ਜਲੰਧਰ (ਸ਼ੋਰੀ)- ਜਲੰਧਰ ਤੋਂ ਇਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ 20 ਸਾਲਾ ਕੁੜੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ ਹੈ। ਇਸ ਮਾਮਲੇ ’ਚ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਨੰ. 5 ਦੀ ਪੁਲਸ ’ਤੇ ਗੰਭੀਰ ਦੋਸ਼ ਲਾਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੇਸ ਦਰਜ ਕਰਨ ’ਚ ਪੁਲਸ ਨੇ ਹੱਦਬੰਦੀ ਦਾ ਕਹਿ ਕੇ ਦੇਰੀ ਨਾਲ ਕੇਸ ਦਰਜ ਕੀਤਾ ਹੈ।
ਉਕਤ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਹਲਕਾ ਵੈਸਟ ਦੇ ਵਿਧਾਇਕ ਮਹਿੰਦਰ ਭਗਤ ਸਿਵਲ ਹਸਪਤਾਲ ਪੁੱਜੇ, ਜਿੱਥੇ ਪੀੜਤਾ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਉਸ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਦੱਸਿਆ ਕਿ ਐੱਸ.ਐੱਚ.ਓ. ਭੂਸ਼ਣ ਕੁਮਾਰ ਦੀ ਅਣਗਹਿਲੀ ਕਾਰਨ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਇਸ ਸਬੰਧੀ ਸੂਚਨਾ ਮਿਲਦੇ ਹੀ ਵਿਧਾਇਕ ਮਹਿੰਦਰ ਭਗਤ ਹਸਪਤਾਲ ਪੁੱਜੇ ਤੇ ਉੱਚ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕਰਨ ਦੇ ਨਾਲ-ਨਾਲ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੂੰ ਵੀ ਬੁਲਾਇਆ।
ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਸੁਫ਼ਨੇ ਨੇ ਪਵਾਇਆ ਵੱਡਾ ਘਾਟਾ, ਠੱਗ ਏਜੰਟ ਨੇ ਬਿਨਾ ਵੀਜ਼ਾ ਲਵਾਏ ਡਕਾਰ ਲਿਆ ਕਰੋੜ ਰੁਪਈਆ
ਜਾਣਕਾਰੀ ਮੁਤਾਬਕ ਕੁੜੀ ਕਰਤਾਰਪੁਰ ਨੇੜੇ ਸਥਿਤ ਡਾਕਖਾਨੇ ’ਚ ਕੰਮ ਕਰਦੀ ਹੈ। 3 ਤਰੀਕ ਨੂੰ ਉਹ ਕੰਮ ’ਤੇ ਗਈ ਸੀ ਤੇ ਮੰਗਲਵਾਰ ਦੇਰ ਰਾਤ ਤੱਕ ਘਰ ਨਹੀਂ ਪਰਤੀ, ਜਿਸ ਤੋਂ ਬਾਅਦ ਬੁੱਧਵਾਰ ਨੂੰ ਕਿਸੇ ਨੇ ਉਸ ਦੇ ਪਰਿਵਾਰ ਨੂੰ ਦਿੱਲੀ ਤੋਂ ਫੋਨ ਕੀਤਾ। ਫੋਨ ਕਰਨ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਿੱਲੀ ਰੋਡ ਨੇੜੇ ਬੇਹੋਸ਼ੀ ਦੀ ਹਾਲਤ ’ਚ ਮਿਲੀ ਹੈ। ਇਸ ਤੋਂ ਬਾਅਦ ਪਰਿਵਾਰ ਦਿੱਲੀ ਜਾ ਕੇ ਬੇਟੀ ਨੂੰ ਮਿਲਿਆ।
ਬੇਟੀ ਦੀ ਹਾਲਤ ਠੀਕ ਨਹੀਂ ਸੀ, ਉਸ ਦੇ ਚਿਹਰੇ ਤੇ ਛਾਤੀ 'ਤੇ ਜ਼ਖ਼ਮ ਦੇ ਨਿਸ਼ਾਨ ਸਾਫ਼ ਵੇਖੇ ਜਾ ਸਕਦੇ ਸਨ। ਧੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਚੀਕ-ਚਿਹਾੜਾ ਪਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ 5 ਦੀ ਪੁਲਸ ਨੇ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ। ਇਸ ਮਾਮਲੇ ’ਚ ਪੱਖ ਜਾਣਨ ਲਈ ਥਾਣਾ 5 ਦੇ ਐੱਸ.ਐੱਚ.ਓ. ਭੂਸ਼ਣ ਕੁਮਾਰ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਪੁਲਸ ਸੂਤਰਾਂ ਦੀ ਮੰਨੀਏ ਤਾਂ ਮੁੱਢਲੀ ਜਾਂਚ ’ਚ ਉਹ ਇਸ ਥਿਊਰੀ ਦੀ ਜਾਂਚ ਕਰ ਰਹੇ ਹਨ ਕਿ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਹੋਇਆ ਹੈ।
ਇਹ ਵੀ ਪੜ੍ਹੋ- ਪੁਲਸ ਨੇ 'ਫ਼ਿਲਮੀ' ਤਰੀਕੇ ਨਾਲ ਘੇਰ ਕੇ ਕਾਬੂ ਕੀਤੇ ਫਿਰੋਜ਼ਪੁਰ ਟ੍ਰਿਪਲ ਮਰਡਰ ਕੇਸ ਦੇ ਸ਼ੂਟਰ, ਵੀਡੀਓ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਤਿਹਾਸਕ ਗੋਲਕਨਾਥ ਮੈਮੋਰੀਅਲ ਚਰਚ ਨੂੰ ਵੇਚਣ ਦੇ ਮਾਮਲੇ 'ਚ ਨਵਾਂ ਮੋੜ, ਦਰਜ ਹੋਈ FIR
NEXT STORY