ਮੋਰਿੰਡਾ (ਧੀਮਾਨ) : ਮੋਰਿੰਡਾ ਸਰਹਿੰਦ ਰੋਡ ’ਤੇ ਪਿੰਡ ਡੂਮਛੇੜੀ ਨੇੜੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤੀਸਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਲੋਕਾਂ ਨੇ ਸਰਕਾਰੀ ਹਸਪਤਾਲ ਮੋਰਿੰਡਾ ਭੇਜਿਆ। ਮੋਰਿੰਡਾ ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਰੋਪੜ ਭੇਜ ਕੇ ਮੁਕੱਦਮਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸੋਹਣ ਸਿੰਘ ਨੇ ਦੱਸਿਆ ਕਿ 3 ਨੌਜਵਾਨ ਪਲਸਰ ਮੋਟਰਸਾਈਕਲ ’ਤੇ ਬਸੀ ਵੱਲੋਂ ਮੋਹਾਲੀ ਜਾ ਰਹੇ ਸਨ ਕਿ ਪਿੰਡ ਡੂਮਛੇੜੀ ਨੇੜੇ ਮੋਰਿੰਡਾ ਵੱਲੋਂ ਬਸੀ ਵੱਲ ਜਾ ਰਹੀ ਐਂਬੂਲੈਂਸ ਤੋਂ ਬਚਾਅ ਕਰਦੇ ਹੋਏ ਉਨ੍ਹਾਂ ਦਾ ਮੋਟਰਸਾਈਕਲ ਖਤਾਨਾਂ ਵਿਚ ਜਾ ਡਿੱਗਾ ਅਤੇ ਸਫੈਦੇ ਨਾਲ ਟਕਰਾਉਣ ਨਾਲ ਸੂਰਜ (20) ਅਤੇ ਦੀਪਕ (18) ਵਾਸੀ ਮੋਹਾਲੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਤੀਸਰਾ ਸਾਥੀ ਹਨੀ (20) ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਭੇਜਿਆ ਗਿਆ। ਏ. ਐੱਸ. ਆਈ. ਸੋਹਣ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਜੁਆਇੰਟ ਡਾਇਰੈਕਟਰ ਬੀ. ਕੇ. ਵਿਰਦੀ ਕਰ ਸਕਦੇ ਹਨ ਅਧਿਕਾਰੀਆਂ ਸਾਹਮਣੇ ਆਤਮਸਮਰਪਣ
NEXT STORY