ਜਲੰਧਰ/ਲੋਹੀਆਂ ਖਾਸ (ਅਰੁਣ)— ਲੋਹੀਆਂ ਖਾਸ ਨੇੜੇ ਪਿੰਡ ਜਾਨੀਆ ਚਾਹਲ ਅਤੇ ਚੱਕ ਮੰਡਾਲਾ 'ਚ ਦੋ ਬੰਨ੍ਹ ਟੁੱਟਣ ਤੋਂ ਬਾਅਦ ਇਥੋਂ ਕੁਝ ਹੀ ਦੂਰੀ 'ਤੇ ਸਥਿਤ ਭਾਨੇਵਾਲ ਪਿੰਡ 'ਚ ਬੰਨ੍ਹ ਟੁੱਟਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਜਾਨੀਆ ਚਾਹਲ 'ਚ ਟੁੱਟੇ ਬੰਨ੍ਹ ਨਾਲ ਕਰੀਬ ਢਾਈ ਸੌ ਫੁੱਟ ਡੂੰਘਾ ਪਾੜ ਪੈ ਗਿਆ ਹੈ। ਇਸ ਦੇ ਨਾਲ ਹੀ ਭਾਨੇਵਾਲ ਪਿੰਡ 'ਚ ਟੁੱਟੇ ਬੰਨ੍ਹ ਦੇ ਪਾੜ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮੌਕੇ 'ਤੇ ਆਰਮੀ ਦੇ ਜਾਵਨ ਪਹੁੰਚ ਚੁੱਕੇ ਹਨ, ਜੋ ਕਿ ਰੈਸਕਿਊ ਆਪਰੇਸ਼ਨ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦਾ ਕੰਮ ਕਰ ਰਹੇ ਹਨ।
ਪ੍ਰਸ਼ਾਸਨ ਵੱਲੋਂ ਕਿਸ਼ਤੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਦੇ ਜ਼ਰੀਏ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਮੌਕੇ 'ਤੇ ਏ. ਡੀ. ਸੀ. ਪੀ. ਵੀ ਮੌਜੂਦ ਹਨ। ਇਸ ਦੇ ਨਾਲ ਹੀ ਅੱਜ ਸੰਤੋਖ ਸਿੰਘ ਚੌਧਰੀ ਵੱਲੋਂ ਵੀ ਲੋਹੀਆਂ ਖਾਸ 'ਚ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ।
ਹੜ੍ਹ ਦਾ ਡਰ, ਫਾਜ਼ਿਲਕਾ ਜ਼ਿਲੇ ਦੇ 18 ਪਿੰਡ ਖਾਲੀ ਕਰਨ ਦੇ ਹੁਕਮ
NEXT STORY