ਅਬੋਹਰ (ਸੁਨੀਲ) : ਸਿਟੀ ਪੁਲਸ ਥਾਣਾ ਨੰਬਰ-1 ਨੇ ਇਕ ਨੌਜਵਾਨ ’ਤੇ ਕਾਪੇ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰਨ ਦੇ ਦੋਸ਼ ’ਚ ਪਿਓ-ਪੁੱਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਅਰੁਣ ਪੁੱਤਰ ਰਜਿੰਦਰ ਕੁਮਾਰ ਵਾਸੀ ਗਲੀ ਨੰਬਰ-2-3 ਧਰਮਨਗਰੀ ਨੇ ਦੱਸਿਆ ਕਿ 17-7-24 ਨੂੰ ਰਾਤ ਕਰੀਬ 11.30 ਵਜੇ ਸਾਡਾ ਗੁਆਂਢੀ ਬਿੰਟੂ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਸ਼ਰਾਬ ਪੀ ਕੇ ਗਲੀ ’ਚ ਗਾਲ੍ਹਾਂ ਕੱਢ ਰਿਹਾ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਗਾਲ੍ਹਾਂ ਕਿਉਂ ਕੱਢ ਰਿਹਾ ਹੈ ਤਾਂ ਬਿੰਟੂ ਦੇ ਪੁੱਤਰ ਜੋਬਨ ਨੇ ਉਸ ’ਤੇ ਕਾਪੇ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਅਰੁਣ ਦੇ ਬਿਆਨਾਂ ਦੇ ਆਧਾਰ ’ਤੇ ਜੋਬਨ ਅਤੇ ਬਿੰਟੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦੇ ਕਤਲਕਾਂਡ ਦੀ ਗੁੱਥੀ ਸੁਲਝੀ, ਪੁਲਸ ਨੇ 24 ਘੰਟਿਆਂ 'ਚ ਕਾਬੂ ਕੀਤੇ ਮੁਲਜ਼ਮ
NEXT STORY