ਚੰਡੀਗੜ੍ਹ (ਸੁਸ਼ੀਲ) : ਮੌਲੀਜਾਗਰਾਂ ਦੇ ਸੁੰਦਰਨਗਰ ’ਚ ਸ਼ਾਮ ਦੇ ਸਮੇਂ 22 ਸਾਲਾ ਹਰਸ਼ ਨੇ ਖ਼ੁਦਕੁਸ਼ੀ ਕਰ ਲਈ। ਹਾਲਾਂਕਿ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਪੀ. ਸੀ. ਆਰ. ਵਾਲੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੌਲੀਜਾਗਰਾਂ ਥਾਣਾ ਇੰਚਾਰਜ ਹਰੀਓਮ ਸ਼ਰਮਾ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹਰਸ਼ ਮੌਲੀਜਾਗਰਾਂ ਦੇ ਸੁੰਦਰ ਨਗਰ ’ਚ ਰਹਿੰਦਾ ਸੀ। ਉਸ ਨੇ ਫ਼ਾਹਾ ਲੈ ਲਿਆ। ਖ਼ੁਦਕੁਸ਼ੀ ਦੇ ਸਹੀ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਮਾਤਾ-ਪਿਤਾ ਨਾ ਹੋਣ ਕਾਰਨ ਉਹ ਆਪਣੀ ਨਾਨੀ ਦੇ ਘਰ ਰਹਿਣ ਲੱਗਾ ਸੀ।
ਚੰਡੀਗੜ੍ਹ PGI ਆਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ, ਇਧਰ ਆਉਣ ਲਈ ਸੋਚ-ਸਮਝ ਕੇ ਨਿਕਲੋ ਘਰੋਂ
NEXT STORY