ਤਰਨਤਾਰਨ, (ਵਾਲੀਆ)- ਜ਼ਿਲਾ ਤਰਨਤਾਰਨ ਦੇ ਟਰੈਫਿਕ ਇੰਚਾਰਜ ਕਿਰਪਾਲ ਸਿੰਘ ਤੇ ਸਿਟੀ ਟਰੈਫਿਕ ਇੰਚਾਰਜ ਵਿਨੋਦ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਏ. ਐੱਸ. ਆਈ. ਸਤਨਾਮ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਬਾਈਪਾਸ ਗੋਇੰਦਵਾਲ ਮੁਰਾਦਪੁਰ ਵਿਖੇ ਨਾਕਾ ਲਾਇਆ ਗਿਆ। ਇਸ ਦੌਰਾਨ ਵੱਖ-ਵੱਖ ਵਾਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ ਅਤੇ ਅਧੂਰੇ ਕਾਗਜ਼ਾਤ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਸਤਨਾਮ ਸਿੰਘ ਨੇ ਸਮੂਹ ਵਾਹਨ ਚਾਲਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਕਿਸੇ ਕਿਸਮ ਦਾ ਨਸ਼ਾ ਨਾ ਕੀਤਾ ਜਾਵੇ ਅਤੇ ਨਸ਼ਾ ਕਰ ਕੇ ਡਰਾਈਵਿੰਗ ਨਾ ਕੀਤੀ ਜਾਵੇ ਤੇ ਆਪੋ ਆਪਣੇ ਵਾਹਨਾਂ ਦੇ ਕਾਗਜਤ ਮੁਕੰਮਲ ਕਰ ਕੇ ਰੱਖੇ ਜਾਣ।
ਪਿਸਤੌਲ ਦੀ ਨੋਕ 'ਤੇ ਵਪਾਰੀ ਤੋਂ ਖੋਹੇ 2 ਲੱਖ
NEXT STORY