ਜ਼ੀਰਕਪੁਰ,(ਗੁਰਪ੍ਰੀਤ): ਇਥੋਂ ਦੇ ਬਲਟਾਣਾ ਵਿਚ ਪੈਂਦੀ ਸੋਸਾਇਟੀ ਗੋਲਡਨ ਐਸਟੇਟ ਵਸਨੀਕ ਇਕ 21 ਸਾਲਾ ਲੜਕੀ ਨੇ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਪੰਚਕੂਲਾ ਵਸਨੀਕ ਇਕ ਵਿਆਹੇ ਹੋਏ ਨੌਜਵਾਨ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿੰਦੀ ਸੀ, ਜਿਸ ਵਲੋਂ ਲੜਕੀ ਨਾਲ ਵਿਆਹ ਨਾ ਕਰਵਾਉਣ 'ਤੇ ਉਸ ਨੇ ਇਹ ਕਦਮ ਚੁੱਕਿਆ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਨੌਜਵਾਨ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਨਿਸ਼ਾ ਵਜੋਂ ਹੋਈ ਹੈ।
ਬਲਟਾਣਾ ਚੌਕੀ ਇੰਚਾਰਜ ਸਹਾਇਕ ਇੰਸਪੈਕਟਰ ਭਿੰਦਰ ਸਿੰਘ ਨੇ ਦੱਸਿਆ ਕਿ ਨਿਸ਼ਾ ਪੰਚਕੂਲਾ ਰਹਿੰਦੀ ਸੀ, ਜਿਸਦੀ ਕੁਝ ਦਿਨ ਪਹਿਲਾਂ 25 ਸਾਲਾ ਨੌਜਵਾਨ ਜਤਿੰਦਰ ਕੁਮਾਰ ਨਾਲ ਜਾਣ-ਪਛਾਣ ਸੀ। ਜਤਿੰਦਰ ਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਹੈ, ਜਿਸਨੇ ਲੜਕੀ ਨੂੰ ਦੱਸਿਆ ਸੀ ਕਿ ਉਹ ਆਪਣੀ ਪਤਨੀ ਤੋਂ ਤਲਾਕ ਲੈਣਾ ਚਾਹੁੰਦਾ ਹੈ। ਪੁਲਸ ਨੇ ਦੱਸਿਆ ਕਿ ਦੋਵਾਂ ਦੀ ਲੰਘੇ ਦਿਨੀਂ ਹੋਈ ਜਾਣ-ਪਛਾਣ ਮਗਰੋਂ ਜਤਿੰਦਰ ਵਲੋਂ ਨਿਸ਼ਾ ਨੂੰ ਵਿਆਹ ਕਰਵਾਉਣਾ ਦਾ ਭਰੋਸਾ ਦੇਣ ਮਗਰੋਂ ਦੋਵੇਂ ਇਸ ਮਹੀਨੇ ਤੋਂ ਬਲਟਾਣਾ ਦੀ ਗੋਲਡਨ ਐਸਟੇਟ ਵਿਚ ਲਿਵਿੰਗ ਰਿਲੇਸ਼ਨ ਵਿਚ ਰਹਿਣ ਲਗ ਪਏ।
ਬਾਜ਼ਾਰ ਤੋਂ ਪਰਤੇ ਫਿਰ ਦੋਵਾਂ 'ਚ ਹੋਈ ਬਹਿਸ
ਲੜਕੀ ਵਲੋਂ ਰੋਜ਼ਾਨਾ ਜਤਿੰਦਰ ਨੂੰ ਵਿਆਹ ਕਰਵਾਉਣ ਲਈ ਕਿਹਾ ਜਾਂਦਾ ਸੀ ਪਰ ਉਹ ਟਾਲ-ਮਟੋਲ ਕਰ ਰਿਹਾ ਸੀ। ਲੰਘੀ ਰਾਤ ਦੋਵੇਂ ਬਾਜ਼ਾਰ ਵਿਚੋਂ ਕੁਝ ਖਾ ਕੇ ਘਰ ਵਾਪਸ ਆਏ। ਨਿਸ਼ਾ ਵਲੋਂ ਮੁੜ ਵਿਆਹ ਦੀ ਗੱਲ ਕੀਤੀ ਗਈ ਪਰ ਜਤਿੰਦਰ ਵਲੋਂ ਵਿਆਹ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ। ਇਸ 'ਤੇ ਦੋਵਾਂ ਵਿਚਕਾਰ ਕਾਫੀ ਲੜਾਈ ਹੋਈ, ਜਿਸ ਮਗਰੋਂ ਲੜਕੀ ਨੇ ਲੰਘੀ ਰਾਤ 12 ਵਜੇ ਕਮਰੇ ਵਿਚ ਲੱਗੇ ਪੱਖੇ ਨਾਲ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ 'ਤੇ ਜਤਿੰਦਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ
NEXT STORY