Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 21, 2026

    3:54:39 PM

  • stock market  both sensex and nifty close higher

    ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ...

  • major statement by amarjit chawla after being excommunicated from the panth

    ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ...

  • interview with raman kumar news anchor at jalandhar doordarshan

    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ...

  • petrol prices hike

    1000 ਰੁਪਏ ਪ੍ਰਤੀ ਲੀਟਰ ਤੱਕ ਵਿਕੇਗਾ ਪੈਟਰੋਲ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Tarn Taran
  • ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ

PUNJAB News Punjabi(ਪੰਜਾਬ)

ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ

  • Edited By Shivani Bassan,
  • Updated: 23 Aug, 2026 05:25 PM
Tarn Taran
food health
  • Share
    • Facebook
    • Tumblr
    • Linkedin
    • Twitter
  • Comment

ਤਰਨਤਾਰਨ(ਰਮਨ)-ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਲੰਬੇ ਸਮੇਂ ਤੱਕ ਤਾਜ਼ਾ ਦਿਖਾਉਣ ਅਤੇ ਉਨ੍ਹਾਂ ਦੀ ਸਟੋਰੇਜ ਲਾਈਫ਼ ਵਧਾਉਣ ਲਈ ਫੋਰਮੇਲਿਨ ਵਰਗੇ ਗ਼ੈਰ-ਮਨਜ਼ੂਰ ਰਸਾਇਣਾਂ ਦੀ ਵਰਤੋਂ ਦਾ ਮਾਮਲਾ ਲੋਕਾਂ ਦੀ ਸਿਹਤ ਨਾਲ ਜੁੜਿਆ ਬੇਹੱਦ ਗੰਭੀਰ ਮੁੱਦਾ ਹੈ। ਫੋਰਮੇਲਿਨ ਅਸਲ ਵਿਚ ਪਾਣੀ ਵਿਚ ਘੁਲਿਆ ਹੋਇਆ ਫ਼ਾਰਮਲਡੀਹਾਈਡ ਹੁੰਦਾ ਹੈ ਅਤੇ ਇਸ ਦੀ ਵਰਤੋਂ ਲੈਬੋਰਟਰੀਆਂ ਅਤੇ ਮ੍ਰਿਤਕ ਦੇਹਾਂ, ਜੈਵਿਕ ਨਮੂਨਿਆਂ ਨੂੰ ਸੰਭਾਲਣ ਵਰਗੇ ਕੰਮਾਂ ਲਈ ਵੀ ਕੀਤੀ ਜਾਂਦੀ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ: ਸਟੀਲ ਰੋਲਿੰਗ ਮਿੱਲ 'ਚ ਵੱਡਾ ਧਮਾਕਾ, 6 ਮਜ਼ਦੂਰਾਂ 'ਤੇ ਡਿੱਗਿਆ ਉਬਲਦਾ ਲੋਹਾ, ਹਾਲਤ ਗੰਭੀਰ

ਅਜਿਹੇ ਰਸਾਇਣ ਨੂੰ ਹੁਣ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਕ੍ਰਿਤ੍ਰਿਮ ਤੌਰ ’ਤੇ ਤਾਜ਼ਾ ਰੱਖਣ ਲਈ ਵਰਤੋਂ ਵਿਚ ਲਿਆਉਣਾ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਜਲਦੀ ਖ਼ਰਾਬ ਹੋਣ ਵਾਲੇ ਖਾਣ-ਪੀਣ ਵਾਲੇ ਪਦਾਰਥਾਂ ਅਤੇ ਦੁੱਧ ਸਣੇ ਹੋਰ ਵਸਤੂਆਂ ਨੂੰ ਅੱਜ-ਕੱਲ ਵੱਖ-ਵੱਖ ਫੂਡ ਬਿਜ਼ਨਸ ਆਪ੍ਰੇਟਰਾਂ ਵੱਲੋਂ ਕਥਿਤ ਤੌਰ ਉੱਪਰ ਫੋਰਮੇਲਿਨ ਦੀ ਵਰਤੋਂ ਕਰਨ ਦੇ ਸੰਕੇਤ ਪ੍ਰਾਪਤ ਹੋਣ ਲੱਗ ਪਏ ਹਨ। ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਵੱਲੋਂ ਵੀ ਮੱਛੀ ਵਿਚ ਫੋਰਮੇਲਿਨ ਦੀ ਮਿਲਾਵਟ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਵੇਖਣ ਵਿੱਚ ਮਿਲਿਆ ਹੈ ਕਿ ਕੁਝ ਵਪਾਰੀਆਂ ਜਾਂ ਸਪਲਾਇਰਾਂ ਵੱਲੋਂ ਤਾਜ਼ੀ ਜਾਂ ਠੰਢੀ ਰੱਖੀ ਮੱਛੀ ਦੀ ਸਟੋਰੇਜ ਲਾਈਫ਼ ਵਧਾਉਣ ਅਤੇ ਉਸ ਦੀ ਦਿੱਖ ਤੇ ਤਾਜ਼ਗੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਫੋਰਮੇਲਿਨ ਦੀ ਗ਼ਲਤ ਵਰਤੋਂ ਕੀਤੀ ਜਾਣੀ ਸਾਹਮਣੇ ਆਈ ਹੈ। ਅਜਿਹੇ ਮਾਮਲਿਆਂ ਵਿਚ ਤਾਜ਼ਾ ਵੇਚੀ ਜਾ ਰਹੀ ਮੱਛੀ, ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਖੇਪਾਂ ਅਤੇ ਟਰਾਂਸਪੋਰਟ ਦੌਰਾਨ ਵਰਤੀ ਜਾਣ ਵਾਲੀ ਬਰਫ਼ ਤੱਕ ਦੀ ਜਾਂਚ ਦੀ ਲੋੜ ਬਣਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦਾ ਅਲਰਟ, ਜਾਣੋ ਜ਼ਿਲ੍ਹਾਵਾਰ ਮੌਸਮ ਦੀ ਭਵਿੱਖਬਾਣੀ

ਆਖ਼ਰ ਕਿਉਂ ਵਰਤਿਆ ਜਾਂਦੈ ਫੋਰਮੇਲਿਨ

ਮੱਛੀ, ਮੀਟ ਅਤੇ ਦੁੱਧ ਸਮੇਤ ਹੋਰ ਜਲਦੀ ਖ਼ਰਾਬ ਹੋਣ ਵਾਲੇ ਖਾਧ ਪਦਾਰਥਾਂ ਦੀ ਸਹੀ ਸੰਭਾਲ ਲਈ ਕੋਲਡ ਚੇਨ, ਸਾਫ਼ ਬਰਫ਼, ਨਿਯੰਤਰਿਤ ਤਾਪਮਾਨ ਅਤੇ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੁੰਦੀ ਹੈ। ਜੇਕਰ ਸਹੀ ਕੋਲਡ ਚੇਨ ਕਾਇਮ ਨਾ ਰਹੇ ਤਾਂ ਮੱਛੀ ਵਰਗੀਆਂ ਵਸਤੂਆਂ ਤੇਜ਼ੀ ਨਾਲ ਖ਼ਰਾਬ ਹੋ ਸਕਦੀਆਂ ਹਨ। ਇਸੇ ਕਾਰਨ ਗ਼ਲਤ ਤਰੀਕੇ ਅਪਣਾਉਣ ਵਾਲੇ ਕੁਝ ਕਾਰੋਬਾਰੀ ਆਰਥਿਕ ਨੁਕਸਾਨ ਤੋਂ ਬਚਣ, ਪੁਰਾਣੇ ਮਾਲ ਨੂੰ ਤਾਜ਼ਾ ਦਿਖਾਉਣ ਅਤੇ ਵਿਕਰੀ ਦਾ ਸਮਾਂ ਵਧਾਉਣ ਲਈ ਫੋਰਮੇਲਿਨ ਵਰਗੀ ਰਸਾਇਣਕ ਮਿਲਾਵਟ ਦਾ ਸਹਾਰਾ ਲੈ ਸਕਦੇ ਹਨ।

ਇਹ ਵੀ ਪੜ੍ਹੋ-  ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ, ਝੋਨੇ-ਗੰਨੇ ਦੀ ਫਸਲ ਡੁੱਬੀ

ਕੈਂਸਰ ਦੇ ਖ਼ਤਰੇ ਨੂੰ ਵੀ ਨਹੀਂ ਕੀਤਾ ਜਾ ਸਕਦੈ ਨਜ਼ਰਅੰਦਾਜ਼

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਾਬਕਾ ਡਾਇਰੈਕਟਰ ਅਤੇ ਦਿਲ, ਸ਼ੂਗਰ ਰੋਗਾਂ ਦੇ ਮਾਹਿਰ ਡਾਕਟਰ ਸ਼ਮਸ਼ੇਰ ਸਿੰਘ ਨੇ ਆਪਣੀ ਕਲੀਨਿਕ ਨਜ਼ਦੀਕ ਵਾਸੀ ਮੈਡੀਕਲ ਸਟੋਰ ਵਿਖੇ ਦੱਸਿਆ ਕਿ ਫੋਰਮੇਲਿਨ ਮਿਲੀ ਮੱਛੀ ਖਾਣ ਨਾਲ ਪੇਟ ਵਿਚ ਤਕਲੀਫ਼, ਉਲਟੀਆਂ ਅਤੇ ਗੁਰਦਿਆਂ ਨੂੰ ਨੁਕਸਾਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਫ਼ਾਰਮਲਡੀਹਾਈਡ ਨਾਲ ਸੰਪਰਕ ਅੱਖਾਂ, ਨੱਕ, ਗਲੇ ਅਤੇ ਸਾਹ ਪ੍ਰਣਾਲੀ ਵਿਚ ਜਲਣ ਦਾ ਕਾਰਨ ਵੀ ਬਣ ਸਕਦਾ ਹੈ।

ਡਾਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਫ਼ਾਰਮਲਡੀਹਾਈਡ ਸਬੰਧੀ ਲੰਬੇ ਸਮੇਂ ਜਾਂ ਵੱਧ ਪੱਧਰ ਦੇ ਐਕਸਪੋਜ਼ਰ ਨੂੰ ਸਿਹਤ ਵਿਗਿਆਨ ਵਿੱਚ ਗੰਭੀਰਤਾ ਨਾਲ ਲਿਆ ਜਾਂਦਾ ਹੈ। ਇਸ ਲਈ ਲੋਕਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਕਿਸੇ ਰਸਾਇਣ ਨਾਲ ਖਾਣ ਵਾਲੀ ਵਸਤੂ ਨੂੰ ਕਈ ਦਿਨ ਤੱਕ “ਤਾਜ਼ਾ” ਦਿਖਾਉਣਾ ਉਸ ਨੂੰ ਸੁਰੱਖਿਅਤ ਨਹੀਂ ਬਣਾ ਦਿੰਦਾ। ਖਾਣੇ ਦੀ ਅਸਲੀ ਸੁਰੱਖਿਆ ਸਹੀ ਤਾਪਮਾਨ, ਸਫ਼ਾਈ, ਕੋਲਡ ਚੇਨ ਅਤੇ ਮਨਜ਼ੂਰਸ਼ੁਦਾ ਫੂਡ-ਸੇਫ਼ਟੀ ਪ੍ਰਕਿਰਿਆਵਾਂ ਨਾਲ ਹੀ ਯਕੀਨੀ ਬਣਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ- ਬੋਰਡ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ; ਲਿਆ ਗਿਆ ਵੱਡਾ ਫੈਸਲਾ

ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੋਰ ਵਧੀ

ਇਸ ਗੰਭੀਰ ਮੁੱਦੇ ਨੂੰ ਵੇਖਦਿਆਂ ਫੂਡ ਸੇਫ਼ਟੀ ਵਿਭਾਗ ਨੂੰ ਮੱਛੀ ਮੰਡੀਆਂ, ਥੋਕ ਵਿਕਰੇਤਾਵਾਂ, ਕੋਲਡ ਸਟੋਰਾਂ, ਮੀਟ-ਮੱਛੀ ਦੀਆਂ ਦੁਕਾਨਾਂ ਅਤੇ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਖੇਪਾਂ ਦੀ ਅਚਨਚੇਤ ਜਾਂਚ ਵਧਾਉਣ ਦੀ ਲੋੜ ਹੈ। ਸ਼ੱਕੀ ਨਮੂਨੇ ਲੈ ਕੇ ਮਾਨਤਾ ਪ੍ਰਾਪਤ ਲੈਬੋਰਟਰੀਆਂ ਵਿਚ ਭੇਜੇ ਜਾਣ ਅਤੇ ਨਿਯਮਾਂ ਦੀ ਉਲੰਘਣਾ ਸਾਬਤ ਹੋਣ ’ਤੇ ਫੂਡ ਸੇਫ਼ਟੀ ਕਾਨੂੰਨ ਅਧੀਨ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਿਰਫ਼ ਤਿਉਹਾਰਾਂ ਜਾਂ ਵਿਸ਼ੇਸ਼ ਮੁਹਿੰਮਾਂ ਦੌਰਾਨ ਸੈਂਪਲ ਭਰਨ ਦੀ ਬਜਾਏ ਸਾਲ ਭਰ ਨਿਯਮਤ ਨਿਗਰਾਨੀ ਦੀ ਲੋੜ ਹੈ। ਨਾਲ ਹੀ ਇਹ ਵੀ ਜਾਂਚਿਆ ਜਾਣਾ ਚਾਹੀਦਾ ਹੈ ਕਿ ਮੱਛੀ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲਾ ਖਾਣਾ ਕਿਸ ਤਾਪਮਾਨ ’ਤੇ ਲਿਆਂਦਾ ਜਾ ਰਿਹਾ ਹੈ, ਬਰਫ਼ ਸਾਫ਼ ਅਤੇ ਸੁਰੱਖਿਅਤ ਹੈ ਜਾਂ ਨਹੀਂ ਅਤੇ ਕੋਲਡ ਚੇਨ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ।

ਖਪਤਕਾਰ ਵੀ ਰਹਿਣ ਸੁਚੇਤ

ਲੋਕਾਂ ਨੂੰ ਬਹੁਤ ਪੁਰਾਣੀ ਦਿਖ ਰਹੀ, ਅਸਧਾਰਨ ਗੰਧ ਵਾਲੀ ਜਾਂ ਸ਼ੱਕੀ ਮੱਛੀ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲੀਆਂ ਵਸਤੂਆਂ ਖ਼ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਿਰਫ਼ ਚਮਕਦਾਰ ਜਾਂ ਤਾਜ਼ਾ ਦਿੱਖ ਨੂੰ ਗੁਣਵੱਤਾ ਦਾ ਸਬੂਤ ਨਾ ਮੰਨਿਆ ਜਾਵੇ। ਸ਼ੱਕ ਹੋਣ ’ਤੇ ਸਬੰਧਤ ਫੂਡ ਸੇਫ਼ਟੀ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਹੈ। ਲੋਕਾਂ ਦੀ ਥਾਲੀ ਤੱਕ ਪਹੁੰਚਣ ਵਾਲੇ ਭੋਜਨ ਦੀ ਸੁਰੱਖਿਆ ਸਿੱਧੇ ਤੌਰ ’ਤੇ ਜਨ ਸਿਹਤ ਨਾਲ ਜੁੜੀ ਹੋਈ ਹੈ। ਇਸ ਲਈ ਫੋਰਮੇਲਿਨ ਜਾਂ ਕਿਸੇ ਹੋਰ ਗ਼ੈਰ-ਮਨਜ਼ੂਰ ਰਸਾਇਣ ਦੀ ਵਰਤੋਂ ਦਾ ਸ਼ੱਕ ਸਾਹਮਣੇ ਆਉਣ ’ਤੇ ਸੈਂਪਲਿੰਗ, ਲੈਬ ਟੈਸਟਿੰਗ ਅਤੇ ਕਾਨੂੰਨੀ ਕਾਰਵਾਈ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ।

ਦੁੱਧ, ਪੱਕੇ ਛੋਲੇ ਅਤੇ ਹੋਰ ਖਾਧ ਪਦਾਰਥਾਂ ਦੀ ਵੀ ਹੋਵੇ ਨਿਯਮਤ ਜਾਂਚ

ਫੋਰਮੇਲਿਨ ਜਾਂ ਹੋਰ ਗ਼ੈਰ-ਮਨਜ਼ੂਰ ਰਸਾਇਣਾਂ ਦੀ ਮਿਲਾਵਟ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨੀ ਬੇਹੱਦ ਜ਼ਰੂਰੀ ਹੈ। ਬਾਜ਼ਾਰ ਵਿਚ ਵਿਕਣ ਵਾਲੇ ਦੁੱਧ, ਪੱਕੇ ਛੋਲੇ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲੇ ਤਿਆਰ ਖਾਧ ਪਦਾਰਥਾਂ ਨੂੰ ਅਸਧਾਰਨ ਤੌਰ ’ਤੇ ਲੰਬੇ ਸਮੇਂ ਤੱਕ ਖ਼ਰਾਬ ਹੋਣ ਤੋਂ ਬਚਾਉਣ ਲਈ ਜੇਕਰ ਕਿਸੇ ਗ਼ੈਰ-ਮਨਜ਼ੂਰ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਲੋਕਾਂ ਦੀ ਸਿਹਤ ਨਾਲ ਗੰਭੀਰ ਖਿਲਵਾੜ ਹੈ। ਹਾਲਾਂਕਿ ਕਿਸੇ ਖ਼ਾਸ ਵਸਤੂ ਵਿਚ ਫੋਰਮੇਲਿਨ ਹੋਣ ਦੀ ਪੁਸ਼ਟੀ ਸਿਰਫ਼ ਅਧਿਕਾਰਤ ਸੈਂਪਲਿੰਗ ਅਤੇ ਲੈਬ ਜਾਂਚ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਖ਼ਾਸ ਕਰ ਕੇ ਗਰਮੀ ਦੇ ਮੌਸਮ ਵਿਚ ਦੁੱਧ ਅਤੇ ਪੱਕਿਆ ਹੋਇਆ ਭੋਜਨ ਸਹੀ ਤਾਪਮਾਨ ’ਤੇ ਨਾ ਰੱਖਿਆ ਜਾਵੇ ਤਾਂ ਜਲਦੀ ਖ਼ਰਾਬ ਹੋ ਸਕਦਾ ਹੈ। ਇਸ ਲਈ ਫੂਡ ਸੇਫ਼ਟੀ ਵਿਭਾਗ ਨੂੰ ਦੁੱਧ ਵਿਕਰੇਤਾਵਾਂ, ਡੇਅਰੀਆਂ, ਢਾਬਿਆਂ, ਰੇਹੜੀਆਂ, ਹੋਟਲਾਂ, ਰੈਸਟੋਰੈਂਟਾਂ ਅਤੇ ਪੱਕੇ ਛੋਲੇ ਸਮੇਤ ਤਿਆਰ ਭੋਜਨ ਵੇਚਣ ਵਾਲੀਆਂ ਦੁਕਾਨਾਂ ਤੋਂ ਸਮੇਂ-ਸਮੇਂ ’ਤੇ ਸੈਂਪਲ ਲੈਣੇ ਚਾਹੀਦੇ ਹਨ।

ਖਪਤਕਾਰਾਂ ਨੂੰ ਵੀ ਅਜਿਹੇ ਖਾਣੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਜੋ ਬਿਨਾਂ ਢੁੱਕਵੀਂ ਰੈਫ਼੍ਰਿਜਰੇਸ਼ਨ ਦੇ ਲੰਬੇ ਸਮੇਂ ਤੋਂ ਪਿਆ ਹੋਣ ਦੇ ਬਾਵਜੂਦ ਅਸਧਾਰਨ ਤੌਰ ’ਤੇ ਤਾਜ਼ਾ ਦਿਖਾਈ ਦੇਵੇ, ਜਿਸ ਦੀ ਗੰਧ ਜਾਂ ਸੁਆਦ ਅਜੀਬ ਹੋਵੇ ਜਾਂ ਜਿਸ ਦੀ ਸਟੋਰੇਜ ਬਾਰੇ ਸ਼ੱਕ ਪੈਦਾ ਹੋਵੇ। ਅਜਿਹੀ ਸਥਿਤੀ ਵਿਚ ਖਾਣਾ ਵਰਤਣ ਦੀ ਬਜਾਏ ਫੂਡ ਸੇਫ਼ਟੀ ਵਿਭਾਗ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਸਿਹਤ ਅਫ਼ਸਰ ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਉੱਪਰ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕਰਦੇ ਹੋਏ ਸੈਂਪਲ ਲੈਬੋਰਟਰੀ ਵਿਚ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਫੋਰਮੇਲਿਨ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਸ਼ਿਕਾਇਤ ਮਿਲਣ ਦੌਰਾਨ ਜ਼ਰੂਰ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • poison
  • report
  • food
  • ਜ਼ਹਿਰ
  • ਰਿਪੋਰਟ
  • ਭੋਜਨ

ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਗੱਡੀ 'ਚੋਂ ਚੈਕਿੰਗ ਕਰਕੇ ਕਰੀਬ 3 ਕੁਇੰਟਲ ਮਿਠਾਈ ਕੀਤੀ ਨਸ਼ਟ

NEXT STORY

Stories You May Like

  • non vegetarian thali most expensive in august
    ਰਸੋਈ ਦਾ ਬਜਟ ਫਿਰ ਵਧਿਆ, ਅਗਸਤ ’ਚ ਮਾਸਾਹਾਰੀ ਥਾਲੀ ਸਭ ਤੋਂ ਜ਼ਿਆਦਾ ਮਹਿੰਗੀ
  • incident in pakistan
    ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ
  • ignoring the significance of sikh history is concerning
    ਸਿੱਖ ਇਤਿਹਾਸ ਦੀ ਅਹਿਮੀਅਤ ਨਜ਼ਰਅੰਦਾਜ਼ ਕਰਨਾ ਚਿੰਤਾਜਨਕ : ਬਾਬਾ ਬਲਬੀਰ ਸਿੰਘ
  • the kitchen budget has increased again
    ਰਸੋਈ ਦਾ ਬਜਟ ਫਿਰ ਵਧਿਆ, ਅਗਸਤ ’ਚ ਇਹ ਚੀਜ਼ ਹੋਵੇਗੀ ਥਾਲੀ 'ਚ ਸਭ ਤੋਂ ਜ਼ਿਆਦਾ ਮਹਿੰਗੀ
  • effect of pm modi s appeal people kept distance from gold
    PM ਮੋਦੀ ਦੀ ਅਪੀਲ ਦਾ ਅਸਰ, ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ, ਵਪਾਰ ਘਾਟੇ ’ਚ ਆਈ ਕਮੀ
  • famous actress admitted to hospital
    ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ
  • supreme court  ndps cases  special courts  notices
    'NDPS ਮਾਮਲਿਆਂ 'ਚ ਵਾਧਾ ਚਿੰਤਾਜਨਕ':  ਸੁਪਰੀਮ ਕੋਰਟ ਨੇ ਵਿਸ਼ੇਸ਼ ਅਦਾਲਤਾਂ ਜਲਦ ਬਣਾਉਣ ਦਾ ਦਿੱਤਾ ਨਿਰਦੇਸ਼
  • new in dr meenakshi sood death case major revelation post mortem report
    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ ਰਿਪੋਰਟ 'ਚ ਵੱਡਾ ਖ਼ੁਲਾਸਾ
  • interview with raman kumar news anchor at jalandhar doordarshan
    ਜਲੰਧਰ ਦੂਰਦਰਸ਼ਨ 'ਤੇ ਖ਼ਬਰਾਂ ਪੜ੍ਹਨ ਵਾਲੇ ਰਮਨ ਕੁਮਾਰ ਨਾਲ ਦਿਲਚਸਪ ਇੰਟਰਵਿਊ,...
  • breakthrough in case of 4 year old keshav kidnapping in jalandhar
    ਜਵਾਕ ਦੇ ਅਗਵਾ ਮਾਮਲੇ 'ਚ ਮੁਲਜ਼ਮ ਗ੍ਰਿਫ਼ਤਾਰ, ਵੇਚਣ ਦੀ ਬਣਾਈ ਸੀ ਪਲਾਨਿੰਗ, ਬੱਸ...
  • strict arrangements for the shri siddh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਸਖ਼ਤ ਪ੍ਰਬੰਧ,1000 ਪੁਲਸ ਮੁਲਾਜ਼ਮ...
  • boy dies at night after being released from police custody
    ਪੁਲਸ ਹਿਰਾਸਤ ਤੋਂ ਰਿਹਾਅ ਹੋਣ ਮਗਰੋਂ ਰਾਤ ਨੂੰ ਹੋ ਗਈ ਨੌਜਵਾਨ ਦੀ ਮੌਤ, ਲੋਕਾਂ ਨੇ...
  • horrific road accident in kapurthala
    ਪੰਜਾਬ: ਹੱਸਦਾ-ਖੇਡਦਾ ਉੱਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਪਿਤਾ-ਪੁੱਤ ਦੀ ਗਈ...
  • police remand of mani shocker extended
    ਸਬ-ਇੰਸਪੈਕਟਰ 'ਤੇ ਫਾਈਰਿੰਗ ਕਰਨ ਵਾਲੇ ਮਨੀ ਸ਼ੌਕਰ ਦਾ ਪੁਲਸ ਰਿਮਾਂਡ ਵਧਿਆ; 4...
  • major incident in broad daylight in goraya
    ਗੁਰਾਇਆ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕਾਰ 'ਚ ਬੈਠੀ ਔਰਤ ਦੇ ਗਲੇ 'ਚੋਂ ਸੋਨੇ ਦੀ...
  • four consecutive holidays in punjab
    ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
Trending
Ek Nazar
chinese president xi jinping visit us

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 23 ਤੋਂ 25 ਸਤੰਬਰ ਤੱਕ ਅਮਰੀਕਾ ਦੌਰੇ 'ਤੇ,...

pakistan claims airstrikes

ਪਾਕਿਸਤਾਨ ਦਾ ਦਾਅਵਾ, ਢੇਰ ਕਰ'ਤੇ 28 ਅੱਤਵਾਦੀ

emmanuel macron met with mark carney

ਮੈਕਰੋਨ ਨੇ ਕਾਰਨੀ ਨਾਲ ਕੀਤੀ ਮੁਲਾਕਾਤ, ਕੈਨੇਡਾ ਨੂੰ ਈਯੂ ਦਾ ਐਸੋਸੀਏਟ ਮੈਂਬਰ...

elections in russia

ਰੂਸੀ ਸੰਸਦੀ ਚੋਣਾਂ : ਸ਼ੁਰੂਆਤੀ ਰੁਝਾਨਾਂ 'ਚ ਪੁਤਿਨ-ਸਮਰਥਿਤ ਯੂਨਾਈਟਿਡ ਰਸ਼ੀਆ...

railway passengers take note

ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ

10 rupees  dispute  auto rickshaw driver

ਹੈਦਰਾਬਾਦ 'ਚ 10 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੁੱਟ-ਕੁੱਟ ਮਾਰ 'ਤਾ ਆਟੋ ਚਾਲਕ

parmish verma case

ਪਰਮੀਸ਼ ਵਰਮਾ ਗੋਲੀਕਾਂਡ: 2 ਪੁਲਸ ਮੁਲਾਜ਼ਮਾਂ ਸਣੇ 3 ਖ਼ਿਲਾਫ਼ ਗ਼ੈਰ-ਜ਼ਮਾਨਤੀ...

imran khan  s sister detained

ਪਾਕਿਸਤਾਨ : ਹਿਰਾਸਤ 'ਚ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ

people of these 3 zodiac signs will be rolling in money

ਇਹ 3 ਰਾਸ਼ੀਆਂ ਵਾਲੇ ਅਗਲੇ 42 ਦਿਨ ਨੋਟਾਂ 'ਚ ਖੇਡਣਗੇ ! ਬਣ ਰਿਹੈ ਦੁਰਲੱਭ ਸੰਜੋਗ

famous actress admitted to hospital

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ

trump returned

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

25  of the world  s doctors are over 55

ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ...

trade talks

ਭਾਰਤ ਅਤੇ ਕੈਨੇਡਾ ਦਰਮਿਆਨ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤਾ ਹੋਣ ਦੀ ਉਮੀਦ:...

famous 40 year old actress to become a mother without getting married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੇਗੀ ਮਸ਼ਹੂਰ ਅਦਾਕਾਰਾ ! ਦਿੱਤਾ ਵੱਡਾ...

military support for saudi arabia

ਤੁਰਕੀ ਨੇ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੇਣ ਦੇ ਦਿੱਤੇ ਸੰਕੇਤ

raj grewal sued

ਗੁਰੂ ਘਰਾਂ ਦੀ ਜਾਇਦਾਦ 'ਤੇ 1.5 ਕਰੋੜ ਡਾਲਰ ਦਾ ਕਰਜ਼ਾ ਲੈਣ ਦੇ ਮਾਮਲੇ 'ਚ ਸਾਬਕਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • arrested case
      4 ਗ੍ਰਾਮ ਹੈਰੋਇਨ ਸਣੇ ਇਕ ਨੌਜਵਾਨ ਕਾਬੂ, ਮਾਮਲਾ ਦਰਜ
    • punjab shocking incident
      ਪੰਜਾਬ ਦੇ ਇਸ ਇਲਾਕੇ 'ਚ ਚੱਲ ਰਿਹੈ ਗੰਦਾ ਧੰਦਾ! ਸਿੱਖ ਜਥੇਬੰਦੀਆਂ ਨੇ ਚੁੱਕ ਲਿਆ...
    • extortion case
      ਵਟਸਐਪ ਕਾਲ ਕਰਕੇ ਮੰਗੀ 2 ਕਰੋੜ ਦੀ ਫ਼ਿਰੌਤੀ, ਅਣਪਛਾਤੇ ਖ਼ਿਲਾਫ਼ ਪਰਚਾ ਦਰਜ
    • sunil jakhar statement
      ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਗਰਜੇ ਸੁਨੀਲ ਜਾਖੜ, ਪੜ੍ਹੋ ਕੀ ਦਿੱਤਾ ਬਿਆਨ
    • chandigarh murder case
      ਸੈਕਟਰ-22 ’ਚ ਕਤਲ ਮਗਰੋਂ ਸੈਕਟਰ-38 ’ਚ ਸੁੱਟੀ ਸੀ ਲਾਸ਼, ਦੋ ਨੌਜਵਾਨਾਂ ਨੇ ਕੀਤੀ...
    • girl missing in ludhiana
      ਘਰੋਂ ਕਾਲਜ ਗਈ ਕੁੜੀ ਸ਼ੱਕੀ ਹਾਲਾਤ 'ਚ ਹੋਈ ਲਾਪਤਾ, ਪਰਿਵਾਰ ਨੇ ਲਾਏ ਕਿਡਨੈਪਿੰਗ...
    • amritsar incident
      ਅੰਮ੍ਰਿਤਸਰ: ਘਰ ’ਚ ਇਕੱਲੇ ਮਾਸੂਮ ਦੀ ਸ਼ੱਕੀ ਹਾਲਾਤ ’ਚ ਮੌਤ, ਖੌਫਨਾਕ ਮੰਜ਼ਰ ਵੇਖ...
    • school in mohali closed early
      ਮੋਹਾਲੀ ਦੇ ਸਕੂਲ 'ਚ ਕੀਤੀ ਗਈ ਛੁੱਟੀ, ਵਿਚਾਲੇ ਰੋਕੀਆਂ ਪ੍ਰੀਖਿਆਵਾਂ, ਪੜ੍ਹੋ ਕਾਰਨ
    • shivraj singh chouhan
      ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ, ਪੰਜਾਬ ਦੇ...
    • strict arrangements for the shri siddh baba sodal mela
      ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਸਖ਼ਤ ਪ੍ਰਬੰਧ,1000 ਪੁਲਸ ਮੁਲਾਜ਼ਮ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +