ਲੁਧਿਆਣਾ (ਖੁਰਾਣਾ) : ਉਦਯੋਗਿਕ ਨਗਰੀ ਦੇ ਪਾਸ਼ ਇਲਾਕੇ ਘੁਮਾਰ ਮੰਡੀ ਵਿਚ ਕੱਪੜੇ ਦੀ ਇਕ ਪ੍ਰਸਿੱਧ ਦੁਕਾਨ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਨੇ ਪੂਰੇ ਇਲਾਕੇ ਵਿਚ ਤਾਂਡਵ ਵਿਚ ਮਚਾਉਂਦੇ ਹੋਏ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਾਣਕਾਰੀ ਮੁਤਾਬਕ ਦੁਕਾਨਾਂ ਨੂੰ ਅੱਗ ਲੱਗਣ ਦਾ ਹਾਦਸਾ ਸ਼ੁੱਕਰਵਾਰ ਦੀ ਦੇਰ ਸ਼ਾਮ ਨੂੰ ਹੋਇਆ ਜਿਸ ਵਿਚ ਇਕੱਠੇ ਬਹੁ ਮੰਜ਼ਿਲਾ ਦੁਕਾਨਾਂ ਸੜਕ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਘੁਮਾਰ ਮੰਡੀ ਵਿਚ ਬਲਬੀਰ ਸਿਲਕ ਐਂਡ ਸਾੜੀ ਸਟੋਰ ’ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਨੇ ਦੇਖਦੇ ਹੀ ਦੇਖਦੇ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਅਸ਼ੋਕ ਸਿਲਕ ਸਟੋਰ ਸਮੇਤ ਭਾਂਡਿਆਂ ਦੀ ਦੁਕਾਨ ਨੂੰ ਆਪਣੀ ਲਪੇਟ ਵਿਚ ਲੈਣ ਤੋਂ ਬਾਅਦ ਪੂਰੇ ਬਜ਼ਾਰ ਵਿਚ ਹਫੜਾ ਦਫੜੀ ਮਚ ਗਈ।
ਇਹ ਵੀ ਪੜ੍ਹੋ : ਬੰਦ ਨਹੀਂ ਹੋਇਆ ਨਿਗਮ ਕਮਿਸ਼ਨਰ ਦੇ ਨਾਂ 'ਤੇ ਠੱਗੀ ਵਾਲਾ ਨੰਬਰ, ਹੁਣ ਸੁਪਰਡੈਂਟ ਨੂੰ ਆਇਆ ਮੈਸੇਜ
ਅਜਿਹੇ ਵਿਚ ਆਸ ਪਾਸ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਸੁਰੱਖਿਅਤ ਬਚਾਉਣ ਲਈ ਅੱਗ ਬੁਝਾਊ ਯੰਤਰ ਦੀ ਵਰਤੋਂ ਲਈ ਭੱਜ ਦੌੜ ਕਰਦੇ ਨਜ਼ਰ ਆਏ ਪਰ ਅਸਮਾਨ ਛੁਹੰਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੇ ਦੁਕਾਨਦਾਰਾਂ ਨੂੰ ਸੰਭਾਲਣ ਦਾ ਮੌਕਾ ਨਹੀਂ ਦਿੱਤਾ ਤੇ ਲਗਾਤਾਰ ਫੈਲਦੀ ਅੱਗ ਨੇ ਕੱਪੜਿਆਂ ਅਤੇ ਭਾਂਡਿਆਂ ਸਮੇਤ ਕਈ ਹੋਰ ਦੁਕਾਨਾਂ ਵਿਚ ਪਏ ਕਰੋੜਾਂ ਦੇ ਮਾਲ ਨੂੰ ਸਾੜ ਕੇ ਸੁਆਹ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਘੁਮਾਰ ਮੰਡੀ ਇਲਾਕੇ ਵਿਚ ਰੇਡੀਮੇਡ ਗਾਰਮੈਂਟਸ ਸਮੇਤ ਲੇਡੀਜ਼ ਕੱਪੜਿਆਂ ਦਾ ਵੱਡਾ ਗੜ੍ਹ ਹੈ। ਘੁਮਾਰ ਮੰਡੀ ਬਜ਼ਾਰ ਵਿਚ ਜੈਂਟਸ ’ਤੇ ਲੇਡੀਜ਼ ਦੇ ਵਿਆਹ-ਸ਼ਾਦੀਆਂ ਲਈ ਕੱਪੜੇ ਅਤੇ ਲਹਿੰਗੇ ਦੀ ਸ਼ਾਪਿੰਗ ਕਰਨ ਲਈ ਪੂਰੇ ਪੰਜਾਬ ਸਮੇਤ ਹੋਰਨਾਂ ਗੁਆਂਢੀ ਰਾਜਾਂ ਅਤੇ ਵਿਦੇਸ਼ਾਂ ਤੋਂ ਰੋਜਾਨਾ ਵੱਡੀ ਗਿਣਤੀ ਵਿਚ ਖਰੀਦਦਾਰ ਆਉਂਦੇ ਹਨ ਜਿਥੇ ਹਰ ਸਮੇਂ ਖਰੀਦਦਾਰਾਂ ਦੀ ਭਾਰੀ ਚਹਿਲ ਪਹਿਲ ਰਹਿੰਦੀ ਹੈ।
ਅੱਗ ਦੀਆਂ ਭਿਆਨਕ ਲਪਟਾਂ ਨੂੰ ਲਗਾਤਾਰ ਭਿਆਨਕ ਰੂਪ ਧਾਰਦੇ ਦੇਖ ਕੇ ਦੁਕਾਨਦਾਰਾਂ ਵੱਲੋਂ ਮਾਜਮਲੇ ਦੀ ਜਾਣਕਾਰੀ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਇਸ ਤੋਂ ਬਾਅਦ ਮੌਕੇ ’ਤੇ ਪੁੱਜੀਆਂ ਫਾਇਰ ਬ੍ਰਿਗੇਡ ਵਿਭਾਗ ਦੀਆਂ ਲਗਭਗ 10 ਗੱਡੀਆਂ ਨੇ ਪਾਣੀ ਦੀਆਂ ਤੇਜ਼ ਵਾਛੜਾਂ ਮਾਰਦੇ ਅੱਗ ਦੀਆਂ ਅਸਮਾਨ ਛੂਹੰਦੀਆਂ ਲਪਟਾਂ ’ਤੇ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਯਤਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਂਟਰ ਤੇ ਟਰੈਕਟਰ-ਟਰਾਲੇ ਦੀ ਟੱਕਰ ’ਚ ਜ਼ਖਮੀ ਹੋਏ ਵਿਅਕਤੀ ਦੀ ਮੌਤ
NEXT STORY