ਸੰਗਰੂਰ, (ਸਿੰਗਲਾ)- ਪੰਜਾਬ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਜ਼ਿਲ੍ਹਾ ਸੰਗਰੂਰ ਅੰਦਰ ਅੱਜ ਕੋਰੋਨਾ ਦੇ ਪੰਜ ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਰਕਾਰੀ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ 5 ਹੋਰ ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ 'ਚੋਂ ਕੁਝ ਵਿਅਕਤੀ ਮਲੇਰਕੋਟਲਾ ਦੇ ਵਸਨੀਕ ਹਨ ਤੇ ਇਕ ਵਿਅਕਤੀ ਜਿਸ ਦੀ ਉਮਰ 32 ਸਾਲ ਹੈ, ਉਹ ਉੱਤਰ ਪ੍ਰਦੇਸ਼ ਤੋਂ ਆਇਆ ਹੈ। ਇਸ ਤੋਂ ਇਲਾਵਾ 26 ਸਾਲਾਂ ਦਾ ਲੜਕਾ ਮੁੰਬਈ ਜਦੋਂ ਕਿ 28 ਸਾਲ ਅਤੇ 24 ਸਾਲ ਦੇ 2 ਨੌਜਵਾਨ ਮੱਧ ਪ੍ਰਦੇਸ਼ ਤੋਂ ਪਰਤੇ ਹਨ। ਇਸ ਤੋਂ ਇਲਾਵਾ ਪਾਜ਼ੇਟਿਵ ਪਾਏ ਗਏ ਵਿਅਕਤੀਆਂ 'ਚ ਇੱਕ ਗੁਰੂ ਨਾਨਕ ਕਲੋਨੀ ਸੰਗਰੂਰ ਦਾ ਵਸਨੀਕ ਵੀ ਹੈ ਜਿਸ ਦੀ ਉਮਰ 26 ਸਾਲ ਹੈ ਅਤੇ ਇਹ ਮੁੰਬਈ ਤੋਂ ਆਇਆ ਹੈ। ਅੱਜ ਦੀ ਰਿਪੋਰਟ ਮੁਤਾਬਕ ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਨਾਲ ਪੀੜਤਾਂ ਦੀ ਗਿਣਤੀ 13 ਹੋ ਗਈ ਹੈ।
9 ਆਈ. ਏ. ਐੱਸ. ਅਤੇ 1 ਪੀ. ਸੀ. ਐੱਸ. ਅਧਿਕਾਰੀ ਬਦਲੇ
NEXT STORY