ਅੰਮ੍ਰਿਤਸਰ (ਅਰੁਣ) : ਇਥੋਂ ਦੇ ਇਕ ਪਿੰਡ ਦੇ ਰਹਿਣ ਵਾਲੇ ਇਕ ਕਲਯੁੱਗੀ ਪਿਉ ਵੱਲੋਂ ਆਪਣੀ ਹੀ 8 ਸਾਲਾ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਚਾਟੀਵਿੰਡ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਲੜਕੀ ਦੀ ਮਾਂ ਨੇ ਦੱਸਿਆ ਕਿ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਜਦੋਂ ਉਹ 13 ਸਤੰਬਰ ਦੀ ਦੁਪਹਿਰ ਆਪਣੇ ਘਰ ਵਾਪਸ ਆਈ ਤਾਂ ਘਰ ਦਾ ਦਰਵਾਜ਼ਾ ਬੰਦ ਸੀ, ਜਦੋਂ ਉਸ ਨੇ ਘਰ ਦੀ ਖਿੜਕੀ ਰਾਹੀਂ ਦੇਖਿਆ ਤਾਂ ਉਸ ਦਾ ਪਤੀ ਆਪਣੀ ਹੀ 8 ਸਾਲਾ ਲੜਕੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ।
ਇਸ ਦੌਰਾਨ ਦਰਵਾਜ਼ਾ ਖੜਕਾਉਣ 'ਤੇ ਉਸ ਦਾ ਪਤੀ ਉਸ ਨੂੰ ਧੱਕਾ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਬਾਅਦ ਵਿਚ ਲੜਕੀ ਦੇ ਪੇਟ ਦਰਦ ਹੋਣ ਲੱਗਾ ਤਾਂ ਉਸ ਨੇ ਇਸ ਘਟਨਾ ਦਾ ਆਪਣੀ ਮਾਸੀ ਦੇ ਲੜਕੇ ਨਾਲ ਖੁਲਾਸਾ ਕੀਤਾ ਗਿਆ ਅਤੇ ਇਸ ਘਟਨਾ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਮੌਕੇ ਤੋਂ ਫਰਾਰ ਹੋਏ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਪੁੱਤ ਦੇ ਚਾਅ ਵੀ ਨਾ ਪੂਰੇ ਕਰ ਸਕਿਆ ਪਿਤਾ
NEXT STORY