ਜਲੰਧਰ,(ਧਵਨ)- ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਕਦੇ ਵੀ ਕੋਰੋਨਾ ਵਾਇਰਸ ਨੂੰ ਲੈ ਕੇ 'ਹੋਮ ਕੁਆਰਿੰਟਾਈਨ' 'ਚ ਨਹੀਂ ਰਹੇ। ਇਸ ਲਈ ਉਨ੍ਹਾਂ ਦੇ 'ਹੋਮ ਕੁਆਰਿੰਟਾਈਨ' ਦੇ ਅੱਜ ਖਤਮ ਹੋਣ ਦੀ ਸੰਭਾਵਨਾ ਹੀ ਪੈਦਾ ਨਹੀਂ ਹੁੰਦੀ ਹੈ। ਦੱਸਣਯੋਗ ਹੈ ਕਿ 1-2 ਇਲੈਕਟ੍ਰਾਨਿਕ ਚੈਨਲਾਂ 'ਚ ਇਹ ਪ੍ਰਸਾਰਿਤ ਹੋਇਆ ਸੀ ਕਿ ਡੀ. ਜੀ. ਪੀ. ਦਿਨਕਰ ਗੁਪਤਾ 'ਹੋਮ ਕੁਆਰਿੰਟਾਈਨ' 'ਚ ਹਨ।
ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਜਾਰੀ ਮੈਮੋਰੰਡਮ ਅਨੁਸਾਰ ਉਨ੍ਹਾਂ ਦੀ ਬੇਟੀ 16 ਮਾਰਚ ਨੂੰ ਸਵੇਰੇ ਵਿਦੇਸ਼ ਤੋਂ ਪਰਤੀ ਸੀ। ਬੇਟੀ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਮੌਜੂਦ ਨਹੀਂ ਸੀ ਪਰ ਫਿਰ ਵੀ ਉਸ ਨੇ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਖੁਦ ਨੂੰ ਪੂਰੀ ਤਰ੍ਹਾਂ 'ਹੋਮ ਕੁਆਰਿੰਟਾਈਨ' 'ਚ ਰੱਖਿਆ। ਉਨ੍ਹਾਂ ਦੀ ਬੇਟੀ ਦੇ 14 ਦਿਨਾਂ ਦੀ 'ਹੋਮ ਕੁਆਰਿੰਟਾਈਨ' ਦਾ ਸਮਾਂ ਕੱਲ ਸਵੇਰੇ ਪੂਰਾ ਹੋ ਗਿਆ ਸੀ ਅਤੇ ਇਸ ਦੌਰਾਨ ਉਸ 'ਚ ਕੋਈ ਵੀ ਲੱਛਣ ਪੈਦਾ ਨਹੀਂ ਹੋਇਆ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਨੁਸਾਰ ਡੀ. ਜੀ. ਪੀ. ਦਿਨਕਰ ਗੁਪਤਾ ਦੀ ਬੇਟੀ ਨੇ ਕੁਆਰਿੰਟਾਈਨ ਮਿਆਦ ਦੌਰਾਨ ਘਰ 'ਚ ਪੂਰੀ ਤਰ੍ਹਾਂ ਨਾਲ ਕੁਆਰਿੰਟਾਈਨ ਪ੍ਰੋਟੋਕਾਲ ਦੀ ਪਾਲਣਾ ਕੀਤੀ।
ਜਲੰਧਰ : ਸੁੱਕੀ ਰਸਦ ਦੇ ਸੰਕਟ ਨੂੰ ਦੇਖਦੇ ਹੋਏ ਡੀ. ਸੀ. ਨੇ ਜਾਰੀ ਕੀਤੀਆਂ ਇਹ ਹਿਦਾਇਤਾਂ
NEXT STORY