ਲੁਧਿਆਣਾ (ਵੈੱਬ ਡੈਸਕ, ਰਾਜ) : ਲੁਧਿਆਣਾ 'ਚ ਦਾਦੇ ਵੱਲੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਵਿਅਕਤੀ ਨੇ ਆਪਣੀ ਹੀ 11 ਸਾਲ ਦੀ ਪੋਤੀ ਨਾਲ ਜਬਰ-ਜ਼ਿਨਾਹ ਵਰਗੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੀੜਤ ਕੁੜੀ ਦੀ ਮਾਂ ਦੀ ਸ਼ਿਕਾਇਤ 'ਤੇ ਉਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤ ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਦੂਜਾ ਵਿਆਹ ਹੋ ਚੁੱਕਾ ਹੈ ਅਤੇ ਪਹਿਲੇ ਘਰਵਾਲੇ ਤੋਂ ਉਸ ਦੇ ਇਕ ਧੀ ਹੈ।
ਇਹ ਵੀ ਪੜ੍ਹੋ : 3 ਸਾਲਾ ਬੱਚੀ ਨਾਲ ਕਰ ਰਿਹਾ ਸੀ ਗੰਦੀ ਹਰਕਤ, ਧੀ ਨੂੰ ਦੇਖਣ ਪੁੱਜੀ ਮਾਂ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਉਸ ਨੇ ਦੱਸਿਆ ਕਿ ਉਸ ਦਾ ਪਹਿਲਾ ਪਤੀ ਉਸ ਨਾਲ ਲੜਾਈ-ਝਗੜਾ ਕਰਦਾ ਸੀ, ਜਿਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕਰਵਾ ਲਿਆ ਪਰ ਉਸ ਦੀ ਧੀ ਆਪਣੇ ਪਿਓ ਕੋਲ ਹੀ ਰਹਿੰਦੀ ਸੀ। ਇਸ ਦੌਰਾਨ ਧੀ ਦਾ ਦਾਦਾ ਉਸ ਨਾਲ ਲਗਾਤਾਰ ਗਲਤ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : ਲੁੱਟ ਦੀ ਵੱਡੀ ਵਾਰਦਾਤ : ਲੁਟੇਰਿਆਂ ਨੇ ਗੱਡੀ ਰੁਕਵਾ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕੀਤਾ ਲਹੂ-ਲੁਹਾਨ
ਇਕ ਦਿਨ ਜਦੋਂ ਧੀ ਉਸ ਨੂੰ ਮਿਲੀ ਤਾਂ ਉਸ ਨੇ ਸਾਰੀ ਗੱਲ ਦੱਸੀ ਕਿ ਦਾਦਾ ਉਸ ਨਾਲ ਜਬਰ-ਜ਼ਿਨਾਹ ਕਰ ਰਿਹਾ ਹੈ। ਇਸ ਤੋਂ ਬਾਅਦ ਮਾਂ ਨੇ ਸਾਰੀ ਘਟਨਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਮਗਰੋਂ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪੂਰਥਲਾ ਵਿਖੇ ਪਤਨੀ ਨੇ ਦਿੱਤਾ ਤਲਾਕ ਤਾਂ ਪਤੀ ਨੇ ਖੇਤਾਂ 'ਚ ਜਾ ਕੇ ਖ਼ੁਦ ਨੂੰ ਲਾਈ ਅੱਗ
NEXT STORY