ਜਲੰਧਰ (ਧਵਨ) : ਗੁਜਰਾਤ ਤੋਂ ਬਾਅਦ ਪੰਜਾਬ ਦੇਸ਼ 'ਚ ਬਿਹਤਰ ਕਾਨੂੰਨ-ਵਿਵਸਥਾ ਵਾਲਾ ਦੂਜਾ ਸੂਬਾ ਬਣ ਗਿਆ ਹੈ। ਪੰਜਾਬ ਪੁਲਸ ਨੇ ਇੰਡੀਆ ਟੁਡੇ ਵਲੋਂ ਦੇਸ਼ ਦੇ ਸਾਰੇ ਸੂਬਿਆਂ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਜਾਰੀ ਕੀਤੀ ਗਈ ਸਰਵੇ ਦੀ ਰਿਪੋਰਟ ਰਿਲੀਜ਼ ਕੀਤੀ। ਇਸ 'ਚ ਗੁਜਰਾਤ ਨੂੰ ਪਹਿਲੇ ਸਥਾਨ ’ਤੇ ਅਤੇ ਪੰਜਾਬ ਨੂੰ ਦੂਜੇ ਤੇ ਉੱਤਰ ਪ੍ਰਦੇਸ਼ ਨੂੰ ਤੀਜੇ ਸਥਾਨ ’ਤੇ ਦਿਖਾਇਆ ਗਿਆ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਇਸ ਦੇ ਲਈ ਸਮੁੱਚੇ ਪੰਜਾਬੀਆਂ ਅਤੇ ਸਮੁੱਚੀ ਪੰਜਾਬ ਪੁਲਸ ਫੋਰਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਨੇ ਆਪਣੇ ਦੂਜੇ ਸਥਾਨ ਨੂੰ 2022 'ਚ ਵੀ ਬਰਕਰਾਰ ਰੱਖਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਕੰਡਕਟਰ ਵੱਲੋਂ ਸਵਾਰੀ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)
ਡੀ. ਜੀ. ਪੀ. ਨੇ ਕਿਹਾ ਕਿ ਹਰੇਕ ਸਾਲ ਪੰਜਾਬ ਪੁਲਸ ਬਿਹਤਰੀਨ ਕੰਮ ਕਰ ਰਹੀ ਹੈ। ਪੁਲਸ ਅਤੇ ਜਨਤਾ ਮਿਲ ਕੇ ਸੂਬੇ ਵਿਚ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਮਾਹੌਲ ਬਣਾਈ ਰੱਖਣ 'ਚ ਕਾਮਯਾਬ ਹੋਈ ਹੈ ਅਤੇ ਉਸ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ। ਇੰਡੀਆ ਟੁਡੇ ਵਲੋਂ ਰਿਲੀਜ਼ ਕੀਤੇ ਗਏ ਅੰਕੜਿਆਂ 'ਚ ਦੱਸਿਆ ਗਿਆ ਹੈ ਕਿ ਗੁਜਰਾਤ 2021 'ਚ ਵੀ ਕਾਨੂੰਨ-ਵਿਵਸਥਾ ਦੇ ਮਾਮਲੇ 'ਚ ਪਹਿਲੇ ਸਥਾਨ ’ਤੇ ਸੀ ਅਤੇ ਇਸ ਵਾਰ ਵੀ ਪਹਿਲੇ ਸਥਾਨ ’ਤੇ ਆਇਆ ਹੈ। ਪੰਜਾਬ ਪਹਿਲਾਂ ਵੀ ਦੂਜੇ ਸਥਾਨ ’ਤੇ ਸੀ ਅਤੇ 2022 'ਚ ਵੀ ਦੂਜੇ ਸਥਾਨ ’ਤੇ ਆਇਆ ਹੈ ਪਰ ਤਾਮਿਲਨਾਡੂ ਜੋ ਕਿ 2021 'ਚ ਤੀਜੇ ਸਥਾਨ ’ਤੇ ਸੀ, ਉਹ 2022 'ਚ ਖ਼ਿਸਕ ਕੇ ਚੌਥੇ ਸਥਾਨ ’ਤੇ ਜਾ ਪੁੱਜਾ ਹੈ। ਉੱਤਰ ਪ੍ਰਦੇਸ਼ 'ਚ ਕਾਨੂੰਨ-ਵਿਵਸਥਾ ਦੀ ਸਥਿਤੀ 'ਚ ਸੁਧਾਰ ਹੋਇਆ ਹੈ ਅਤੇ ਹੁਣ ਉਹ ਚੌਥੇ ਤੋਂ ਤੀਜੇ ਸਥਾਨ ’ਤੇ ਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਨੇ ਸਿਹਤ ਖੇਤਰ 'ਚ ਹਾਸਲ ਕੀਤੀ ਇਕ ਹੋਰ ਉਪਲੱਬਧੀ, ਕੇਂਦਰ ਸਰਕਾਰ ਨੇ ਕੀਤਾ ਸਨਮਾਨਿਤ
ਮੁੱਖ ਮੰਤਰੀ ਨੇ ਪੰਜਾਬ ਪੁਲਸ ਨੂੰ ਵਧਾਈ ਦਿੱਤੀ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਨੂੰਨ-ਵਿਵਸਥਾ ਨੂੰ ਲੈ ਕੇ ਜਾਰੀ ਹੋਏ ਅੰਕੜਿਆਂ 'ਚ ਪੰਜਾਬ ਨੂੰ ਦੂਜਾ ਸਥਾਨ ਹਾਸਲ ਹੋਣ ’ਤੇ ਪੰਜਾਬ ਪੁਲਸ ਅਤੇ ਉਸ ਦੇ ਸਮੁੱਚੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਭ ਮਿਲ ਕੇ ਪੰਜਾਬ 'ਚ ਆਪਸੀ ਭਾਈਚਾਰੇ ਅਤੇ ਸ਼ਾਂਤੀ ਨੂੰ ਕਾਇਮ ਰੱਖਾਂਗੇ। ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਰਹਾਂਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਰਤੀ ਖੇਤਰ 'ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਫਾਈਰਿੰਗ ਕਰਕੇ ਡੇਗਿਆ
NEXT STORY