ਫਰੀਦਕੋਟ ਜੇਲ ਤੋਂ ਸੁਖਜੀਤ ਸਿੰਘ ਉਰਫ ਸੁੱਖ ਬਰਾੜ ਅਤੇ ਸੁਖਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਹੋਰ ਸਹਿਯੋਗੀ ਸਾਜਨ ਕੁਮਾਰ, ਕੁਲਦੀਪ ਸਿੰਘ, ਸ਼ੇਖਰ ਅਤੇ ਅਜੇ ਸਿੰਘ ਨਿਵਾਸੀ ਮੁਕਤਸਰ ਸਾਹਿਬ ਨੂੰ ਦਬੋਚਿਆ ਗਿਆ। ਇਸ ਪੂਰੇ ਮਾਡਿਊਲ ਦੀਆਂ ਕੜੀਆਂ ਜੋੜਦੇ ਹੋਏ ਪੁਲਸ ਨੂੰ ਪਤਾ ਲੱਗਾ ਕਿ ਮਲੇਸ਼ੀਆ ਵਿਚ ਬੈਠੇ ਅਜੇ ਮਲੇਸ਼ੀਆ, ਜਸ ਬਹਿਬਲ ਅਤੇ ਪਵਨਦੀਪ ਹੀ ਇਸ ਪੂਰੇ ਨੈੱਟਵਰਕ ਦੇ ਅਸਲੀ ਮਾਸਟਰਮਾਈਂਡ ਹਨ। ਇਸ ਤੋਂ ਬਾਅਦ ਪੁਲਸ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰਵਾ ਕੇ ਤਿੰਨਾਂ ਨੂੰ ਮਲੇਸ਼ੀਆ ਤੋਂ ਭਾਰ ਡਿਪੋਰਟ ਕਰਵਾਇਆ।
ਇਹ ਵੀ ਪੜ੍ਹੋ : ਟਿਸ਼ੂ ਪੇਪਰ 'ਤੇ ਲਿਖਿਆ ਮਿਲਿਆ 'BOMB', ਯਾਤਰੀਆਂ ਨਾਲ ਭਰੀ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ
ਮਲੇਸ਼ੀਆ 'ਚ ਪਾਕਿਸਤਾਨੀ ਹੈਂਡਲਰ ਅਲੀ ਰਾਹੀਂ ਆਈ. ਐੱਸ. ਆਈ. ਨਾਲ ਜੁੜਿਆ ਨੈੱਟਵਰਕ
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਵਿਚ ਅਜੇ ਅਤੇ ਪਵਨਦੀਪ ਤੋਂ ਪਹਿਲਾਂ ਹੀ ਪੁੱਛਗਿਛ ਕੀਤੀ ਜਾ ਚੁੱਕੀ ਹੈ, ਜਦੋਂਕਿ ਜਸ ਬਹਿਬਲ ਨੂੰ ਫਰੀਦਕੋਟ ਪੁਲ ਕਿਸੇ ਹੋਰ ਮਾਮਲੇ ਵਿਚ ਲੈ ਗੲੀ ਸੀ। ਹੁਣ ਲੁਧਿਆਣਾ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਸ ਬਹਿਬਲ ਮਲੇਸ਼ੀਆ ਵਿਚ ਰਹਿੰਦੇ ਹੋਏ ਅਲੀ ਨਾਮ ਦੇ ਇਕ ਪਾਕਿਸਤਾਨੀ ਨਾਗਰਿਕ ਦੇ ਸੰਪਰਕ ਵਿਚ ਆਇਆ ਸੀ। ਇਸੇ ਲਈ ਅਲੀ ਰੀਹੀਂ ਜਸ ਬਹਿਬਲ ਦਾ ਸਿੱਧਾ ਸੰਪਰਕ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਹੋਇਆ। ਰਾਜਸਥਾਨ ਦੇ ਗੰਗਾਨਗਰ ਨਿਵਾਸੀ ਅਜੇ ਅਤੇ ਫਰੀਦਕੋਟ ਨਿਵਾਸੀ ਜਸ ਬਹਿਬਲ ਦੇ ਪੰਜਾਬ ਅਤੇ ਰਾਜਸਥਾਨ ਦੀਆਂ ਜੇਲਾਂ ਵਿਚ ਪਹਿਲਾਂ ਤੋਂ ਸੰਪਰਕ ਸਨ। ਉਨ੍ਹਾਂ ਜੇਲਾਂ ਵਿਚ ਬੰਦ ਆਪਣੇ ਗੁਰਗਿਆਂ ਦੇ ਨਾਲ ਜੋੜਿਆ, ਜਿਨ੍ਹਾਂ ਨੇ ਅੱਗੇ ਲੁਧਿਆਣਾ ਵਿਚ ਬਲਾਸਟ ਨੂੰ ਅੰਜਾਮ ਦੇਣ ਲਈ ਸ਼ੂਟਰ/ਕੋਰੀਅਰ ਤਿਆਰ ਕੀਤੇ ਸਨ। ਪੁਲਸ ਹੁਣ ਜਸ ਬਹਿਬਲ ਨੂੰ ਰਿਮਾਂਡ ’ਤੇ ਲੈ ਕੇ ਵਿਦੇਸ਼ੀ ਫੰਡਿੰਗ, ਹਥਿਆਰਾਂ ਦੀ ਸਪਲਾਈ ਚੇਨ ਅਤੇ ਹੋਰ ਲੁਕੇ ਹੋਏ ਟਿਕਾਣਿਆਂ ਸਬੰਧੀ ਸਖਤੀ ਨਾਲ ਪੁੱਛਗਿਛ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੰਬੇਡਕਰ ਦੇ ਬੁੱਤ ਦਾ ਅਪਮਾਨ: ਸਵਪਨ ਸ਼ਰਮਾ ਨਾਲ ਬੈਠਕ, ਦਲਿਤ ਸਮਾਜ ਵੱਲੋਂ 7 ਦਿਨਾਂ 'ਚ ਗ੍ਰਿਫ਼ਤਾਰੀ ਦਾ ਅਲਟੀਮੇਟਮ
NEXT STORY