ਲੁਧਿਆਣਾ (ਤਰੁਣ) : ਥਾਣਾ ਡਵੀਜ਼ਨ ਨੰਬਰ-3 ਦੇ ਇਲਾਕੇ ਤਿਲਕ ਨਗਰ ’ਚ 2 ਦਿਨ ਪਹਿਲਾਂ ਇਕ ਘਰ ਵਿਚ ਦਾਦੀ ਅਤੇ ਪੋਤੀ ਦਰਮਿਆਨ ਝਗੜਾ ਹੋ ਗਿਆ। ਪੋਤੀ ਘਰੋਂ ਨਾਰਾਜ਼ ਹੋ ਕੇ ਚਲੀ ਗਈ, ਜੋ ਕਿ ਘਰ ਵਾਪਸ ਨਹੀਂ ਪਰਤੀ।
ਪਰਿਵਾਰ ਵਾਲਿਆਂ ਨੇ ਧੀ ਦੀ ਹਰ ਜਗ੍ਹਾ ਭਾਲ ਕੀਤੀ ਪਰ ਕੁੱਝ ਪਤਾ ਨਾ ਲੱਗਾ, ਜਿਸ ਤੋਂ ਬਾਅਦ 14 ਸਾਲਾ ਧੀ ਦੇ ਪਿਤਾ ਨੇ ਇਲਾਕਾ ਪੁਲਸ ਨੂੰ ਸੂਚਨਾ ਦਿੱਤੀ। ਪਿਤਾ ਦਾ ਦੋਸ਼ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਧੀ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਕੁੜੀ ਦੇ ਪਿਤਾ ਦੇ ਬਿਆਨ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਡੂੰਘੇ ਗੰਦੇ ਨਾਲੇ 'ਚ ਸਵਿੱਫਟ ਕਾਰ ਪਲਟੀ, ਮਚ ਗਿਆ ਚੀਕ-ਚਿਹਾੜਾ
NEXT STORY