Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 15, 2026

    6:02:38 AM

  • punjab politics news

    ਪੰਜਾਬ ਦੀ ਸਿਆਸਤ 'ਚ ਭੂਚਾਲ! ਭਾਜਪਾ 'ਚ ਸ਼ਾਮਲ...

  • heavy rain four days in punjab storm warning issued

    ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਭਾਰੀ ਮੀਂਹ!...

  • jalalabad police station grenade attack punjab police

    ਜਲਾਲਾਬਾਦ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ...

  • formation of manifesto committee for 2027 elections by shiromani akali dal

    ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਚੋਣਾਂ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Nawanshahr
  • ਨਵਾਂਸ਼ਹਿਰ ਵਾਸੀਆਂ ਲਈ ਅਹਿਮ ਖਬਰ, ਪ੍ਰਸ਼ਾਸਨ ਨੇ ਜਾਰੀ ਕੀਤੀਆਂ ਇਹ ਨਵੀਆਂ ਹਦਾਇਤਾਂ

PUNJAB News Punjabi(ਪੰਜਾਬ)

ਨਵਾਂਸ਼ਹਿਰ ਵਾਸੀਆਂ ਲਈ ਅਹਿਮ ਖਬਰ, ਪ੍ਰਸ਼ਾਸਨ ਨੇ ਜਾਰੀ ਕੀਤੀਆਂ ਇਹ ਨਵੀਆਂ ਹਦਾਇਤਾਂ

  • Edited By Shivani Attri,
  • Updated: 18 May, 2020 05:34 PM
Nawanshahr
coronavirus nawanshahr curfew administration
  • Share
    • Facebook
    • Tumblr
    • Linkedin
    • Twitter
  • Comment

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਧਾਰਾ 144 ਤਹਿਤ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆ ਵਿਭਾਗ ਵੱਲੋਂ ਜਾਰੀ 17 ਮਈ 2020 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ 'ਚ ਨਾਗਰਿਕ ਗਤੀਵਿਧੀਆਂ ਨੂੰ ਸੀਮਤ ਰੱਖਣ ਲਈ 'ਲਾਕ ਡਾਊਨ' 'ਚ 31 ਮਈ 2020 ਤੱਕ ਵਾਧਾ ਕਰ ਦਿੱਤਾ ਹੈ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਇਸ ਸਮੇਂ ਦੌਰਾਨ ਸ਼ਾਮ 7 ਵਜੇ ਤੋਂ ਸਵੇਰ 7 ਵਜੇ ਤੱਕ ਕਿਸੇ ਵੀ ਤਰ੍ਹਾਂ ਦੀ ਗੈਰ-ਜ਼ਰੂਰੀ ਨਾਗਰਿਕ ਗਤੀਵਿਧੀ 'ਤੇ ਰੋਕ ਲਗਾਉਣ ਦੇ ਹੁਕਮ ਵੀ ਕੀਤੇ ਹਨ। ਲਾਕ ਡਾਊਨ ਦੇ ਤਾਜ਼ਾ ਹੁਕਮਾਂ ਰਾਹੀਂ ਜ਼ਿਲੇ 'ਚ ਜਿਹੜੀਆਂ ਗਤੀਵਿਧੀਆਂ ਨਹੀਂ ਹੋ ਸਕਣਗੀਆਂ, ਉਨ੍ਹਾਂ 'ਚ ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ਅਤੇ ਕੋਚਿੰਗ ਸੰਸਥਾਂਵਾਂ ਬੰਦ ਰਹਿਣਗੀਆਂ। ਹੋਟਲ, ਰੈਸਟੋਰੈਂਟ ਅਤੇ ਦੂਜੀਆਂ ਮੇਜ਼ਬਾਨੀ ਸੇਵਾਵਾਂ (ਸਰਕਾਰੀ ਮੰਤਵ ਅਤੇ 'ਇਕਾਂਤਵਾਸ' ਲਈ ਵਰਤੋਂ 'ਚ ਲਿਆਂਦੀਆਂ ਗਈਆਂ ਸੇਵਾਵਾਂ ਨੂੰ ਛੱਡ ਕੇ) 'ਤੇ ਰੋਕ ਰਹੇਗੀ।

ਸਿਨੇਮਾ, ਮਾਲ, ਸ਼ਾਪਿੰਗ ਕੰਪਲੈਕਸ, ਜਿਮਨੇਜ਼ੀਅਮ, ਤੈਰਾਕੀ ਤਲਾਅ, ਮਨੋਰੰਜਕ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਅਜਿਹੇ ਹੋਰ ਇਕੱਤਰਤਾਵਾਂ ਵਾਲੇ ਸਥਾਨ ਵੀ ਬੰਦ ਰਹਿਣਗੇ। ਹਰ ਤਰ੍ਹਾਂ ਦੀ ਸਮਾਜਿਕ, ਰਾਜਨੀਤਕ, ਖੇਡ, ਮਨੋਰੰਜਕ, ਵਿੱਦਿਅਕ, ਸੱਭਿਆਚਾਰਕ, ਧਾਰਮਿਕ ਸਮਾਗਮ ਅਤੇ ਹੋਰ ਅਜਿਹੀਆਂ ਇਕੱਤਰਤਾਵਾਂ 'ਤੇ ਰੋਕ ਰਹੇਗੀ। ਜ਼ਿਲੇ 'ਚ ਜਿਹੜੀਆਂ ਗਤੀਵਿਧੀਆਂ ਦੀ ਮਨਜੂਰੀ ਹੋਵੇਗੀ, ਉਨ੍ਹਾਂ 'ਚ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀ) ਤਹਿਤ ਯਾਤਰੀ ਵਾਹਨਾਂ ਅਤੇ ਬੱਸਾਂ ਦੀ ਆਗਿਆ ਹੋਵੇਗੀ। ਅੰਤਰਰਾਜੀ ਯਾਤਰੀ ਵਾਹਨਾਂ ਦੀ ਵਰਤੋਂ ਸਬੰਧਤ ਰਾਜ/ਜ਼ਿਲੇ ਦੀ ਸਹਿਮਤੀ ਦੇ ਆਧਾਰ 'ਤੇ ਇਨ੍ਹਾਂ ਵਿਅਕਤੀਆਂ ਲਈ ਐੱਸ. ਓ. ਪੀ. 'ਚ ਵਰਣਿਤ ਗ੍ਰਹਿ ਮਾਮਲੇ ਮੰਤਰਾਲਾ ਦੀਆਂ ਸੇਧਾਂ ਦੇ ਅਨੁਸਾਰ ਹੋਵੇਗੀ।  

ਟੈਕਸੀ/ਕੈਬ ਦੀ ਆਗਿਆ ਰਾਜ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਕੋਵਿਡ-19 ਤਹਿਤ ਸਮੇਂ-ਸਮੇਂ ਜਾਰੀ ਐੱਸ. ਓ. ਪੀ. ਦੇ ਆਧਾਰ 'ਤੇ ਹੋਵੇਗੀ। ਸਾਈਕਲ, ਰਿਕਸ਼ਾ ਅਤੇ ਆਟੋ ਰਿਕਸ਼ਾ ਦੀ ਆਗਿਆ ਰਾਜ ਦੇ ਟ੍ਰਾਸਪੋਰਟ ਵਿਭਾਗ ਵੱਲੋਂ ਕੋਵਿਡ-19 ਤਹਿਤ ਸਮੇਂ-ਸਮੇਂ ਜਾਰੀ ਐੱਸ. ਓ. ਪੀ. ਦੇ ਆਧਾਰ 'ਤੇ ਹੋ ਸਕੇਗੀ। ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਵਰਤੋਂ ਦੀ ਆਗਿਆ ਵੀ ਰਾਜ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਜਾਰੀ ਐੱਸ. ਓ. ਪੀ. ਦੇ ਆਧਾਰ 'ਤੇ ਹੋਵੇਗੀ।  ਸ਼ਾਪਿੰਗ, ਦਫਤਰ ਅਤੇ ਕੰਮ 'ਤੇ ਜਾਣ ਲਈ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ ਬਸ਼ਰਤੇ ਇਸ ਸਬੰਧੀ ਜਾਰੀ ਐੱਸ. ਓ. ਪੀ. 'ਚ ਵਰਣਿਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਬਾਰਬਰ (ਵਾਲ ਕੱਟਣ), ਸੈਲੂਨ ਅਤੇ ਸਪਾਅ ਗਤੀਵਿਧੀਆਂ ਸੂਬਾਈ ਸਿਹਤ ਵਿਭਾਗ ਵੱਲੋਂ ਜਾਰੀ ਸ਼ਰਤਾਂ ਦੀ ਪਾਲਣਾ ਦੇ ਆਧਾਰ 'ਤੇ ਹੀ ਹੋ ਸਕਣਗੀਆਂ। ਖੇਡ ਕੰਪਲੈਕਸ ਅਤੇ ਸਟੇਡੀਅਮ ਬਿਨਾਂ ਦਰਸ਼ਕਾਂ ਤੋਂ ਸੂਬਾਈ ਖੇਡ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਅਨੁਸਾਰ ਹੀ ਖੁੱਲ੍ਹ ਸਕਣਗੇ। ਪੇਂਡੂ ਅਤੇ ਸ਼ਹਿਰੀ ਇਲਾਕਿਆਂ 'ਚ ਸਥਾਪਤ ਹਰ ਤਰ੍ਹਾਂ ਦੀ ਸਨਅਤ ਬਿਨਾਂ ਕਿਸੇ ਵਿਸ਼ੇਸ਼ ਆਗਿਆ ਦੀ ਜ਼ਰੂਰਤ ਤੋਂ ਕੰਮ ਕਰ ਸਕੇਗੀ। ਉਸਾਰੀ ਕਾਰਜ ਵੀ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਬਿਨਾਂ ਕਿਸੇ ਮਨਾਹੀ ਤੋਂ ਚੱਲ ਸਕਣਗੇ। ਈ-ਕਾਮਰਸ ਨੂੰ ਹਰੇਕ ਤਰ•ਾਂ ਦੀਆਂ ਵਸਤਾਂ ਲਈ ਆਗਿਆ ਹੋਵੇਗੀ।

ਉਦਯੋਗਾਂ ਅਤੇ ਦੂਜੇ ਅਦਾਰਿਆਂ ਨੂੰ ਆਪਣੇ ਅਦਾਰੇ ਸ਼ੁਰੂ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਵੱਖਰੇ ਤੌਰ 'ਤੇ ਆਗਿਆ ਦੀ ਲੋੜ ਨਹੀਂ। ਹਰੇਕ ਤਰ੍ਹਾਂ ਦੇ ਕਰਮਚਾਰੀ ਭਾਵੇਂ ਉਹ ਸਰਕਾਰੀ ਜਾਂ ਗੈਰ ਸਰਕਾਰੀ ਹੋਣ, ਨੂੰ ਆਪਣੇ ਦਫ਼ਤਰ/ਕੰਮ ਦੇ ਸਥਾਨ 'ਤੇ ਜਾਣ ਲਈ ਸਵੇਰ ਦੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਕਿਸੇ ਵੀ ਪਾਸ ਦੀ ਲੋੜ ਨਹੀਂ ਹੋਵੇਗੀ। ਜ਼ਿਲ•ਾ ਮੈਜਿਸਟ੍ਰੇਟ ਅਨੁਸਾਰ ਜ਼ਿਲੇ 'ਚ ਸਨਅਤਾਂ, ਉਸਾਰੀ ਗਤੀਵਿਧੀਆਂ, ਦਫਤਰਾਂ, ਬੈਂਕਾਂ, ਅਦਾਰਿਆਂ, ਰੀਟੇਲ ਆਊਟਲੈਟਾਂ, ਖੇਤੀਬਾੜੀ, ਬਾਗ਼ਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ 'ਚ ਪਹਿਲਾਂ ਦਿੱਤੀਆਂ ਛੋਟਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ 31 ਮਈ 2020 ਤੱਕ ਜਾਰੀ ਰਹਿਣਗੀਆਂ।
ਦੁਕਾਨਾਂ 8 ਅਤੇ 14 ਮਈ 2020 ਨੂੰ ਜ਼ਿਲ•ੇ 'ਚ ਜਾਰੀ ਰੋਟੇਸ਼ਨ, ਸਮਾਂ-ਸਾਰਣੀ ਅਤੇ ਹਦਾਇਤਾਂ ਮੁਤਾਬਕ ਹੀ ਖੁੱਲ੍ਹਣਗੀਆਂ
ਦੁਕਾਨਾਂ 8 ਅਤੇ 14 ਮਈ 2020 ਨੂੰ ਜ਼ਿਲੇ 'ਚ ਜਾਰੀ ਰੋਟੇਸ਼ਨ, ਸਮਾਂ-ਸਾਰਣੀ ਅਤੇ ਹਦਾਇਤਾਂ ਮੁਤਾਬਕ ਹੀ ਖੁੱਲ੍ਹਣਗੀਆਂ। ਜ਼ਿਲੇ 'ਚ ਜਿੰਨਾਂ ਸ਼੍ਰੇਣੀਆਂ/ਅਦਾਰਿਆਂ ਨੂੰ ਖੁੱਲ੍ਹ ਦਿੱਤੀ ਗਈ ਹੈ, ਉਨ੍ਹਾਂ ਵਾਸਤੇ ਮਾਸਕ, ਦਸਤਾਨੇ, ਹੱਥ ਧੋਣ ਅਤੇ ਦੂਜੀਆਂ ਸਾਵਧਾਨੀਆਂ, ਸਮਾਜਿਕ ਫਾਸਲੇ ਦੀ ਪਾਲਣਾ ਲਾਜ਼ਮੀ ਹੋਵੇਗੀ। ਜ਼ਿਲੇ 'ਚ ਗੈਰ-ਜ਼ਰੂਰੀ ਆਵਾਜਾਈ ਤੋਂ ਗੁਰੇਜ਼ ਕਰਨ ਦੀ ਸਲਾਹ ਕੀਤੀ ਗਈ ਹੈ। ਮਨਜੂਰੀ ਅਧੀਨ ਗਤੀਵਿਧੀਆਂ ਨੂੰ ਸਖਤੀ ਨਾਲ ਨਿਯਮਿਤ ਕੀਤਾ ਜਾਵੇਗਾ ਅਤੇ ਲੋੜ ਪੈਣ 'ਤੇ ਮਨਾਹੀ ਵੀ ਕੀਤੀ ਜਾ ਸਕਦੀ ਹੈ। 65 ਸਾਲ ਤੋਂ ਉਪਰ ਦੇ ਬਜ਼ੁਰਗਾਂ, ਇਕ ਤੋਂ ਜ਼ਿਆਦਾ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਆਪਣੀ ਸਿਹਤ/ਜ਼ਰੂਰੀ ਸੇਵਾਵਾਂ ਨਾਲ ਸਬੰਧਤ ਕੰਮਾਂ ਤੋਂ ਬਿਨਾਂ ਘਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਕੰਨਟੇਨਮੈਂਟ ਜ਼ੋਨ 'ਚ ਲਾਗੂ ਨਹੀਂ ਹੋਣਗੇ ਛੋਟਾਂ ਦੇ ਹੁਕਮ
ਜ਼ਿਲਾ ਮੈਜਿਸਟ੍ਰੇਟ ਅਨੁਸਾਰ ਨਾਗਰਿਕਾਂ ਦੇ ਵਿਚਰਨ ਸਬੰਧੀ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ ਅਤੇ ਕੌਮੀ ਹਦਾਇਤਾਂ ਜੋ ਕਿ 17 ਮਈ 2020 ਦੇ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਦੇ ਅਨੁਕੂਲ ਲਾਗੂ ਕੀਤੀਆਂ ਗਈਆਂ ਹਨ, ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਾਜ਼ਮੀ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 51 ਤੋਂ 60 ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 188 ਤਹਿਤ ਸਜ਼ਾਯੋਗ ਅਪਰਾਥ ਮੰਨ ਕੇ ਕਾਰਵਾਈ ਕੀਤੀ ਜਾਵੇਗੀ।

ਅਨੁਲਗ-1: ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ
ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਵਿਦੇਸ਼ੀ ਨਾਗਰਿਕਾਂ ਦੇ ਭਾਰਤ 'ਚ ਦਾਖਲ ਹੋਣ ਜਾਂ ਵਿਚਰਨ ਬਾਰੇ 2 ਅਪ੍ਰੈਲ 2020 ਨੂੰ ਜਾਰੀ ਐ. ਓ. ਪੀ. ਮੰਨਣਯੋਗ ਹੋਣਗੇ। ਸੈਂਡਰਡ ਲੇਬਰ ਸਬੰਧੀ 19 ਅਪ੍ਰੈਲ 2020 ਦੇ ਐੱਸ. ਓ. ਪੀ. ਲਾਗੂ ਹੋਣਗੇ। ਸਟੈਂਡਰਡ ਪ੍ਰਵਾਸੀ ਮਜ਼ਦੂਰਾਂ, ਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਦੂਜੇ ਵਿਅਕਤੀਆਂ ਬਾਰੇ 29 ਅਪ੍ਰੈਲ ਅਤੇ 1 ਮਈ ਦੇ ਐ. ਓ. ਪੀ. ਲਾਗੂ ਹੋਣਗੇ। ਵਿਦੇਸ਼ 'ਚ ਫਸੇ ਭਾਰਤੀ ਨਾਗਰਿਕਾਂ ਅਤੇ ਵਿਸ਼ੇਸ਼ ਹਾਲਤਾਂ 'ਚ ਵਿਦੇਸ਼ ਜਾਣ ਵਾਲਿਆਂ 'ਤੇ 5 ਮਈ 2020 ਦੇ ਐੱਸ. ਓ. ਪੀ. ਲਾਗੂ ਹੋਣਗੇ। ਟਰੇਨ ਰਾਹੀਂ ਵਿਅਕਤੀਆਂ ਦੇ ਜਾਣ ਦੇ 11 ਮਈ 2020 ਦੇ ਐ. ਓ. ਪੀ. ਅਮਲ 'ਚ ਰਹਿਣਗੇ।

ਅਨੁਲਗ-2: ਕੋਵਿਡ-19 ਪ੍ਰਬੰਧਨ ਲਈ ਕੌਮੀ ਹਦਾਇਤਾਂ
ਜਨਤਕ ਅਤੇ ਕੰਮ ਸਥਾਨਾਂ 'ਤੇ ਮੂੰਹ ਢਕਣਾ ਲਾਜ਼ਮੀ ਹੋਵੇਗਾ। ਜਨਤਕ ਜਾਂ ਕੰਮ ਵਾਲੇ ਥਾਂ 'ਤੇ ਥੁੱਕਣਾ ਅਪਰਾਧ ਹੋਵੇਗਾ। ਸੋਸ਼ਲ ਡਿਸਟੈਂਸਿੰਗ ਨੂੰ ਜਨਤਕ ਥਾਂਵਾਂ ਅਤੇ ਟ੍ਰਾਂਸਪੋਰਟ 'ਚ ਮੰਨਣਾ ਲਾਜ਼ਮੀ ਹੋਵੇਗਾ। ਵਿਆਹ ਸਮਾਗਮਾਂ 'ਚ ਸਮਾਜਿਕ ਫਾਸਲਾ ਲਾਜ਼ਮੀ ਅਤੇ 50 ਤੋਂ ਵਧੇਰੇ ਦੀ ਇਕੱਤਰਤਾ ਦੀ ਆਗਿਆ ਨਹੀਂ ਹੋਵੇਗੀ। ਅੰਤਮ ਸਸਕਾਰ/ਰਸਮਾਂ 'ਚ ਸਮਾਜਿਕ ਫਾਸਲੇ ਦੀ ਪਾਲਣਾ ਅਤੇ 20 ਤੋਂ ਜ਼ਿਆਦਾ ਦੀ ਇਕੱਤਰਤਾ ਨਹੀਂ। ਜਨਤਕ ਥਾਂਵਾਂ 'ਤੇ ਸ਼ਰਾਬ, ਪਾਨ, ਗੁਟਕਾ ਤੇ ਤਬਾਕੂ ਆਦਿ ਦੀ ਵਰਤੋਂ ਦੀ ਮਨਾਹੀ। ਦੁਕਾਨਾਂ 'ਤੇ ਗਾਹਕਾਂ ਵਿਚਕਾਰ ਦੋ ਗ਼ਜ਼ ਦੀ ਦੂਰੀ ਅਤੇ ਦੁਕਾਨ 'ਚ 5 ਤੋਂ ਵਧੇਰੇ ਵਿਅਕਤੀ ਨਾ ਹੋਣ।

ਕੰਮ ਵਾਲੇ ਸਥਾਨਾਂ ਲਈ ਵਧੀਕ ਕੌਮੀ ਹਦਾਇਤਾਂ
ਜਿੱਥੋਂ ਤੱਕ ਸੰਭਵ ਹੋਵੇ, ਘਰ ਤੋਂ ਘਰ ਕੰਮ ਨੂੰ ਪਹਿਲ ਦਿੱਤੀ ਜਾਵੇ। ਦਫਤਰਾਂ, ਕੰਮ ਦੇ ਸਥਾਨਾਂ, ਦੁਕਾਨਾਂ, ਮਾਰਕੀਟ ਅਤੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ 'ਚ ਕੰਮ/ਵਪਾਰ ਦੇ ਸਮੇਂ ਨੂੰ ਅੱਗੇ-ਪਿੱਛੇ ਕੀਤਾ ਜਾਵੇ। ਥਰਮਲ ਸਕ੍ਰੀਨਿੰਗ, ਹੈਂਡ ਵਾਸ਼ ਅਤੇ ਸੈਨੇਟਾਈਜ਼ਰ ਦੀ ਸੁਵਿਧਾ ਪ੍ਰਵੇਸ਼ ਅਤੇ ਨਿਕਾਸ ਦੁਆਰ ਅਤੇ ਹੋਰ ਸਾਂਝੀਆਂ ਥਾਂਵਾਂ 'ਤੇ ਦਿੱਤੀ ਜਾਵੇ। ਕੰਮ ਵਾਲੇ ਥਾਂ ਨੂੰ ਸਮੇਂ-ਸਮੇਂ 'ਤੇ ਰੋਗਾਣੂ ਨਾਸ਼ਕ ਕੀਤਾ ਜਾਵੇ ਅਤੇ ਮਨੁੱਖੀ ਸੰਪਰਕ ਵਿੱਚ ਆਉਣ ਵਾਲੀਆਂ ਆਮ ਥਾਂਵਾਂ ਜਿਵੇਂ ਦਰਵਾਜ਼ੇ ਦੇ ਹੈਂਡਲ ਆਦਿ ਨੂੰ ਸ਼ਿਫਟਾਂ 'ਚ ਰੋਗਾਣੂ ਨਾਸ਼ਕ ਕੀਤਾ ਜਾਵੇ। ਕੰਮ ਵਾਲੀਆਂ ਥਾਂਵਾਂ 'ਤੇ ਵਰਕਰਾਂ ਵਿਚਾਲੇ ਸੋਸ਼ਲ ਡਿਸਟੈਂਸਿੰਗ, ਸਿਫਟਾਂ 'ਚ ਅੰਤਰ ਕੀਤਾ ਜਾਵੇ।

  • coronavirus
  • nawanshahr
  • curfew
  • administration
  • ਨਵਾਂਸ਼ਹਿਰ ਵਾਸੀ
  • ਅਹਿਮ ਖਬਰ
  • ਹਦਾਇਤਾਂ

ਵਿਆਹ ਨੂੰ ਬਣਾਇਆ ਇੰਝ ਯਾਦਗਾਰੀ, ਮਾਸਕ ਪਾ ਕੇ ਸਾਥ ਨਿਭਾਉਣ ਦੀਆਂ ਖਾਧੀਆਂ ਕਸਮਾਂ

NEXT STORY

Stories You May Like

  • dgp gaurav yadav meeting punjab police
    ਪੰਜਾਬ DGP ਗੌਰਵ ਯਾਦਵ ਦੀ ਸਖ਼ਤੀ! ਸਰਹੱਦੋਂ ਪਾਰ ਉੱਭਰ ਰਹੇ ਖ਼ਤਰਿਆਂ ਸਬੰਧੀ ਹਦਾਇਤਾਂ ਕੀਤੀਆਂ ਜਾਰੀ
  • electricity consumers powercom instructions
    ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ
  • important news for jalandhar residents cp satinder singh issues alert
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਪੁਲਸ ਕਮਿਸ਼ਨਰ ਸਤਿੰਦਰ ਸਿੰਘ ਵੱਲੋਂ Alert ਜਾਰੀ
  • akali dal new appointments
    ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜ਼ਿਲ੍ਹਿਆਂ 'ਚ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST
  • important news for instagram users
    Instagram ਯੂਜ਼ਰਸ ਲਈ ਅਹਿਮ ਖਬਰ! AI ਪ੍ਰੋਫਾਈਲ ਅਤੇ ਪੋਸਟਾਂ ਨੂੰ ਇਗਨੋਰ ਕਰਨਾ ਪਵੇਗਾ ਭਾਰੀ
  • punjab  transport department takes big action on private buses
    ਪੰਜਾਬ : ਪ੍ਰਾਈਵੇਟ ਬੱਸਾਂ 'ਤੇ ਟਰਾਂਸਪੋਰਟ ਵਿਭਾਗ ਦਾ ਵੱਡਾ ਐਕਸ਼ਨ, ਚਾਲਕਾਂ ਲਈ ਸਖ਼ਤ ਹਦਾਇਤਾਂ ਜਾਰੀ
  • us imposed new sanctions
    ਅਮਰੀਕਾ ਨੇ ਇਸ ਦੇਸ਼ 'ਤੇ ਲਗਾ'ਤੀਆਂ ਨਵੀਆਂ ਪਾਬੰਦੀਆਂ ! ਵਧੇਗੀ ਮਹਿੰਗਾਈ
  • us iran confict
    ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ 'ਤੇ ਲਾਈਆਂ ਨਵੀਆਂ ਪਾਬੰਦੀਆਂ
  • police officers honored
    ਮੋਲਦੋਵਾ ਤੋਂ ਭਗੌੜੇ ਅੰਮ੍ਰਿਤ ਦਾਲਮ ਨੂੰ ਸਵਦੇਸ਼ ਲਿਆਉਣ ਵਾਲੇ ਪੁਲਸ ਅਧਿਕਾਰੀ...
  • sensation in jalandhar
    ਜਲੰਧਰ ਹਾਈਟਸ-2 ’ਚ ਸਨਸਨੀ: 14ਵੀਂ ਮੰਜ਼ਿਲ ਤੋਂ ਡਿੱਗੀ ਪੁਲਸ ਅਧਿਕਾਰੀ ਦੀ 24...
  • heavy rain four days in punjab storm warning issued
    ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ,...
  • punjab roadways government bus bus stand
    ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ, ਪੈ ਗਈਆਂ ਭਾਜੜਾਂ
  • gangsters aman and fateh jumped roof jalandhar court complex then arrest
    ਜਲੰਧਰ ਕੋਰਟ ਕੰਪਲੈਕਸ 'ਚ ਪੁਲਸ ਨੂੰ ਵੇਖ ਭੱਜੇ ਗੈਂਗਸਟਰ ਅਮਨ ਤੇ ਫਤਿਹ! ਛੱਤ ਤੋਂ...
  • robber arrested
    ਸ਼ਿਵ ਵਿਹਾਰ ’ਚ ਹਥਿਆਰ ਦੇ ਜ਼ੋਰ ’ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ...
  • clash between two groups over drinking alcohol at maqsudan sabji mandi
    ਮਕਸੂਦਾਂ ਮੰਡੀ 'ਚ ਸ਼ਰਾਬ ਪੀਣ ਦੌਰਾਨ ਦੋ ਧਿਰਾਂ ਵਿਚਾਲੇ ਝੜਪ! ਮਜ਼ਦੂਰ 'ਤੇ ਚਾਕੂ...
  • gunshots fired at midnight in chak bandala one injured
    ਅੱਧੀ ਰਾਤ ਨੂੰ ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ
Trending
Ek Nazar
cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

education crisis in bangladesh

ਬੰਗਲਾਦੇਸ਼ 'ਚ ਡੂੰਘਾ ਹੋਇਆ ਸਿੱਖਿਆ ਸੰਕਟ !  ਦਾਅ 'ਤੇ ਜਵਾਕਾਂ ਦਾ ਭਵਿੱਖ

economy of pakistan

ਮੰਦੀ 'ਚ ਪਾਕਿਸਤਾਨ ਦੀ ਅਰਥਵਿਵਸਥਾ ! ਬੰਗਲਾਦੇਸ਼ ਵੀ ਨਿਕਲਿਆ ਅੱਗੇ

imran khan s ex wife arranged marriage

ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਰਚਾ ਲਿਆ ਵਿਆਹ, ਸ਼ੇਅਰ ਕੀਤੀ ਤਸਵੀਰ

diljit dosanjh on making history at wembley stadium

ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ...

indian origin man wanted

ਅਮਰੀਕੀ ਪੁਲਸ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ 'ਵਾਂਟੇਡ' ਐਲਾਨਿਆ

neena gupta

"ਹਾਂ, ਮੈਂ ਪ੍ਰੈਗਨੈਂਟ ਹਾਂ...!" 67 ਸਾਲਾ ਦਿੱਗਜ ਅਦਾਕਾਰਾ ਨੀਨਾ ਗੁਪਤਾ ਦੇ ਬਿਆਨ...

pak pm sharif to meet trump

ਟਰੰਪ ਨਾਲ ਜਲਦ ਮੁਲਾਕਾਤ ਕਰਨਗੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ

passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • power crisis pspcl power cuts
      ਪੰਜਾਬ ਵਿਚ ਬਿਜਲੀ ਸੰਕਟ ਵਿਚਾਲੇ ਪੀ.ਐੱਸ. ਪੀ. ਸੀ. ਐੱਲ. ਦੇ ਚੇਅਰਮੈਨ ਦਾ ਤਬਾਦਲਾ
    • domestic gas government directive
      ਪੰਜਾਬ : ਘਰੇਲੂ ਗੈਸ ਨੂੰ ਲੈ ਕੇ ਸਰਕਾਰ ਦਾ ਨਵਾਂ ਫਰਮਾਨ, ਇਨ੍ਹਾਂ ਲੋਕਾਂ ਦੀ 15...
    • jalalabad police station grenade attack punjab police
      ਜਲਾਲਾਬਾਦ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ
    • heavy rain four days in punjab storm warning issued
      ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ,...
    • punjab politics  akali dal  bjp
      ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਬਾਦਲ ਪਰਿਵਾਰ ਦੇ ਨਜ਼ਦੀਕੀ ਹੋਣਗੇ ਭਾਜਪਾ 'ਚ...
    • mukerian kartoli rail line will transform the kandi area
      ਪੰਜਾਬ ਵਾਸੀਆਂ ਲਈ Good News! ਰੇਲ ਨੈੱਟਵਰਕ ਨਾਲ ਜੁੜੇਗਾ ਕੰਢੀ ਖੇਤਰ
    • protest in ludhiana
      ਮੰਡੀ ਜਾ ਰਹੇ ਸਬਜ਼ੀ ਵਾਲਿਆਂ 'ਤੇ ਹਮਲਾ! ਪੀੜਤਾਂ ਨੇ ਮੇਨ ਸੜਕ ਕੀਤੀ ਜਾਮ
    • sukhbir singh badal punjab bachao rally
      'ਪੰਜਾਬ ਬਚਾਓ ਰੈਲੀ' ਦੌਰਾਨ ਉਮੜਿਆ ਜਨ-ਸੈਲਾਬ, ਸੁਖਬੀਰ ਬਾਦਲ ਵੱਲੋਂ ਵੱਡੇ...
    • major incident in punjab
      ਪੰਜਾਬ 'ਚ ਵੱਡੀ ਵਾਰਦਾਤ! ਦੁਕਾਨਦਾਰ ਦਾ ਬੇਰਹਿਮੀ ਨਾਲ ਕੀਤਾ ਕਤਲ
    • cctv footage theft
      ਗੱਡੀ 'ਚੋਂ ਧੂੰਆਂ ਨਿਕਲਣ 'ਤੇ ਬੋਨਟ ਖੋਲ੍ਹ ਕੇ ਚੈੱਕ ਕਰਨ ਗਿਆ ਡਰਾਈਵਰ, ਮਗਰੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +