ਮੋਗਾ (ਸ਼ਰਮਾ) - ਪ੍ਰਈਵੇਟ ਹਸਪਤਾਲ ਨਿਰਮਾਣ ਕਾਰਜਾਂ ਦੌਰਾਨ ਨਿਯਮਾਂ ਦੀ ਅਣਦੇਖੀ ਕਰਨ ਦੇ ਵਿਵਾਦਾਂ ’ਚ ਘਿਰੇ ਹੋਏ ਹਨ। ਇਹ ਮਾਮਲਾ ਉਸ ਸਮੇਂ ਭਖਿਆ ਜਦੋਂ ਪਿਛਲੇ ਦਿਨੀਂ ਆਰ.ਟੀ.ਆਈ ਵਰਕਰ ਸੁਰੇਸ਼ ਸੂਦ ਵਲੋਂ ਮਾਣਯੋਗ ਹਾਈਕੋਰਟ ਵਿਚ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਇੰਨਾਂ ਹਸਪਤਾਲਾਂ ਖਿਲਾਫ ਪਬਲਿਕ ਪਟੀਸ਼ਨ ਦਰਜ ਕਰਵਾਈ। ਇਸ ਤੋਂ ਬਾਅਦ ਨਗਰ ਨਿਗਮ ਵਲੋਂ ਵੱਖ-ਵੱਖ ਹਸਪਤਾਲਾਂ ਨੂੰ ਨੋਟਿਸ ਵੀ ਭੇਜੇ ਗਏ ਸਨ, ਪਰ ਇਸ ਨੂੰ ਅਣਦੇਖਾ ਕਰਨ ’ਤੇ ਨਗਰ ਨਿਗਮ ਦੀ ਟੀਮ ਵਲੋਂ ਮੰਗਲਵਾਰ ਨੂੰ ਕਾਰਵਾਈ ਕਰਦੇ ਹੋਏ ਸਥਾਨਕ ਸਿਵਲ ਲਾਈ ਅਤੇ ਦੁਸਹਿਰਾ ਗਰਾਊਂਡ ਰੋਡ ’ਤੇ ਸਥਿਤ ਮਿੱਤਲ ਹਸਪਤਾਲ ਇਹ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਅਸਿਸਟੈਂਟ ਟਾਉਨ ਪਲੈਨਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਪਹਿਲਾਂ ਵੀ ਉਕਤ ਹਸਪਤਾਲਾਂ ਦੇ ਸੰਚਾਲਕਾਂ ਨੂੰ ਇਸ ਸਬੰਧੀ ਨੋਟਿਸ ਭੇਜੇ ਗਏ ਸਨ ਅਤੇ ਜਲਦੀ ਤੋਂ ਜਲਦੀ ਨਿਯਮਾਂ ਅਨੁਸਾਰ ਆਪਣੇ ਹਸਪਤਾਲਾਂ ਵਿਚ ਬਦਲਾਅ ਕਰਨ ਦੇ ਨਾਲ-ਨਾਲ ਸਬੰਧਤ ਵਿਭਾਗਾਂ ਕੋਲੋਂ ਲੋਡ਼ੀਂਦੀਆਂ ਮਨਜੂਰੀਆਂ ਲੈਣ ਦੇ ਵੀ ਆਦੇਸ਼ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਇਹ ਮਾਮਲਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਵਿਚਾਰ ਅਧੀਨ ਹੈ, ਪਰ ਫਿਰ ਵੀ ਨਗਰ ਨਿਗਮ ਇਸ ਨੂੰ ਨਜ਼ਰ ਅੰਦਾਜ਼ ਕਰਨ ’ਤੇ ਉਨ੍ਹਾਂ ਵਲੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਦੌਰਾਨ ਸਿਵਲ ਲਾਈਨ ਵਿਖੇ ਸਥਿਤ ਚਮਡ਼ੀ ਰੋਗਾਂ ਦੇ ਮਾਹਰ ਡਾ. ਵਿਜੈ ਗੋਇਲ ਦੇ ਹਸਪਤਾਲ ਨੂੰ ਸੀਲ ਕੀਤਾ ਗਿਆ ਹੈ ਅਤੇ ਆਈ.ਐੱਮ.ਏ ਦੇ ਜ਼ਿਲਾ ਪ੍ਰਧਾਨ ਡਾ. ਸੰਜੀਵ ਮਿੱਤਲ ਦੇ ਹਸਪਤਾਲ ਵਿਚ ਨਿਯਮਾਂ ਦੀ ਅਣਦੇਖੀ ਕਰਕੇ ਬਣਾਏ ਗਏ ਹਿੱਸੇ ਨੂੰ ਤੋੜਿਆ ਗਿਆ ਹੈ। ਉਨ ਕਿਹਾ ਕਿ ਨਗਰ ਨਿਗਮ ਵਲੋਂ ਇਹ ਕਾਰਵਾਈ ਜਾਰੀ ਰਹੇਗੀ।
ਕਾਰਵਾਈ ਦੇ ਵਿਰੋਧ ਵਿਚ ਆਈ.ਐੱਮ.ਏ ਨੇ ਲਿਆ ਬੁੱਧਵਾਰ ਨੂੰ ਜ਼ਿਲੇ ਦੇ ਲਗਭਗ 100 ਪ੍ਰਾਈਵੇਟ ਹਸਪਤਾਲਾਂ ’ਚ ਕੰਮ ਠੱਪ ਕਰਨ ਦਾ ਲਿਆ ਫੈਸਲਾ ਇਸ ਸੰਬੰਧੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮਿੱਤਲ ਹਾਰਟ ਹਸਪਤਾਲ ਦੇ ਸੰਚਾਲਕ ਡਾ. ਸੰਜੀਵ ਮਿੱਤਲ ਦਾ ਕਹਿਣਾ ਹੈ ਕਿ ਨਿਗਮ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਵੱਲ ਧਿਆਨ ਦੇਣ ਦੀ ਬਜਾਏ ਲੋਕਾਂ ਤੋਂ ਮੁੱਢਲੀਆ ਸਹੂਲਤਾਂ ਖੋਹ ਰਿਹਾ ਹੈ। ਉਨਾਂ ਕਿਹਾ ਕਿ ਹਸਪਤਾਲਾਂ ਨੂੰ ਲੈ ਕੇ ਬਣਾਏ ਗਏ ਨਿਯਮ ਵੱਡੇ-ਵੱਡੇ ਮੈਡੀਕਲ ਕਾਲਜਾਂ ਨੂੰ ਦੇਖਦੇ ਹੋਏ ਬਣਾਏ ਗਏ ਹਨ। ਜਿੰਨਾਂ ਦਾ ਪਾਲਣ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਮੰਗ ਕੀਤੀ ਕਿ ਇੰਨਾਂ ਨਿਯਮਾਂ ਵਿਚ ਸੋਧ ਕੀਤੀ ਜਾਵੇ। ਨਿਗਮ ਦੀ ਕਾਰਵਾਈ ਤੋਂ ਬਾਅਦ ਆਈ ਐੱਮ. ਏ. ਅਤੇ ਸ਼ਹਿਰੀ ਵਪਾਰੀ ਮੰਡਲ ਦੇ ਮੈਂਬਰਾਂ ਵਲੋਂ ਤੁਰੰਤ ਇਕ ਮੀਟਿੰਗ ਬੁਲਾਈ ਗਈ। ਜਿਸ ’ਚ ਨਗਰ ਨਿਗਮ ਦੀ ਕਾਰਵਾਈ ਤੇ ਰੋਸ ਪ੍ਰਗਟਾਇਆ ਤੇ ਕਾਰਵਾਈ ਨੂੰ ਨਿਗਮ ਦੀ ਧੱਕੇਸ਼ਾਹੀ ਦੱਸਿਆ ਗਿਆ। ਇਸ ਮੌਕੇ ਡਾ. ਸੀਮਾਂਤ ਗਰਗ, ਡਾ. ਤਨੁਜ ਥਾਪਰ, ਡਾ. ਦਵਿੰਦਰ ਸਿੱਧੂ, ਡਾ. ਸੰਜੀਵ ਗਰਗ ਆਦਿ ਹਾਜ਼ਰ ਸਨ।
ਦੋਸ਼ੀ ਆਇਆ ਪੁਲਸ ਦੇ ਅੜਿੱਕੇ
NEXT STORY