ਪਟਿਆਲਾ (ਪ੍ਰਤਿਭਾ)—ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ, ਇਸ ਲਈ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਸਵੇਰ ਦੀ ਸਭਾ (ਮਾਰਨਿੰਗ ਅਸੈਂਬਲੀ) ਦਾ ਸਮਾਂ ਪਹਿਲਾਂ ਤੋਂ ਘੱਟ ਕਰ ਦਿੱਤਾ ਹੈ। ਹੁਣ ਇਹ ਸਮਾਂ ਸਿਰਫ਼ 20 ਮਿੰਟ ਹੋਵੇਗਾ। ਇਸ ਦੇ ਨਾਲ ਹੀ ਸਕੂਲ ਸਮਾਂ-ਸਾਰਨੀ ਵਿਚ ਵੀ ਤਬਦੀਲੀ ਕੀਤੀ ਗਈ ਹੈ। ਨਾਲ ਹੀ ਅਧਿਆਪਕ ਵੀ ਮਾਰਨਿੰਗ ਅਸੈਂਬਲੀ ਨਵੇਂ ਨਿਰਧਾਰਤ ਕੀਤੇ ਸਮੇਂ ਵਿਚ ਹੀ ਖਤਮ ਕਰਨ। 30 ਮਿੰਟ ਤੋਂ ਸਮੇਂ ਨੂੰ ਘਟਾ ਕੇ ਹੁਣ 20 ਮਿੰਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਹ ਸਮਾਂ 20 ਮਿੰਟ ਹੀ ਸੀ। ਫਿਰ ਇਸ ਨੂੰ ਵਧਾ ਕੇ 30 ਮਿੰਟ ਕੀਤਾ ਗਿਆ ਸੀ।
ਸਰਕਾਰੀ ਸਕੂਲਾਂ ਵਿਚ 100 ਫੀਸਦੀ ਨਤੀਜੇ ਦੇ ਮੱਦੇਨਜ਼ਰ ਹੋਰ ਪ੍ਰੀਖਿਆਵਾਂ ਨੂੰ ਧਿਆਨ ਵਿਚ ਰਖਦਿਆਂ ਸਿੱਖਿਆ ਵਿਭਾਗ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਐੱਸ. ਸੀ. ਈ. ਆਰ. ਟੀ. ਪੰਜਾਬ ਦੇ ਡਾਇਰੈਕਟਰ ਵੱਲੋਂ ਜਾਰੀ ਨਿਰਦੇਸ਼ ਮੁਤਾਬਕ ਇਸ ਨੂੰ ਬਹੁਤ ਜ਼ਰੂਰੀ ਕਰਾਰ ਦਿੰਦਿਆਂ ਤੁਰੰਤ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਵਿਭਾਗ ਵੱਲੋਂ ਜਾਰੀ ਸਮਾਂ-ਸਾਰਨੀ ਮੁਤਾਬਕ ਸਵੇਰੇ 9 ਵਜੇ ਤੋਂ 9.20 ਤੱਕ ਸਵੇਰ ਦੀ ਸਭਾ ਕਰਵਾਈ ਜਾਵੇਗੀ। 9. 20 ਤੋਂ 10.05 ਤੱਕ ਪਹਿਲਾ ਪੀਰੀਅਡ ਲੱਗੇਗਾ।
ਮੰਨਾ ਦੇ ਕਤਲ ਮਾਮਲੇ 'ਚ ਪੁਲਸ ਨੇ ਬਣਾਈ 5 ਮੈਂਬਰੀ ਸਿਟ
NEXT STORY