ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ, ਕਪੂਰ, ਗੁਰਪ੍ਰੀਤ) : ਜ਼ਿਲਾ ਗੁਰਦਾਸਪੁਰ ਤੋਂ ਜੰਮੂ-ਕਸ਼ਮੀਰ 'ਚ ਐੱਫ.ਸੀ.ਆਈ. ਦੇ ਭੇਜੇ ਜਾਣ ਵਾਲੇ ਚੌਲਾਂ ਦੇ ਟਰੱਕ ਖੁਰਦ-ਬੁਰਦ ਕਰਨ ਵਾਲੇ ਗੰਭੀਰ ਮਾਮਲੇ 'ਚ ਥਾਣਾ ਦੀਨਾਨਗਰ ਅੰਦਰ ਪੁਲਸ ਨੇ ਵੱਖ-ਵੱਖ ਟਰੱਕਾਂ ਦੇ ਮਾਲਿਕਾਂ ਤੇ ਡਰਾਈਵਰਾਂ ਸਮੇਤ 22 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਐੱਫ.ਸੀ.ਆਈ. ਦੇ ਗੋਦਾਮਾਂ ਤੋਂ ਜੰਮੂ-ਕਸ਼ਮੀਰ 'ਚ ਚੌਲ ਲੈ ਕੇ ਜਾਣ ਲਈ ਰਾਕੇਸ਼ ਕੁਮਾਰ ਪੁੱਤਰ ਪ੍ਰੀਤਮ ਚੰਦ ਵਾਸੀ ਦੀਨਾਨਗਰ ਨੇ ਠੇਕਾ ਲਿਆ ਹੋਇਆ ਹੈ। ਜਿਸ ਵੱਲੋਂ ਟਰੱਕਾਂ ਦਾ ਪ੍ਰਬੰਧ ਕਰ ਕੇ ਇਹ ਚੌਲ ਜੰਮੂ-ਕਸ਼ਮੀਰ 'ਚ ਭੇਜੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਟਰੱਕ ਨੇ ਇਹ ਚੌਲ ਉਥੇ ਪਹੁੰਚਾ ਕੇ ਉਥੋਂ ਰਸੀਦ ਲਿਆ ਕੇ ਜਮ੍ਹਾ ਕਰਵਾਉਣੀ ਹੁੰਦੀ ਹੈ ਪਰ ਪਿਛਲੇ ਮਹੀਨੇ ਦੀਨਾਨਗਰ ਦੇ ਗੋਦਾਮਾਂ ਤੋਂ ਦਰਜਨ ਦੇ ਕਰੀਬ ਟਰੱਕਾਂ 'ਚ ਲੋਡ ਕਰ ਕੇ ਚੌਲਾਂ ਦੀਆਂ ਕਰੀਬ 4400 ਬੋਰੀਆਂ ਨਿਰਧਾਰਿਤ ਸਥਾਨ 'ਤੇ ਨਹੀਂ ਪਹੁੰਚੀਆਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਰਾਕੇਸ਼ ਕੁਮਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਟਰੱਕਾਂ ਨਾਲ ਸਬੰਧਿਤ ਡਰਾਈਵਰਾਂ ਨੇ 2201.88 ਕੁਇੰਟਲ ਚੌਲ ਖੁਰਦ-ਬੁਰਦ ਕਰ ਦਿੱਤੇ ਸਨ। ਇਨ੍ਹਾਂ ਡਰਾਈਵਰਾਂ ਨੇ ਕਿਰਾਏ ਦੇ 80 ਫੀਸਦੀ ਅਡਵਾਂਸ ਵਜੋਂ ਲਏ ਕਰੀਬ 3 ਲੱਖ 67 ਹਜ਼ਾਰ ਰੁਪਏ ਦਾ ਗਬਨ ਕੀਤਾ ਹੈ। ਜਿਸ ਕਾਰਨ ਪੁਲਸ ਨੇ ਪੂਰੀ ਜਾਂਚ ਮੁਕੰਮਲ ਕਰਨ ਦੇ ਬਾਅਦ ਸਾਹਮਣੇ ਸਬੂਤਾਂ ਦੇ ਆਧਾਰ 'ਤੇ ਇਨ੍ਹਾਂ ਟਰੱਕਾਂ ਦੇ ਮਾਲਿਕਾਂ ਤੇ ਡਰਾਈਵਰਾਂ ਸਮੇਤ 22 ਵਿਅਕਤੀਆਂ ਖਿਲਾਫ ਧੋਖਾਦੇਹੀ ਤੇ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਹ ਟਰੱਕ ਜੰਮੂ-ਕਸ਼ਮੀਰ 'ਚ ਦਾਖਿਲ ਨਹੀਂ ਹੋਏ। ਜਿਨ੍ਹਾਂ ਨੂੰ ਇੱਥੇ ਹੀ ਖੁਰਦ-ਬੁਰਦ ਕਰ ਲਿਆ ਗਿਆ। ਕਿਹੜੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਮਾਮਲਾ ਪੁਲਸ ਵੱਲੋਂ ਹਰੀ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਅੱਬਲਖੈਰ, ਸੁਸ਼ੀਲ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਢਾਂਗੂ ਰੋਡ ਪਠਾਨਕੋਟ, ਹਰਜੀਤ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਬਾਲੋਵਾਲ ਅੰਮ੍ਰਿਤਸਰ, ਗੁਰਮੇਲ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਬਾਲੀਵਾਲ, ਹਰਪੇਲ ਸਿੰਘ ਵਾਸੀ ਚੰਦੂ ਵਡਾਲਾ, ਕਸ਼ਮੀਰ ਸਿੰਘ ਵਾਸੀ ਸੰਘਰ, ਸੁਸ਼ੀਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਾਂਧੀਆ ਪਨਿਆੜ, ਬਲਜਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਓਂਕਾਰ ਨਗਰ ਗੁਰਦਾਸਪੁਰ, ਹਰੀ ਸਿੰਘ, ਵਰਿੰਦਰ ਸੈਣੀ ਪੁੱਤਰ ਕਾਕਾ ਵਾਸੀ ਡਮਟਾਲ, ਰਾਜਪਾਲ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਘਣੀਏ ਕੇ ਬਾਂਗਰ, ਹਰਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਬੋਹੇਵਾਲ, ਅਮਿਤ ਕੁਮਾਰ ਪੁੱਤਰ ਬਲਬੀਰ ਕੁਮਾਰ ਵਾਸੀ ਗਾਂਧੀਆ ਪਨਿਆੜ, ਡਰਾਈਵਰ ਸੁਰਿੰਦਰ ਕੁਮਾਰ, ਡਰਾਈਵਰ ਰਣਜੀਤ ਸਿੰਘ, ਡਰਾਈਵਰ ਗੁਰਮੇਜ ਸਿੰਘ, ਡਰਾਈਵਰ ਹਰਭਿੰਦਰ ਸਿੰਘ, ਡਰਾਈਵਰ ਸੁਖਦੇਵ ਸਿੰਘ, ਡਰਾਈਵਰ ਹਰਵਿੰਦਰ ਸਿੰਘ, ਡਰਾਈਵਰ ਸੁਰਿੰਦਰ ਕੁਮਾਰ, ਡਰਾਈਵਰ ਰਾਕੇਸ਼ ਕੁਮਾਰ ਤੇ ਡਰਾਈਵਰ ਹਰਮਨਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਕ ਸ਼ੈਲਰ ਤੋਂ ਬਰਾਮਦ ਹੋਇਆ ਮਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਡੀ.ਐੱਸ.ਪੀ. ਮਹੇਸ਼ ਸੈਣੀ ਨੇ ਦੱਸਿਆ ਕਿ ਹਰਦੋਛੰਨੀਆਂ ਰੋਡ ਗੁਰਦਾਸਪੁਰ ਦੇ ਇਕ ਸ਼ੈਲਰ 'ਚ ਅੱਜ ਪੁਲਸ ਦੀ ਟੀਮ ਨੇ ਰੇਡ ਕੀਤੀ। ਇਸ ਦੌਰਾਨ ਸ਼ੈਲਰ 'ਤੇ ਮਿਲੇ ਚੌਲਾਂ ਤੇ ਬਾਰਦਾਨੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਸ਼ੈਲਰ 'ਤੇ ਪਿਆ ਮਾਲ ਕਿਸਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ 'ਚ ਸ਼ੈਲਰ ਦੀ ਕੋਈ ਭੂਮਿਕਾ ਮਿਲੀ, 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਭਗਵੰਤ ਮਾਨ ਨੇ ਕੈਪਟਨ ਤੇ ਸੁਖਬੀਰ ਬਾਦਲ ਤੇ ਕੱਸੇ ਵਿੰਅਗ
NEXT STORY