ਕਾਠਗੜ੍ਹ, (ਰਾਜੇਸ਼)- ਰੋਪੜ-ਬਲਾਚੌਰ ਹਾਈਵੇ 'ਤੇ ਸਥਿਤ ਡੀ.ਐੱਸ.ਐੱਮ. ਫੈਕਟਰੀ ਰੈਲ ਮਾਜਰਾ ਨਜ਼ਦੀਕ 2 ਕਾਰਾਂ ਦੀ ਟੱਕਰ 'ਚ 4 ਵਿਅਕਤੀ ਜ਼ਖਮੀ ਹੋ ਗਏ। ਪੁਲਸ ਚੌਕੀ ਆਸਰੋਂ ਦੇ ਇੰਚਾਰਜ ਏ.ਐੱਸ.ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਮੋਹਾਲੀ ਦੇ 2 ਡਾਕਟਰ ਮੁਕਤ ਤੇ ਡਾ. ਸੁਨੀਲ ਆਪਣੀ ਕਾਰ 'ਚ ਚਾਲਕ ਸਮੇਤ ਜੰਮੂ ਤੋਂ ਮੋਹਾਲੀ ਆ ਰਹੇ ਸਨ।
ਜਦੋਂ ਉਹ ਉਕਤ ਫੈਕਟਰੀ ਨਜ਼ਦੀਕ ਪਹੁੰਚੇ ਤਾਂ ਰੋਪੜ ਤੋਂ ਬਲਾਚੌਰ ਵੱਲ ਆ ਰਹੀ ਇੰਡੈਵਰ, ਜਿਸ ਦਾ ਚਾਲਕ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਲੱਗਾ ਸੀ, ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇੰਡੈਵਰ ਗੱਡੀ ਦੀ ਹੱਬ ਟੁੱਟ ਕੇ ਉਸ ਦਾ ਟਾਇਰ ਅਲੱਗ ਹੋ ਗਿਆ, ਜਦਕਿ ਦੂਜੀ ਕਾਰ ਨਹਿਰ ਵਾਲੇ ਪਾਸੇ ਲੱਗੀ ਵੱਟ 'ਚ ਜਾ ਵੱਜੀ। ਇਸ ਹਾਦਸੇ 'ਚ ਦੋਵੇਂ ਡਾਕਟਰਾਂ ਅਤੇ ਦੋਵੇਂ ਚਾਲਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ 'ਚੋਂ ਇੰਡੈਵਰ ਕਾਰ ਚਾਲਕ ਨੂੰ ਹਾਈਵੇ ਪੈਟਰੋਲਿੰਗ ਪੁਲਸ ਨੇ ਬਲਾਚੌਰ ਦੇ ਹਸਪਤਾਲ ਪਹੁੰਚਾਇਆ, ਜਦਕਿ ਫੋਰਟਿਸ ਦੇ ਜ਼ਖਮੀ ਡਾਕਟਰਾਂ ਨੇ ਹਸਪਤਾਲ ਵਿਖੇ ਸੰਪਰਕ ਕਰ ਕੇ ਮੋਹਾਲੀ ਜਾਣਾ ਠੀਕ ਸਮਝਿਆ। ਪੁਲਸ ਨੇ ਦੋਵੇਂ ਗੱਡੀਆਂ ਨੂੰ ਕਬਜ਼ੇ 'ਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਕਹੀ ਮਾਰ ਕੇ ਤਾਏ ਦਾ ਕਤਲ ਕਰਨ ਦੇ ਦੋਸ਼ 'ਚ ਭਤੀਜਾ ਕਾਬੂ
NEXT STORY