ਜਲੰਧਰ (ਵਰੁਣ)— ਇਥੋਂ ਦੇ ਦੋਆਬਾ ਚੌਕ ਨੇੜੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਕੁੜੀਆਂ ਦੇ ਅਗਵਾ ਹੋਣ ਦੇ ਸ਼ੱਕ ’ਚ ਇਕ ਨੌਜਵਾਨ ਨੂੰ ਕਾਬੂ ਕਰਕੇ ਕੁੱਟਮਾਰ ਕਰ ਦਿੱਤੀ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਜਸਪਾਲ ਦੇ ਰੂਪ ’ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਜਸਪਾਲ ਲਾਡੋਵਾਲੀ ਰੋਡ ਤੋਂ ਦੋ ਕੁੜੀਆਂ ਨੂੰ ਵਰਗਲਾ ਲਿਆਇਆ ਸੀ। ਦੋਆਬਾ ਚੌਕ ਨੇੜੇ ਲੋਕਾਂ ਨੂੰ ਸ਼ੱਕ ਹੋਇਆ ਤਾਂ ਲੋਕਾਂ ਜਸਪਾਲ ਨੂੰ ਕਾਬੂ ਕਰ ਲਿਆ ਅਤੇ ਮੌਕੇ ’ਤੇ ਖਾਣਾ ਨੰਬਰ 8 ਦੀ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਜਸਪਾਲ ਨੂੰ ਕਾਬੂ ਕਰ ਲਿਆ ਹੈ ਅਤੇ ਥਾਣੇ ਲਿਜਾ ਕੇ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਹਾਲਾਂਕਿ ਜਸਪਾਲ ਦਾ ਕਹਿਣਾ ਹੈ ਕਿ ਉਹ ਦੋਆਬਾ ਚੌਕ ਨੇੜੇ ਦਿਹਾੜੀ ’ਤੇ ਕੰਮ ਕਰਦਾ ਹੈ ਅਤੇ ਉਸ ਨੇ ਅਜਿਹਾ ਕੁਝ ਵੀ ਨਹÄ ਕੀਤਾ। ਉਥੇ ਹੀ ਇਕ ਬੱਚੀ ਨੇ ਉਕਤ ਵਿਅਕਤੀ ’ਤੇ ਜ਼ਬਰਦਸਤੀ ਕਰਨ ਦੇ ਵੀ ਦੋਸ਼ ਲਗਾਏ ਹਨ।
ਗਣੇਸ਼ ਚਤੁਰਥੀ ਮੌਕੇ ਖਿੱਚ ਦਾ ਕੇਂਦਰ ਬਣੇ 106 ਕਿੱਲੋ ਦੇ ‘ਚਾਕਲੇਟ ਗਣੇਸ਼’
NEXT STORY