ਮਾਨਸਾ (ਮਨਜੀਤ ਕੌਰ) : ਮਾਨਸਾ ਜ਼ਿਲੇ 'ਚ ਅੱਜ ਕੋਰੋਨਾ ਸਬੰਧੀ 4 ਨਵੇਂ ਮਰੀਜ਼ ਸਾਹਮਣੇ ਆਏ ਹਨ। ਉਥੇ ਹੀ ਅੱਜ ਠੀਕ ਹੋਣ 'ਤੇ 8 ਮਰੀਜ਼ ਆਪਣੇ ਘਰਾਂ ਨੂੰ ਚਲੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਨਸਾ ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਵਿਚ ਜਿੱਥੇ 4 ਨਵੇਂ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਰੋਜ਼ਾਨਾ ਕੀਤੀ ਜਾਂਦੀ ਸੈਂਪਲਿੰਗ ਤਹਿਤ ਅੱਜ 366 ਮਰੀਜ਼ਾਂ ਦੇ ਸੈਂਪਲ ਲਏ ਗਏ।
ਕੋਰੋਨਾ ਸੈਂਪਲਿੰਗ ਟੀਮ ਦੇ ਜ਼ਿਲ੍ਹਾ ਇੰਚਾਰਜ ਡਾ. ਰਣਜੀਤ ਰਾਏ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਕੋਰੋਨਾ ਨੂੰ ਮਾਤ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ 1857 ਹੋ ਗਈ ਹੈ। ਜਦਕਿ ਕੋਰੋਨਾ ਪਾਜ਼ੇਟਿਵ ਪਾਏ ਗਏ 1999 ਜਣਿਆਂ ਵਿਚੋਂ 1857 ਨਾਗਰਿਕ ਤੰਦਰੁਸਤ ਹੋ ਕੇ ਘਰ ਜਾ ਚੁੱਕੇ ਹਨ। ਹੁਣ ਤੱਕ ਕੋਰੋਨਾ ਕਾਰਨ ਮਾਨਸਾ ਜ਼ਿਲ੍ਹੇ ਵਿਚ 37 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਭਾਜਪਾ ਨੇਤਾਵਾਂ ਦੀ ਰਾਜਨਾਥ ਤੇ ਤੋਮਰ ਨਾਲ ਮੁਲਾਕਾਤ, ਕੀਤਾ ਇਹ ਦਾਅਵਾ
NEXT STORY