ਮੋਹਾਲੀ/ਡੇਰਾਬੱਸੀ (ਨਿਆਮੀਆਂ, ਅਨਿਲ) - ਏਵੀਅਨ ਇਨਫਲੂਐਨਜ਼ਾ ਦੇ ਫੈਲਾਅ ਤੋਂ ਬਚਾਅ ਲਈ ਡੇਰਾਬੱਸੀ ਦੇ ਪਿੰਡ ਬੇਹੜਾ ਦੇ ਅਲਫ਼ਾ ਪੋਲਟਰੀ ਫਾਰਮ ਵਿਖੇ ਸ਼ਨੀਵਾਰ ਨੂੰ 18,000 ਪੰਛੀਆਂ ਦੀ ਛਾਂਟੀ ਕੀਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 11,200 ਪੰਛੀਆਂ ਦੀ ਛਾਂਟੀ ਕੀਤੀ ਗਈ ਸੀ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਇਸ ਖੇਤਰ ਵਿਚ ਕਿਲਿੰਗ ਆਪ੍ਰੇਸ਼ਨ ਦਾ ਇਹ ਦੂਸਰਾ ਦਿਨ ਹੈ। ਡੀ. ਸੀ. ਨੇ ਕਿਹਾ ਕਿ ਜ਼ਿਲਾ ਪਸ਼ੂ ਪਾਲਣ ਅਧਿਕਾਰੀਆਂ ਨੂੰ ਮਰੇ ਪੰਛੀਆਂ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਕਾਰਜ ਲਈ 125 ਵਿਅਕਤੀ ਤੇ 15 ਮਜ਼ਦੂਰ ਲੱਗੇ ਹੋਏ ਸਨ, ਜਿਸ ਵਿਚ 2 ਜੇ. ਸੀ. ਬੀ. ਮਸ਼ੀਨਾਂ ਨੂੰ ਕੰਮ ’ਤੇ ਲਗਾਇਆ ਗਿਆ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ
ਇਸ ਤੋਂ ਇਲਾਵਾ 3 ਫਾਇਰ ਗਨ, 10 ਫੋਗਰਜ਼ ਅਤੇ 10 ਜੇਟ ਸਕਸ਼ਨ ਮਸ਼ੀਨਾਂ ਸਮੇਤ 10,000 ਕਿਲੋ ਚੂਨਾ ਸੈਨੀਟਾਈਜ਼ੇਸ਼ਨ ਨੂੰ ਯਕੀਨੀ ਬਣਾਉਣ ਲਈ ਉਪਲੱਬਧ ਕਰਾਇਆ ਗਿਆ ਹੈ। ਇਹ ਪ੍ਰਕਿਰਿਆ ਐਤਵਾਰ ਨੂੰ ਇਸੇ ਪੋਲਟਰੀ ਫਾਰਮ ਵਿਚ ਜਾਰੀ ਰਹੇਗੀ। ਇਸ ਦੌਰਾਨ ਹੋਰ ਨਮੂਨੇ ਨਾਰਦਰਨ ਰੀਜਨਲ ਡਿਜ਼ੀਜ਼ ਡਾਇਗਨੋਸਟਿਕ ਲੈਬਾਰਟਰੀ (ਐੱਨ. ਆਰ. ਡੀ. ਡੀ. ਐੱਲ.), ਜਲੰਧਰ ਨੂੰ ਭੇਜੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ
ਡੀ. ਸੀ. ਨੇ ਦੱਸਿਆ ਕਿ ਪਾਣੀ ਦੇ ਆਲੇ-ਦੁਆਲੇ ਦੇ ਇਲਾਕਿਆਂ, ਜੀਵਤ ਪੰਛੀਆਂ ਦੀਆਂ ਮਾਰਕੀਟਾਂ, ਚਿੜੀਆਘਰ ਅਤੇ ਪੋਲਟਰੀ ਫਾਰਮਾਂ ਦੇ ਖੇਤਰਾਂ ’ਤੇ ਨਿਗਰਾਨੀ ਨੂੰ ਦੁਗਣਾ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪੱਧਰੀ ਸੈਂਪਲਿੰਗ ਨੂੰ ਵੀ ਵਧਾ ਦਿੱਤਾ ਗਿਆ ਹੈ। ਹੁਣ ਤੱਕ 12 ਦਿਨਾਂ ਵਿਚ 654 ਨਮੂਨੇ ਇਕੱਤਰ ਕੀਤੇ ਗਏ ਹਨ। ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਬਾਇਓ-ਸੁਰੱਖਿਆ ਉਪਾਵਾਂ ਲਈ ਨਿਰਧਾਰਤ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
5.51 ਕਰੋੜ ਨਾਲ 1343 ਸਕੂਲਾਂ ਦੀ ਸਕੂਲ ਸਿੱਖਿਆ ਵਿਭਾਗ ਪੰਜਾਬ ਬਦਲੇਗੀ ਨੁਹਾਰ, ਬਣਨਗੇ ਸਮਾਰਟ
NEXT STORY